- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸਰਕਾਰ ਰਣਨੀਤਕ ਪੈਟਰੋਲ ਭੰਡਾਰ ਪ੍ਰੋਗਰਾਮ ਦੇ ਦੂਜੇ ਗੇੜ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮਾਡਲ ਦੇ ਤਹਿਤ ਵਿਕਸਤ ਕਰੇਗੀ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 14,527 ਕਰੋੜ ਰੁਪਏ ਹੈ।

ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਸਰਕਾਰੀ ਫਿਊਲ ਰਿਟੇਲਰਾਂ ਵੱਲੋਂ ਵੇਚੇ ਜਾਣ ਵਾਲੇ ਪ੍ਰੀਮੀਅਮ ਗਰੇਡ ਦੇ ਪੈਟਰੋਲ ਦੀ ਸਪਲਾਈ ਬਿਨਾਂ ਈਥਾਨੌਲ ਮਿਸ਼ਰਣ ਦੇ ਜਾਰੀ ਰਹੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਪੈਟਰੋਲ ਵਿਚ ਈਥਾਨੌਲ ਮਿਸ਼ਰਣ ਨੂੰ 20 ਫ਼ੀਸਦ ਤੋਂ ਵੱਧ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਈਥਾਨੌਲ ਮੁਕਤ ਈ0 ਜਾਂ ਈ10 ਪੈਟਰੋਲ ਦੀ ਸਪਲਾਈ ਮੁੜ ਸ਼ੁਰੂ ਕਰਨ ਦੀ ਕੋਈ ਤਜਵੀਜ਼ ਨਹੀਂ।
ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਲੋਕ ਸਭਾ ਵਿਚ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੀਮੀਅਮ ਪੈਟਰੋਲ ਗਰੇਡ - ਇੰਡੀਅਨ ਆਇਲ ਕਾਰਪੋਰੇਸ਼ਨ ਦਾ ਐਕਸਪੀ100, ਹਿੰਦੋਸਤਾਨ ਪੈਟਰੋਲੀਅਮ ਦਾ ਪਾਵਰ100 ਅਤੇ ਭਾਰਤ ਪੈਟਰੋਲੀਅਮ ਦਾ ਸਪੀਡ100 - ਵਿਚ ਈਥਾਨੌਲ ਨਹੀਂ ਮਿਲਾਇਆ ਜਾਂਦਾ। ਕੁਲ ਪੈਟਰੋਲ ਵਿਕਰੀ ਵਿਚ ਇਨ੍ਹਾਂ ਦੀ ਹਿੱਸੇਦਾਰੀ ਸਿਰਫ 0.5 ਫ਼ੀਸਦ ਹੈ। ਪੈਟਰੋਲ ਦੇ ਇਸ ਗਰੇਡ ਦੀ ਕੀਮਤ ਕਰੀਬ 160 ਰੁਪਏ ਪ੍ਰਤੀ ਲੀਟਰ ਹੈ, ਜਦਕਿ ਆਮ ਪੈਟਰੋਲ ਦੀ ਕੀਮਤ 102.12 ਰੁਪਏ ਫ਼ੀ ਲੀਟਰ ਹੈ, ਜਿਸ ਵਿਚ 20 ਫ਼ੀਸਦ ਈਥਾਨੌਲ ਮਿਲਾਇਆ ਗਿਆ ਹੈ। ਗੋਪੀ ਨੇ ਕਿਹਾ ਕਿ ਪੈਟਰੋਲ ਵਿਚ ਈਥਾਨੌਲ ਮਿਸ਼ਰਣ ਨੂੰ 20 ਫ਼ੀਸਦ ਤੋਂ ਵੱਧ ਵਧਾਉਣ ਬਾਰੇ ਕੋਈ ਵੀ ਫੈਸਲਾ ਵਿਗਿਆਨਕ ਅਤੇ ਤਕਨੀਕੀ ਅਧਿਐਨਾਂ, ਆਟੋਮੋਬਾਈਲ ਨਿਰਮਾਤਾਵਾਂ, ਤੇਲ ਵਪਾਰ ਕੰਪਨੀਆਂ ਅਤੇ ਖੋਜੀ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਰਣਨੀਤਕ ਪੈਟਰੋਲ ਭੰਡਾਰ ਪ੍ਰੋਗਰਾਮ ਦੇ ਦੂਜੇ ਗੇੜ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮਾਡਲ ਦੇ ਤਹਿਤ ਵਿਕਸਤ ਕਰੇਗੀ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 14,527 ਕਰੋੜ ਰੁਪਏ ਹੈ।
ਈ20 ਬਾਰੇ ਸੰਸਦ ਮੈਂਬਰਾਂ ਨੇ ਅਧਿਕਾਰੀਆਂ ਤੋਂ ਪੁੱਛੇ ਸਵਾਲ : ਕਈ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ 20 ਫ਼ੀਸਦ ਈਥਾਨੌਲ ਮਿਸ਼ਰਤ ਪੈਟਰੋਲ (ਈ20) ਨੂੰ ਲੈ ਕੇ ਜਨਤਾ ਦੇ ਸੰਸਿਆਂ ਨਾਲ ਸਬੰਧਤ ਕਈ ਸਵਾਲ ਪੁੱਛੇ। ਉਨ੍ਹਾਂ ਨੇ ਇਸ ਈਂਧਣ ਦੀ ਵਰਤੋਂਲ ਨਾਲ ਵਾਹਨ ਮਾਲਕਾਂ ਨੂੰ ਪੇਸ਼ ਆ ਰਹੇ ਮਸਲਿਆਂ ਬਾਰੇ ਪੁੱਛਿਆ ਅਤੇ ਇਹ ਵੀ ਸਵਾਲ ਕੀਤਾ ਕਿ ਸਰਕਾਰ ਇਸ ਬਾਰੇ ਕੀ ਕਰ ਰਹੀ ਹੈ?
ਸੂਤਰਾਂ ਦੇ ਮੁਤਾਬਕ ਟਰਾਂਸਪੋਰਟ ਤੇ ਸੱਭਿਆਚਾਰ ਨਾਲ ਜੁੜੀ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰਾਂ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਈਥਾਨੌਲ ਮਿਸ਼ਰਤ ਈਂਧਣ ਦੀ ਵਰਤੋਂ ਕਈ ਸਾਲਾਂ ਤੋਂ ਹੋ ਰਹੀ ਹੈ ਪਰ ਵਾਹਨਾਂ ਵਿਚ ਮਸਲੇ ਹਾਲ ਹੀ ਵਿਚ ਪੇਸ਼ ਆਏ ਹਨ। ਜਦੋਂ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਇਸ ਸਮੱਸਿਆ ਨੂੰ ਰੋਕਣ ਲਈ ਕੀ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਈ20 ਈਂਧਣ ਦੀ ਵਰਤੋਂ ਨਾਲ ਜੁੜੀਆਂ ਦਿੱਕਤਾਂ ਦਾ ਪਤਾ ਲਗਾਉਣ ਲਈ ਟੈਸਟ ਕੀਤੇ ਜਾ ਰਹੇ ਹਨ।