
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋਸ਼ ਹੈ ਕਿ ਇਤਰਾਜ਼ਯੋਗ ਸ਼ਬਦ ਸ਼ੁੱਕਰਵਾਰ ਨੂੰ ਲਿਖੇ ਗਏ ਸਨ, ਜਿਸ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਮਾਰਗ ਥਾਣੇ ’ਚ ਪੈਲੇਟ ਗੰਨ ਨਾਲ ਜ਼ਖ਼ਮੀ ਸਾਹਿਲ ਲੋਚਬ ਨਾਲ ਐੱਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਸੀ। ਪੁਲਿਸ ਨੇ ਬਾਅਦ ’ਚ ਕੰਧ ’ਤੇ ਚਿੱਟਾ ਰੰਗ ਕਰ ਕੇ ਇਸ ਨੂੰ ਸਾਫ਼ ਕਰ ਦਿੱਤਾ ਸੀ।

ਜਾਸ, ਨਵੀਂ ਦਿੱਲੀ : ਨਵੀਂ ਦਿੱਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟ ਨੇੜੇ ਕੰਧ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਇਤਰਾਜ਼ਯੋਗ ਸ਼ਬਦ ਲਿਖਣ ਦੇ ਮਾਮਲੇ ’ਚ ਪੁਲਿਸ ਨੇ ਯੂਥ ਕਾਂਗਰਸ ਦੇ ਇੱਕ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਦੀ ਪਛਾਣ ਕਰਨ ਵਜੋਂ ਹੋਈ ਹੈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਮਾਮਲੇ ’ਚ ਪੁਲਿਸ ਨੇ ਦਿੱਲੀ ਪ੍ਰਿਵੈਂਸ਼ਨ ਆਫ਼ ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ ਦੀ ਧਾਰਾ 3 ਤਹਿਤ ਕਾਰਵਾਈ ਕੀਤੀ ਹੈ। ਕਰਨ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ਮਿਲ ਗਈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟੀ ਹੈ ਕਿ ਕੰਧ ’ਤੇ ਨਾਅਰੇ ਲਿਖਣ ’ਚ ਉਸ ਦੇ ਨਾਲ ਕੋਈ ਹੋਰ ਵਿਅਕਤੀ ਸ਼ਾਮਲ ਸੀ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾਕ੍ਰਮ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਇਤਰਾਜ਼ਯੋਗ ਸ਼ਬਦ ਸ਼ੁੱਕਰਵਾਰ ਨੂੰ ਲਿਖੇ ਗਏ ਸਨ, ਜਿਸ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਮਾਰਗ ਥਾਣੇ ’ਚ ਪੈਲੇਟ ਗੰਨ ਨਾਲ ਜ਼ਖ਼ਮੀ ਸਾਹਿਲ ਲੋਚਬ ਨਾਲ ਐੱਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਸੀ। ਪੁਲਿਸ ਨੇ ਬਾਅਦ ’ਚ ਕੰਧ ’ਤੇ ਚਿੱਟਾ ਰੰਗ ਕਰ ਕੇ ਇਸ ਨੂੰ ਸਾਫ਼ ਕਰ ਦਿੱਤਾ ਸੀ।