- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਗੱਡੀਆਂ ਦੇ ਮਾਲਕਾਂ ਨੇ ਇਸ ਦੇ ਇਸਤੇਮਾਲ, ਖ਼ਾਸਕਰ ਪੁਰਾਣੀਆਂ ਗੱਡੀਆਂ ਦੇ ਮਾਡਲਾਂ 'ਚ ਇਸ ਦੇ ਇਸਤੇਮਾਲ ਨੂੰ ਲੈ ਕੇ ਚਿੰਤਾ ਜਤਾਈ ਹੈ। ਉੱਥੇ ਹੀ ਗਡਕਰੀ ਨੇ ਹਮੇਸ਼ਾ ਇਥੇਨੌਲ-ਬਲੈਂਡਿੰਗ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ।

ਡਿਜੀਟਲ ਡੈਸਕ, ਮੁੰਬਈ : ਸਰਕਾਰ ਦੀ E20 ਇਥੇਨੌਲ ਬਲੈਂਡ ਫਿਊਲ ਪਾਲਿਸੀ ਨੂੰ ਲੈ ਕੇ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਪੋਸਟਾਂ ਤੇ ਡੀਪਫੇਕ ਸ਼ੇਅਰ ਕੀਤੇ ਜਾਣ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ, ਭਾਜਪਾ ਨੇਤਾ ਨੇ ਇਸ ਕੰਟੈਂਟ ਨੂੰ ਲੈ ਕੇ ਮੈਟਾ, ਐਕਸ (ਟਵਿੱਟਰ), ਗੂਗਲ ਤੇ ਹੋਰਾਂ ਖ਼ਿਲਾਫ਼ ਸਿਵਲ ਕੇਸ ਦਾਇਰ ਕਰਨ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ।
ਉਨ੍ਹਾਂ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ 'ਤੇ ਕੁਝ ਕੰਟੈਂਟ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ E20 ਮੁਨਾਫ਼ੇ ਨਾਲ ਜੋੜ ਰਿਹਾ ਹੈ, ਜਦਕਿ ਇਹ ਪਾਲਿਸੀ ਪੈਟਰੋਲੀਅਮ ਮੰਤਰਾਲਾ ਚਲਾ ਰਿਹਾ ਹੈ। ਉਨ੍ਹਾਂ ਦੀ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ 'ਚ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਪ੍ਰੋਗਰਾਮ ਲਈ ਜ਼ਿੰਮੇਵਾਰ ਸਨ ਅਤੇ ਉਹ ਤੇ ਉਨ੍ਹਾਂ ਦਾ ਪਰਿਵਾਰ ਇਸ ਤੋਂ ਫ਼ਾਇਦਾ ਉਠਾ ਰਹੇ ਹਨ।
ਇਹ ਘਟਨਾਕ੍ਰਮ E20 ਪਾਲਿਸੀ ਦੀ ਆਲੋਚਨਾ ਵਿਚਕਾਰ ਸਾਹਮਣੇ ਆਇਆ ਹੈ। ਇਸ ਪਾਲਿਸੀ 'ਚ ਪੈਟਰੋਲ 'ਚ 20% ਇਥੇਨੌਲ ਮਿਲਾਉਣ ਦਾ ਪ੍ਰਬੰਧ ਹੈ ਤਾਂ ਜੋ ਫਿਊਲ ਦਰਾਮਦ ਨੂੰ ਘਟਾਇਆ ਜਾ ਸਕੇ ਤੇ ਗੱਡੀਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।
ਹਾਲਾਂਕਿ, ਕਈ ਗੱਡੀਆਂ ਦੇ ਮਾਲਕਾਂ ਨੇ ਇਸ ਦੇ ਇਸਤੇਮਾਲ, ਖ਼ਾਸਕਰ ਪੁਰਾਣੀਆਂ ਗੱਡੀਆਂ ਦੇ ਮਾਡਲਾਂ 'ਚ ਇਸ ਦੇ ਇਸਤੇਮਾਲ ਨੂੰ ਲੈ ਕੇ ਚਿੰਤਾ ਜਤਾਈ ਹੈ। ਉੱਥੇ ਹੀ ਗਡਕਰੀ ਨੇ ਹਮੇਸ਼ਾ ਇਥੇਨੌਲ-ਬਲੈਂਡਿੰਗ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ।
ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਆਲੋਚਕਾਂ ਨੂੰ ਵੱਡੀ ਚੁਣੌਤੀ ਵੀ ਦਿੱਤੀ ਸੀ ਤੇ ਉਨ੍ਹਾਂ ਤੋਂ ਅਜਿਹੀ ਇਕ ਵੀ ਕਾਰ ਦਾ ਨਾਂ ਦੱਸਣ ਲਈ ਕਿਹਾ ਸੀ ਜਿਸ ਵਿਚ ਇਸ ਫਿਊਲ ਦੀ ਵਜ੍ਹਾ ਨਾਲ ਕੋਈ ਸਮੱਸਿਆ ਆਈ ਹੋਵੇ।
ਨਿਊਜ਼ ਏਜੰਸੀ ਪੀਟੀਆਈ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, 'E20 ਪੈਟਰੋਲ ਦੀ ਵਜ੍ਹਾ ਨਾਲ ਕਿਸੇ ਵੀ ਕਾਰ 'ਚ ਕੋਈ ਸਮੱਸਿਆ ਆਉਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੀ ਦੇਸ਼ ਵਿਚ ਕੋਈ ਅਜਿਹੀ ਕਾਰ ਹੈ ਜਿਸ ਵਿਚ E20 ਪੈਟਰੋਲ ਦੇ ਇਸਤੇਮਾਲ ਨਾਲ ਕੋਈ ਦਿੱਕਤ ਆਈ ਹੋਵੇ? ਬੱਸ ਇਕ ਦਾ ਨਾਂ ਦੱਸੋ।'