- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਰਾਕ ਸੁਰੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਦੇ ਸਰਨਾਥ ਉਦਯੋਗਿਕ ਖੇਤਰ ’ਚ ਕੇਡੀਪੀ ਫੂਡ ਇੰਡਸਟਰੀਜ਼ ਵੱਲੋਂ ਨਿਰਮਤ ਕ੍ਰਿਸ਼ਣਾ ਬਰਾਂਡ, ਪੰਜਾਬ ਦੇ ਫਾਜ਼ਿਲਕਾ ਸਥਿਤ ਮੈਸਰਸ ਹਿਮਾਲਿਆ ਫੂਡਸ ਪ੍ਰਾ. ਲਿ. ਦੇ ਜੀਐੱਸ ਗੋਲਡ ਬਰਾਂਡ ਦੇ ਲਾਲ ਮਿਰਚ ਪਾਊਡਰ ਤੇ ਰਾਜਸਥਾਨ ’ਚ ਬਾਲੋਤਰਾ ਦੇ ਮੈਸਰਸ ਦਿਸ਼ਾ ਇੰਟਰਪ੍ਰਾਈਜਿਜ਼ ਦੇ ਨੰਦੀ ਬਰਾਂਡ ਦੇਸੀ ਘਿਓ, ਬਾੜਮੇਰ ਦੇ ਸ਼੍ਰੀ ਸਾਂਵਰੀਆ ਇੰਡਸਟ੍ਰੀਜ਼ ਦੇ ਗੋਲਡਨ ਥਾਰ ਬਰਾਂਡ ਦੇਸੀ ਘਿਓ ’ਤੇ ਰੋਕ ਲਾਈ ਗਈ ਹੈ।

ਜੈਪੁਰ : ਰਾਜਸਥਾਨ ਸਰਕਾਰ ਦੇ ਖੁਰਾਕ ਸੁਰੱਖਿਆ ਵਿਭਾਗ ਨੇ ਪੰਜਾਬ, ਦਿੱਲੀ ਤੇ ਰਾਜਸਥਾਨ ਦੀਆਂ ਕੰਪਨੀਆਂ ਵੱਲੋਂ ਬਣਾਏ ਦੇਸੀ ਘਿਓ ਤੇ ਮਿਰਚ ਪਾਊਡਰ ਦੇ ਬਾਜ਼ਾਰ ’ਚ ਵੇਚੇ ਜਾਣ ’ਤੇ ਰੋਕ ਲਗਾਈ ਹੈ। ਕੁੱਲ ਚਾਰ ਬਰਾਂਡ ਦੇ ਦੇਸੀ ਘਿਓ ਦੀ ਵਿਕਰੀ ’ਤੇ ਦੋ ਮਹੀਨੇ ਲਈ ਰੋਕ ਲਾਈ ਗਈ ਹੈ। ਖੁਰਾਕ ਸੁਰੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਦੇ ਸਰਨਾਥ ਉਦਯੋਗਿਕ ਖੇਤਰ ’ਚ ਕੇਡੀਪੀ ਫੂਡ ਇੰਡਸਟਰੀਜ਼ ਵੱਲੋਂ ਨਿਰਮਤ ਕ੍ਰਿਸ਼ਣਾ ਬਰਾਂਡ, ਪੰਜਾਬ ਦੇ ਫਾਜ਼ਿਲਕਾ ਸਥਿਤ ਮੈਸਰਸ ਹਿਮਾਲਿਆ ਫੂਡਸ ਪ੍ਰਾ. ਲਿ. ਦੇ ਜੀਐੱਸ ਗੋਲਡ ਬਰਾਂਡ ਦੇ ਲਾਲ ਮਿਰਚ ਪਾਊਡਰ ਤੇ ਰਾਜਸਥਾਨ ’ਚ ਬਾਲੋਤਰਾ ਦੇ ਮੈਸਰਸ ਦਿਸ਼ਾ ਇੰਟਰਪ੍ਰਾਈਜਿਜ਼ ਦੇ ਨੰਦੀ ਬਰਾਂਡ ਦੇਸੀ ਘਿਓ, ਬਾੜਮੇਰ ਦੇ ਸ਼੍ਰੀ ਸਾਂਵਰੀਆ ਇੰਡਸਟ੍ਰੀਜ਼ ਦੇ ਗੋਲਡਨ ਥਾਰ ਬਰਾਂਡ ਦੇਸੀ ਘਿਓ ’ਤੇ ਰੋਕ ਲਾਈ ਗਈ ਹੈ।
ਜੈਪੁਰ ਵਿੱਚ, ਵਿਧਾਧਰ ਨਗਰ ਸਥਿਤ ਬਾਲਾਜੀ ਜ਼ਾਇਕਾ, ਕੁਕਰਖੇੜਾ ਸਥਿਤ ਮੈਸਰਜ਼ ਗਣਪਤੀ ਡ੍ਰਾਈਫ੍ਰਾਈਟਸ ਅਤੇ ਨਿਰਮਾਣ ਨਗਰ ਸਥਿਤ ਫੂਡ ਕੈਫੇ ਦੇ ਫੂਡ ਲਾਇਸੰਸ ਮਿਆਦ ਪੁੱਗ ਚੁੱਕੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤੇ ਗਏ ਹਨ। ਕੁੱਲ ਨੌਂ ਅਦਾਰਿਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।