- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ 2.054 ਕਿਲੋਗ੍ਰਾਮ ਮੇਫੇਡ੍ਰੋਨ ਬਰਾਮਦ ਕੀਤਾ, ਜਿਸਦੀ ਕੀਮਤ 1,02,75,000 ਰੁਪਏ ਹੈ। ਮੁਲਜ਼ਮ ਜਾਇਦਾਦ ਦੇ ਮਾਲਿਕ ਵਲੋਂ ਉਚਿਤ ਤਸਦੀਕ ਦੇ ਬਿਨਾ ਕਿਰਾਏ ’ਤੇ ਰਹਿ ਰਿਹਾ ਸੀ। ਮੁਲਜ਼ਮ ਦੇ ਖਿਲਾਫ਼ ਨਸ਼ੀਲੇ ਪਦਾਰਥਾਂ ਤੇ ਮਨੋਵਿਗਿਆਨਿਕ ਪਦਾਰਥਾਂ ਐਕਟ, ਇਮੀਗ੍ਰੇਸ਼ਨ ਤੇ ਵਿਦੇਸ਼ੀ ਐਕਟ ਤੇ ਭਾਰਤੀ ਨਿਆਂ ਸੰਹਿਤਾ ਦੀਆਂ ਮਦਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪਾਲਘਰ (ਏਜੰਸੀ) : ਮਹਾਰਾਸ਼ਡਟਰ ਦੇ ਪਾਲਘਰ ਜ਼ਿਲ੍ਹੇ ’ਚ ਪੁਲਿਸ ਨੇ 53 ਸਾਲਾ ਨਾਇਜੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੋਲੋਂ 1.02 ਕਰੋੜ ਰੁਪਏ ਮੁੱਲ ਦੀ ਮੈਫੇਡ੍ਰੋਨ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਦੇ ਕਿਰਾਏ ’ਤੇ ਰਹਿਣ ਵਾਲੇ ਜਾਇਦਾਦ ਦੇ ਮਾਲਿਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਵਿਦੇਸ਼ੀ ਨਾਗਰਿਕ ਦੀ ਲਾਜ਼ਮੀ ਤਸਦੀਕ ਪ੍ਰਕਿਰਿਆ ਕੀਤੇ ਬਿਨਾ ਜਾਇਦਾਦ ਕਿਰਾਏ ’ਤੇ ਦਿੱਤੀ ਸੀ।
ਤੁਲਿੰਜ ਪੁਲਿਸ ਥਾਣੇ ਦੇ ਸੀਨੀਅਰ ਇੰਸਪੈਕਟਰ ਅਮਰ ਮਾਰਾਠੇ ਨੇ ਕਿਹਾ ਕਿ ਪੁਲਿਸ ਦੇ ਅੱਤਵਾਦ ਵਿਰੋਧੀ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਦੇਸ਼ੀ ਨਾਗਰਿਕ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਖੇਤਰ ’ਚ ਇਕ ਫਲੈਟ ਤੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ’ਚ ਜੁੜੇ ਹਨ। ਪੁਲਿਸ ਨੇ ਸੋਮਵਾਰ ਨੂੰ ਨਾਇਜੀਰੀਆਈ ਨਾਗਰਿਕ ਜਸਟਿਨ ਉਸਿਫੋ ਉਰਫ ਮਾਈਕਲ ਗ੍ਰੇਸ ਦੇ ਟਿਕਾਣੇ ਦੀ ਤਲਾਸ਼ੀ ਲਈ।