- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Nitin Nabin ਦੇ ਪ੍ਰਧਾਨ ਬਣਦੇ ਹੀ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਭਾਜਪਾ ਦਫ਼ਤਰਾਂ ਅਤੇ ਮੁੱਖ ਚੌਕਾਂ 'ਤੇ ਵਰਕਰਾਂ ਨੇ ਢੋਲ-ਨਗਾਰੇ ਵਜਾਏ, ਮਿਠਾਈਆਂ ਵੰਡੀਆਂ ਅਤੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਮਹਿਲਾ ਵਰਕਰਾਂ ਨੇ ਵੀ ਇਸ ਜਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

ਡਿਜੀਟਲ ਡੈਸਕ, ਪਟਨਾ: ਭਾਰਤੀ ਜਨਤਾ ਪਾਰਟੀ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲਦੇ ਹੀ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ। ਨਿਤਿਨ ਨਬੀਨ ਦੇ ਬਿਨਾਂ ਕਿਸੇ ਵਿਰੋਧ 12ਵੇਂ ਰਾਸ਼ਟਰੀ ਪ੍ਰਧਾਨ ਚੁਣੇ ਜਾਣ ਦੇ ਨਾਲ ਹੀ ਨਾ ਸਿਰਫ਼ ਸੰਗਠਨ 'ਚ ਲੀਡਰਸ਼ਿਪ ਦੀ ਤਬਦੀਲੀ ਹੋਈ ਹੈ, ਸਗੋਂ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਵੀ ਨਵੇਂ ਪੱਧਰ 'ਤੇ ਪਹੁੰਚ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਤਿਨ ਨਬੀਨ ਨੂੰ Z ਸ਼੍ਰੇਣੀ (Z Category) ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਇਹ ਫੈਸਲਾ ਇੰਟੈਲੀਜੈਂਸ ਬਿਊਰੋ (IB) ਦੀ 'ਥ੍ਰੈਟ ਪਰਸੈਪਸ਼ਨ' ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ।
ਸੂਤਰਾਂ ਅਨੁਸਾਰ, ਨਿਤਿਨ ਨਬੀਨ ਦੀ ਸੁਰੱਖਿਆ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਕਮਾਂਡੋ ਸੰਭਾਲਣਗੇ। ਇਹ ਸੁਰੱਖਿਆ ਵਿਵਸਥਾ ਦੇਸ਼ ਭਰ ਵਿੱਚ ਉਨ੍ਹਾਂ ਦੇ ਆਉਣ-ਜਾਣ ਦੌਰਾਨ ਲਾਗੂ ਰਹੇਗੀ। Z ਕੈਟੇਗਰੀ ਸੁਰੱਖਿਆ ਮਿਲਣ ਤੋਂ ਬਾਅਦ ਉਨ੍ਹਾਂ ਦਾ ਮੂਵਮੈਂਟ ਪ੍ਰੋਟੋਕੋਲ ਵੀ ਸਖ਼ਤ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਇਹ ਫੈਸਲਾ ਹਾਲ ਹੀ ਦੇ ਦਿਨਾਂ ਵਿੱਚ ਲਿਆ ਗਿਆ ਹੈ, ਜੋ ਉਨ੍ਹਾਂ ਦੇ ਵਧਦੇ ਸਿਆਸੀ ਕੱਦ ਨੂੰ ਦਰਸਾਉਂਦਾ ਹੈ।
ਮੰਗਲਵਾਰ ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਦਾ ਰਸਮੀ ਐਲਾਨ ਕੀਤਾ ਗਿਆ। ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਨਾ ਭਰੇ ਜਾਣ ਕਾਰਨ ਨਿਤਿਨ ਨਬੀਨ ਨਿਰਵਿਰੋਧ ਚੁਣੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਵਿੱਚ ਸੰਗਠਨ ਸਭ ਤੋਂ ਉੱਪਰ ਹੈ ਅਤੇ ਉਹ ਖੁਦ ਨੂੰ ਇੱਕ ਵਰਕਰ ਮੰਨਦੇ ਹਨ। ਉਨ੍ਹਾਂ ਨਿਤਿਨ ਨਬੀਨ ਨੂੰ ਆਪਣਾ "ਬੌਸ" ਦੱਸਿਆ, ਜਿਸ ਨੂੰ ਸੰਗਠਨ ਦੇ ਅੰਦਰ ਨਵੇਂ ਪ੍ਰਧਾਨ ਪ੍ਰਤੀ ਸਨਮਾਨ ਅਤੇ ਭਰੋਸੇ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਰਾਸ਼ਟਰੀ ਪ੍ਰਧਾਨ ਬਣਨ ਤੋਂ ਪਹਿਲਾਂ ਨਿਤਿਨ ਨਬੀਨ ਨੇ ਦਿੱਲੀ ਦੇ ਪ੍ਰਮੁੱਖ ਧਾਰਮਿਕ ਸਥਾਨਾਂ—ਭਗਵਾਨ ਵਾਲਮੀਕਿ ਮੰਦਰ, ਗੁਰਦੁਆਰਾ ਬੰਗਲਾ ਸਾਹਿਬ ਤੇ ਝੰਡੇਵਾਲਾ ਮੰਦਰ ਜਾ ਕੇ ਮੱਥਾ ਟੇਕਿਆ। ਇਸ ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਕ ਅਧਿਆਤਮਿਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। 45 ਸਾਲਾ ਨਿਤਿਨ ਨਬੀਨ ਭਾਜਪਾ ਦੇ ਹੁਣ ਤਕ ਦੇ ਸਭ ਤੋਂ ਨੌਜਵਾਨ ਰਾਸ਼ਟਰੀ ਪ੍ਰਧਾਨ ਬਣ ਗਏ ਹਨ।
ਨਿਤਿਨ ਨਬੀਨ ਦੇ ਪ੍ਰਧਾਨ ਬਣਦੇ ਹੀ ਬਿਹਾਰ ਦੀ ਰਾਜਧਾਨੀ ਪਟਨਾ 'ਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਭਾਜਪਾ ਦਫ਼ਤਰਾਂ ਅਤੇ ਮੁੱਖ ਚੌਕਾਂ 'ਤੇ ਵਰਕਰਾਂ ਨੇ ਢੋਲ-ਨਗਾਰੇ ਵਜਾਏ, ਮਿਠਾਈਆਂ ਵੰਡੀਆਂ ਅਤੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਮਹਿਲਾ ਵਰਕਰਾਂ ਨੇ ਵੀ ਇਸ ਜਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
ਨਿਤਿਨ ਨਬੀਨ ਨੂੰ 14 ਦਸੰਬਰ 2025 ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਸੰਗਠਨਾਤਮਕ ਅਨੁਭਵ ਅਤੇ ਜ਼ਮੀਨੀ ਪੱਧਰ 'ਤੇ ਪਕੜ ਕਾਰਨ ਉਨ੍ਹਾਂ ਤੋਂ ਭਾਜਪਾ ਨੂੰ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਣ ਦੀ ਉਮੀਦ ਕੀਤੀ ਜਾ ਰਹੀ ਹੈ। Z ਸ਼੍ਰੇਣੀ ਦੀ ਸੁਰੱਖਿਆ ਅਤੇ ਚੋਟੀ ਦੀ ਲੀਡਰਸ਼ਿਪ ਦਾ ਭਰੋਸਾ ਇਹ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਵੀ ਮਜ਼ਬੂਤ ਹੋਣ ਵਾਲੀ ਹੈ।