- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਘਟਨਾ ਬੌਧ ਜ਼ਿਲ੍ਹੇ ਦੀ ਹੈ। ਸ਼ੁੱਕਰਵਾਰ ਸ਼ਾਮ ਖੁਰਦਾ-ਬੋਲਾਂਗੀਰ ਰੇਲਵੇ ਲਾਈਨ ਨੇੜੇ ਰੀਲ ਬਣਾ ਰਿਹਾ ਇਕ ਨਾਬਾਲਗ ਰੇਲਗੱਡੀ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੀ ਘਟਨਾ ਪੁਰੀ ਜ਼ਿਲ੍ਹੇ ਦੀ ਹੈ। ਇੱਥੇ 28 ਸਾਲਾ ਸੱਪ ਫੜਨ ਵਾਲੇ ਤਪਨ ਕੁਮਾਰ ਪ੍ਰਧਾਨ ਦੀ ਕੋਬਰਾ ਦੇ ਡੱਸਣ ਕਾਰਨ ਮੌਤ ਹੋ ਗਈ।

ਜਾਸ, ਭੁਵਨੇਸ਼ਵਰ : ਸੋਸ਼ਲ ਮੀਡੀਆ ’ਤੇ ਰੀਲਾਂ ਬਣਾਉਣ ਦੇ ਜਨੂੰਨ ਨੇ ਓਡੀਸ਼ਾ ਵਿਚ ਦੋ ਜਾਨਾਂ ਲੈ ਲਈਆਂ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਘਟਨਾਵਾਂ ਵਿਚ ਇਕ ਨਾਬਾਲਗ ਤੇ ਇਕ ਸੱਪ ਫੜਨ ਵਾਲੇ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਹਿਲੀ ਘਟਨਾ ਬੌਧ ਜ਼ਿਲ੍ਹੇ ਦੀ ਹੈ। ਸ਼ੁੱਕਰਵਾਰ ਸ਼ਾਮ ਖੁਰਦਾ-ਬੋਲਾਂਗੀਰ ਰੇਲਵੇ ਲਾਈਨ ਨੇੜੇ ਰੀਲ ਬਣਾ ਰਿਹਾ ਇਕ ਨਾਬਾਲਗ ਰੇਲਗੱਡੀ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੀ ਘਟਨਾ ਪੁਰੀ ਜ਼ਿਲ੍ਹੇ ਦੀ ਹੈ। ਇੱਥੇ 28 ਸਾਲਾ ਸੱਪ ਫੜਨ ਵਾਲੇ ਤਪਨ ਕੁਮਾਰ ਪ੍ਰਧਾਨ ਦੀ ਕੋਬਰਾ ਦੇ ਡੱਸਣ ਕਾਰਨ ਮੌਤ ਹੋ ਗਈ। ਉਹ ਸ਼ੁੱਕਰਵਾਰ ਦੁਪਹਿਰ ਆਪਣੇ ਘਰ ਦੇ ਵਰਾਂਡੇ ਵਿਚ ਜ਼ਹਿਰੀਲੇ ਸੱਪ ਨਾਲ ਵੀਡੀਓ ਬਣਾ ਰਿਹਾ ਸੀ। ਇਸੇ ਦੌਰਾਨ ਕੋਬਰਾ ਨੇ ਉਸ ਦੀਆਂ ਉਂਗਲਾਂ, ਕੂਹਣੀ ਅਤੇ ਬਾਂਹ ਦੇ ਉੱਪਰਲੇ ਹਿੱਸੇ ’ਤੇ ਕਈ ਵਾਰ ਡੱਸਿਆ।
ਘਟਨਾ ਤੋਂ ਬਾਅਦ ਉਸ ਨੂੰ ਪਹਿਲਾਂ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸ ਨੂੰ ਪੁਰੀ ਦੇ ਜ਼ਿਲ੍ਹਾ ਮੁੱਖ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਪਹੁੰਚਣ ਤੋਂ ਕੁਝ ਹੀ ਦੇਰ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।