- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰੇ ਮੰਡਲਾਂ ਵਿਚ ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਨੂੰ ਨਵੇਂ ਪ੍ਰਬੰਧਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਬਦਲਾਅ ਨਾਲ ਅਦਾਲਤਾਂ ’ਤੇ ਲਟਕੇ ਮਾਮਲਿਆਂ ਦਾ ਬੋਝ ਘੱਟ ਹੋਵੇਗਾ। ਮੌਕੇ ’ਤੇ ਜੁਰਮਾਨਾ ਵਸੂਲਣ ਨਾਲ ਸਮੇਂ ਦੀ ਬਚਤ ਹੋਵੇਗੀ ਤੇ ਅਧਿਕਾਰੀ ਗੰਭੀਰ ਅਪਰਾਧਾਂ ਦੀ ਰੋਕਥਾਮ ’ਤੇ ਜ਼ਿਆਦਾ ਧਿਆਨ ਦੇ ਸਕਣਗੇ।

ਦੀਪਕ ਬਹਿਲ, ਜਾਗਰਣ, ਅੰਬਾਲਾ : ਰੇਲ ਯਾਤਰਾ ਦੌਰਾਨ ਛੋਟੀ ਜਿਹੀ ਗ਼ਲਤੀ, ਅਣਜਾਣੇ ਵਿਚ ਕੀਤੀ ਗਈ ਲਾਪਰਵਾਹੀ ਜਾਂ ਮਾਮੂਲੀ ਨਿਯਮਾਂ ਦੀ ਉਲੰਘਣਾ ’ਤੇ ਹੁਣ ਯਾਤਰੀਆਂ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਰੇਲ ਮੰਤਰਾਲੇ ਨੇ ਰੇਲਵੇ ਐਕਟ ਦੀਆਂ ਕਈ ਧਾਰਾਵਾਂ ਵਿਚ ਅਪਰਾਧਿਕ ਕਾਰਵਾਈ ਦੀ ਥਾਂ ਆਰਥਿਕ ਜੁਰਮਾਨੇ ਦਾ ਪ੍ਰਬੰਧ ਕਰ ਦਿੱਤਾ ਹੈ। ਪਹਿਲਾਂ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਸੀ ਪਰ ਹੁਣ ਮੌਕੇ ’ਤੇ ਜੁਰਮਾਨਾ ਵਸੂਲ ਕੇ ਰਸੀਦ ਦਿੱਤੀ ਜਾਵੇਗੀ। ਭਾਵ ਨਿਰਧਾਰਤ ਮਾਮਲਿਆਂ ’ਚ ਯਾਤਰੀ ਮੌਕੇ ’ਤੇ ਜੁਰਮਾਨਾ ਭਰ ਕੇ ਕੇਸ ਨਿਪਟਾ ਸਕਣਗੇ। ਇਸ ਸਬੰਧ ਵਿਚ ਰੇਲ ਮੰਤਰਾਲੇ ਨੇ ਦੇਸ਼ ਭਰ ਵਿਚ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਾਰੇ ਮੰਡਲਾਂ ਵਿਚ ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਨੂੰ ਨਵੇਂ ਪ੍ਰਬੰਧਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਬਦਲਾਅ ਨਾਲ ਅਦਾਲਤਾਂ ’ਤੇ ਲਟਕੇ ਮਾਮਲਿਆਂ ਦਾ ਬੋਝ ਘੱਟ ਹੋਵੇਗਾ। ਮੌਕੇ ’ਤੇ ਜੁਰਮਾਨਾ ਵਸੂਲਣ ਨਾਲ ਸਮੇਂ ਦੀ ਬਚਤ ਹੋਵੇਗੀ ਤੇ ਅਧਿਕਾਰੀ ਗੰਭੀਰ ਅਪਰਾਧਾਂ ਦੀ ਰੋਕਥਾਮ ’ਤੇ ਜ਼ਿਆਦਾ ਧਿਆਨ ਦੇ ਸਕਣਗੇ।
ਰਾਖਵੇਂ ਡੱਬੇ ’ਚ ਅਣ-ਅਧਿਕਾਰਤ ਦਾਖ਼ਲੇ ’ਤੇ 2,000 ਜੁਰਮਾਨਾ
ਬਿਨਾਂ ਟਿਕਟ ਜਾਂ ਫ਼ਰਜ਼ੀ ਟਿਕਟ ’ਤੇ ਯਾਤਰਾ, ਅਧਿਕਾਰਤ ਦੂਰੀ ਤੋਂ ਵੱਧ ਸਫ਼ਰ ਕਰਨਾ ਤੇ ਟ੍ਰਾਂਸਫਰ ਟਿਕਟ ’ਤੇ ਯਾਤਰਾ ਵਰਗੇ ਮਾਮਲਿਆਂ ’ਚ ਮੁਸਾਫ਼ਰ ਨੂੰ ਕਿਰਾਏ ਦੇ ਨਾਲ ਵਾਧੂ ਫੀਸ ਦੇਣੀ ਪਵੇਗੀ। ਜ਼ਿਆਦਾਤਰ ਮਾਮਲਿਆਂ ਵਿਚ ਘੱਟੋ-ਘੱਟ ਵਾਧੂ ਫੀਸ 500 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਭੀਖ ਮੰਗਣਾ ਜਾਂ ਅਣ-ਅਧਿਕਾਰਤ ਵਿਕਰੀ ’ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ, ਰੇਲਵੇ ਕੰਪਲੈਕਸ ’ਚ ਸ਼ਰਾਬ ਪੀਣ ਜਾਂ ਨਸ਼ੇ ਦੀ ਹਾਲਤ ’ਚ ਹੰਗਾਮਾ ਕਰਨ ’ਤੇ ਇਕ ਹਜ਼ਾਰ ਜਾਂ ਭਾਈਚਾਰਕ ਸੇਵਾ, ਰੇਲਵੇ ਮੁਲਾਜ਼ਮ ਦੇ ਕੰਮ ’ਚ ਰੁਕਾਵਟ ਪਾਉਣ ’ਤੇ 2500 ਰੁਪਏ ਦਾ ਜੁਰਮਾਨਾ, ਰੇਲਵੇ ਕੰਪਲੈਕਸ ਵਿਚ ਨਾਜਾਇਜ਼ ਦਾਖਲੇ ’ਤੇ 500 ਜੁਰਮਾਨਾ, ਬਿਨਾਂ ਅਧਿਕਾਰ ਸੀਟ ਜਾਂ ਬਰਥ ਘੇਰਣ ’ਤੇ ਇਕ ਹਜ਼ਾਰ ਦਾ ਜੁਰਮਾਨਾ, ਹਦਾਇਤਾਂ ਦੀ ਉਲੰਘਣਾ ਕਰਨ ’ਤੇ 500 ਜੁਰਮਾਨਾ, ਔਰਤਾਂ ਦੇ ਰਾਖਵੇ ਡੱਬੇ ਜਾਂ ਖ਼ਾਸ ਸਥਾਨ ’ਚ ਨਾਜਾਇਜ਼ ਦਾਖਲੇ ’ਤੇ 2500 ਰੁਪਏ ਜੁਰਮਾਨਾ, ਸਿਗਰਟਨੋਸ਼ੀ ਕਰਨ ਤੇ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ’ਤੇ 200 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।
ਜੁਰਮਾਨਾ ਦੇਣ ’ਤੇ ਮਿਲੇਗੀ ਰਸੀਦ : ਨਵੇਂ ਪ੍ਰਬੰਧ ਦੇ ਤਹਿਤ ਜੇ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੋਂ ਮੌਕੇ ’ਤੇ ਜੁਰਮਾਨਾ ਭਰਣ ਲਈ ਕਿਹਾ ਜਾਵੇਗਾ। ਜੁਰਮਾਨਾ ਭਰਨ ’ਤੇ ਰਸੀਦ ਦਿੱਤੀ ਜਾਵੇਗੀ ਤੇ ਰਿਕਾਰਡ ਆਨਲਾਈਨ ਤੇ ਰਜਿਸਟਰ ’ਚ ਦਰਜ ਕੀਤਾ ਜਾਵੇਗਾ। ਜੇ ਕੋਈ ਜੁਰਮਾਨਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਰੇਲਵੇ ਐਕਟ ਤਹਿਤ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਰੇਕ ਕਾਰਵਾਈ ਦੀ ਤਸਵੀਰ ਤੇ ਵੀਡੀਓ ਰਿਕਾਰਡਿੰਗ, ਉਲੰਘਣਾ ਕਰਨ ਵਾਲੇ ਦਾ ਵੇਰਵਾ ਤੇ ਇੱਕੋ ਸ਼ਖ਼ਸ ਵੱਲੋਂ ਵਾਰ-ਵਾਰ ਨਿਯਮ ਤੋੜਨ ’ਤੇ ਨਿਰਧਾਰਤ ਪ੍ਰਕਿਰਿਆ ਤਹਿਤ ਕਾਰਵਾਈ ਯਕੀਨੀ ਕੀਤੀ ਜਾਵੇਗੀ। ਜਦੋਂ ਤੱਕ ਸਬੰਧਤ ਸਾਫਟਵੇਅਰ ਪੂਰੀ ਤਰ੍ਹਾਂ ਅਪਡੇਟ ਨਹੀਂ ਹੋ ਜਾਂਦਾ, ਉਦੋਂ ਤੱਕ ਸਾਰੇ ਮਾਮਲਿਆਂ ਦਾ ਰਿਕਾਰਡ ਮੈਨੂਅਲ ਰਜਿਸਟਰ ਵਿਚ ਵੀ ਸੁਰੱਖਿਅਤ ਰੱਖਿਆ ਜਾਵੇਗਾ। ਰੋਜ਼ਾਨਾ ਦੀ ਕਾਰਵਾਈ ਰਿਪੋਰਟ ਮੰਡਲ ਸੁਰੱਖਿਆ ਕੰਟਰੋਲ ਰੂਮ ਨੂੰ ਭੇਜਣ ਦੀ ਹਦਾਇਤ ਹੈ।
ਵਾਰ-ਵਾਰ ਨਿਯਮ ਤੋੜਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ
ਆਰਪੀਐੱਫ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਾਹਤ ਸਿਰਫ਼ ਆਮ ਤੇ ਪਹਿਲੀ ਵਾਰ ਹੋਣ ਵਾਲੀ ਗ਼ਲਤੀ ਲਈ ਹੈ। ਜੋ ਕੋਈ ਵਿਅਕਤੀ ਵਾਰ-ਵਾਰ ਰੇਲਵੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਗੰਭੀਰ ਅਪਰਾਧ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਜੇਲ੍ਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ।