
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਹਿਲਾਂ ਮੌਨਸੂਨ ਟਰਫ ਜੰਮੂ-ਕਸ਼ਮੀਰ ਤੱਕ ਪਹੁੰਚ ਗਿਆ ਸੀ, ਹੁਣ ਪੱਛਮੀ ਹਵਾਵਾਂ ਦੇ ਅਸਰ ਨਾਲ ਇਹ ਪਿੱਛੇ ਖਿਸਕਣ ਲੱਗਾ ਹੈ। ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਆਸ-ਪਾਸ ਬਣਿਆ ਘੱਟ ਦਬਾਅ ਦਾ ਖੇਤਰ ਵੀ ਕਮਜ਼ੋਰ ਹੋ ਰਿਹਾ ਹੈ। ਪੱਛਮੀ ਹਵਾਵਾਂ ਇਸ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਹਨ।

ਜਾਸ, ਨਵੀਂ ਦਿੱਲੀ : ਮੌਨਸੂਨ ਦਾ ਮਿਜ਼ਾਜ ਹੁਣ ਕੁਝ ਬਦਲ ਰਿਹਾ ਹੈ। ਅਰਬ ਸਾਗਰ ਤੋਂ ਆ ਰਹੀਆਂ ਸੁੱਕੀਆਂ ਹਵਾਵਾਂ ਨੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮੌਨਸੂਨੀ ਹਵਾਵਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਇਸ ਨਾਲ ਮੌਨਸੂਨ ਦਾ ਰੁਖ਼ ਫਿਰ ਪੱਛਮ ਤੋਂ ਪੂਰਬ ਵੱਲ ਹੋਣ ਲੱਗਾ ਹੈ। ਨਤੀਜੇ ਵਜੋਂ ਕਰੀਬ ਇਕ ਹਫ਼ਤੇ ਤੱਕ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਮੀਂਹ ਪੈਣ ਦੇ ਆਸਾਰ ਕਮਜ਼ੋਰ ਰਹਿਣਗੇ। ਕਈ ਖੇਤਰਾਂ ਵਿਚ ਗਰਮੀ ਫਿਰ ਅਸਰ ਦਿਖਾ ਸਕਦੀ ਹੈ ਤੇ ਇਸ ਦੇ ਉਲਟ, ਬਿਹਾਰ, ਝਾਰਖੰਡ, ਓਡੀਸ਼ਾ ਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ।
ਪਹਿਲਾਂ ਮੌਨਸੂਨ ਟਰਫ ਜੰਮੂ-ਕਸ਼ਮੀਰ ਤੱਕ ਪਹੁੰਚ ਗਿਆ ਸੀ, ਹੁਣ ਪੱਛਮੀ ਹਵਾਵਾਂ ਦੇ ਅਸਰ ਨਾਲ ਇਹ ਪਿੱਛੇ ਖਿਸਕਣ ਲੱਗਾ ਹੈ। ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਆਸ-ਪਾਸ ਬਣਿਆ ਘੱਟ ਦਬਾਅ ਦਾ ਖੇਤਰ ਵੀ ਕਮਜ਼ੋਰ ਹੋ ਰਿਹਾ ਹੈ। ਪੱਛਮੀ ਹਵਾਵਾਂ ਇਸ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਹਨ। ਇਸ ਦਾ ਸਿੱਧਾ ਅਸਰ ਉੱਤਰ-ਪੱਛਮੀ ਭਾਰਤ ਵਿਚ ਮੀਂਹ ’ਤੇ ਪਵੇਗਾ। ਬੰਗਾਲ ਦੀ ਖਾੜੀ ਦੇ ਉੱਤਰ-ਪੱਛਮੀ ਹਿੱਸੇ ਅਤੇ ਉਸ ਨਾਲ ਜੁੜੇ ਬੰਗਾਲ, ਉੱਤਰੀ ਓਡੀਸ਼ਾ ਦੇ ਤੱਟ ’ਤੇ ਨਵਾਂ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਅਸਰ ਨਾਲ 31 ਅਗਸਤ ਤੱਕ ਓਡੀਸ਼ਾ ਵਿਚ ਕਈ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। 30 ਅਗਸਤ ਨੂੰ ਕੁਝ ਸਥਾਨਾਂ ’ਤੇ ਕਾਫ਼ੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੂਰਬੀ ਭਾਰਤ ਤੱਕ ਪਹੁੰਚ ਸਕਦਾ ਹੈ। ਇਸ ਲਈ ਬਿਹਾਰ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ ਨੂੰ ਇਸ ਸਮੇਂ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ। ਇਨ੍ਹਾਂ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਤੱਕ ਮੌਨਸੂਨੀ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ।
ਪੱਛਮੀ ਭਾਰਤ ਵਿਚ ਮੌਨਸੂਨ ਕਮਜ਼ੋਰ ਹੋ ਰਿਹਾ ਹੈ। ਰਾਜਸਥਾਨ ਇਸ ਦੀ ਸਪੱਸ਼ਟ ਮਿਸਾਲ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਮੀਂਹ ਦੀ ਗਤੀਵਿਧੀਆਂ ਘੱਟ ਗਈਆਂ ਹਨ। ਇਸ ਨਾਲ ਰਾਜਸਥਾਨ ਵਿਚ ਤਾਪਮਾਨ ਫਿਰ ਵਧਣ ਲੱਗਾ ਹੈ। ਸ੍ਰੀ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਕ ਹਫ਼ਤੇ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ ਤੇ ਉੱਤਰ-ਪੱਛਮੀ ਭਾਰਤ ਵਿਚ ਇਸ ਸਮੇਂ ਚੰਗਾ ਮੀਂਹ ਪੈਣ ਦੀ ਉਮੀਦ ਘੱਟ ਹੈ। ਦਿੱਲੀ, ਪੰਜਾਬ ਤੇ ਹਰਿਆਣਾ ਵਿਚ ਮੀਂਹ ਘੱਟ ਪੈਣ ਤੇ ਤਾਪਮਾਨ ਵਧਣ ਕਾਰਨ ਹੁਮਸ ਤੇ ਗਰਮੀ ਦੋਵੇਂ ਮਹਿਸੂਸ ਹੋ ਸਕਦੀਆਂ ਹਨ।