- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਅਰ ਮਾਰਸ਼ਲ ਤਿਵਾਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਫਲਾਈਟਗਲੋਬਲ ਨੂੰ ਆਪਣੇ ਸਰੋਤਾਂ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਨ੍ਹਾਂ ਹੀ ਸਰੋਤਾਂ ਨੇ ਪਹਿਲਾਂ ਉਨ੍ਹਾਂ ਰਾਫੇਲ ਜਹਾਜ਼ਾਂ ਦੇ ਟੇਲ ਨੰਬਰ ਦੱਸੇ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਪਾਕਿਸਤਾਨ ਨਾਲ ਟਕਰਾਅ ਦੌਰਾਨ ਡੇਗਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਨ੍ਹਾਂ ਹੀ ਨੰਬਰਾਂ ਵਾਲੇ ਜਹਾਜ਼ਾਂ ਨੇ ਬਾਅਦ ’ਚ ਕੌਮਾਂਤਰੀ ਫ਼ੌਜੀ ਅਭਿਆਸਾਂ ’ਚ ਹਿੱਸਾ ਲਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤ ਦੇ ਚਾਰ ਰਾਫੇਲ ਲੜਾਕੂ ਜਹਾਜ਼ ਲਾਪਤਾ ਹਨ ਤੇ ਹਵਾਈ ਫ਼ੌਜ ਕੋਲ ਹੁਣ ਸਿਰਫ਼ 32 ਜਹਾਜ਼ ਹੀ ਕਾਰਜਸ਼ੀਲ ਹਨ। ਬ੍ਰਿਟਿਸ਼ ਹਵਾਬਾਜ਼ੀ ਰਸਾਲੇ ‘ਫਲਾਈਟਗਲੋਬਲ’ ਦੀ ਤਾਜ਼ਾ ਰਿਪੋਰਟ ’ਚ ਕੀਤੇ ਇਸ ਦਾਅਵੇ ਨੇ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਹਵਾਈ ਫ਼ੌਜ ਨੂੰ ਹੋਏ ਕਥਿਤ ਨੁਕਸਾਨ ਬਾਰੇ ਚਰਚਾ ਮੁੜ ਛੇੜ ਦਿੱਤੀ ਹੈ। ਹਾਲਾਂਕਿ, ਰਿਪੋਰਟ ’ਚ ਰਾਫੇਲ ਜਹਾਜ਼ਾਂ ਦੇ ਤਬਾਹ ਹੋਣ ਜਾਂ ਲਾਪਤਾ ਹੋਣ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ। ਹਵਾਈ ਫ਼ੌਜ ਦੇ ਸਾਬਕਾ ਉਪ-ਮੁਖੀ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾਰੀ ਨੇ ਵੀ ਇਸ ਦਾਅਵੇ ਨੂੰ ਖ਼ਾਰਿਜ ਕਰਦਿਆਂ ਰਸਾਲੇ ਦੇ ਜਾਣਕਾਰੀ ਸੋਮਿਆਂ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕੇ ਹਨ।
ਏਅਰ ਮਾਰਸ਼ਲ ਤਿਵਾਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਫਲਾਈਟਗਲੋਬਲ ਨੂੰ ਆਪਣੇ ਸਰੋਤਾਂ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਨ੍ਹਾਂ ਹੀ ਸਰੋਤਾਂ ਨੇ ਪਹਿਲਾਂ ਉਨ੍ਹਾਂ ਰਾਫੇਲ ਜਹਾਜ਼ਾਂ ਦੇ ਟੇਲ ਨੰਬਰ ਦੱਸੇ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਪਾਕਿਸਤਾਨ ਨਾਲ ਟਕਰਾਅ ਦੌਰਾਨ ਡੇਗਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਨ੍ਹਾਂ ਹੀ ਨੰਬਰਾਂ ਵਾਲੇ ਜਹਾਜ਼ਾਂ ਨੇ ਬਾਅਦ ’ਚ ਕੌਮਾਂਤਰੀ ਫ਼ੌਜੀ ਅਭਿਆਸਾਂ ’ਚ ਹਿੱਸਾ ਲਿਆ।
ਉਨ੍ਹਾਂ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਰਾਫੇਲ ਪਾਇਲਟ, ਸਕੁਆਡਰਨ ਲੀਡਰ ਸ਼ਿਵਾਂਗੀ ਸਿੰਘ ਨੂੰ ਜੰਗੀ ਕੈਦੀ ਬਣਾਏ ਜਾਣ ਦੀਆਂ ਖ਼ਬਰਾਂ ਦਾ ਵੀ ਜ਼ਿਕਰ ਕੀਤਾ। ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਨੂੰ ਭਾਰਤੀ ਹਵਾਈ ਫ਼ੌਜ ਨੇ ਖ਼ਾਰਿਜ ਕਰ ਦਿੱਤਾ ਸੀ। ਬਾਅਦ ’ਚ ਅੰਬਾਲਾ ਹਵਾਈ ਅੱਡੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਸ਼ਿਵਾਂਗੀ ਦੀ ਤਸਵੀਰ ਵੀ ਸਾਹਮਣੇ ਆਈ ਸੀ।
ਇਹ ਹੈ ਫਲਾਈਟਗਲੋਬਲ ਦਾ ਦਾਅਵਾ
ਮੀਡੀਆ ਰਿਪੋਰਟਾਂ ਮੁਤਾਬਕ, ਫਲਾਈਟਗਲੋਬਲ ਨੇ ਆਪਣੀ ਸਾਲਾਨਾ ਫ਼ੌਜੀ ਜਹਾਜ਼ਾਂ ਦੀ ਡਾਇਰੈਕਟਰੀ ’ਚ ਭਾਰਤੀ ਹਵਾਈ ਫ਼ੌਜ ਕੋਲ ਰਾਫੇਲ ਜਹਾਜ਼ਾਂ ਦੀ ਸਰਗਰਮ ਗਿਣਤੀ 32 ਦੱਸੀ ਹੈ। ਭਾਰਤ ਨੇ ਫਰਾਂਸ ਤੋਂ ਕੁੱਲ 36 ਰਾਫੇਲ ਜਹਾਜ਼ ਖਰੀਦੇ ਸਨ, ਜਿਨ੍ਹਾਂ ’ਚੋਂ 28 ਇਕ ਸੀਟ ਵਾਲੇ ਤੇ ਅੱਠ ਦੋ ਸੀਟਾਂ ਵਾਲੇ ਜਹਾਜ਼ ਹਨ। ਹਾਲਾਂਕਿ, ਸਰਗਰਮ ਜਹਾਜ਼ਾਂ ਦੀ ਗਿਣਤੀ ਘੱਟ ਹੋਣ ਦਾ ਇਹ ਮਤਲਬ ਨਹੀਂ ਕਿ ਬਾਕੀ ਜਹਾਜ਼ ਜੰਗ ’ਚ ਤਬਾਹ ਹੋ ਗਏ ਹਨ। ਮੁਰੰਮਤ ਜਾਂ ਤਕਨੀਕੀ ਕਾਰਨਾਂ ਕਰਕੇ ਵੀ ਜਹਾਜ਼ ਕੁਝ ਸਮੇਂ ਲਈ ਉਡਾਣ ਸੇਵਾ ਤੋਂ ਬਾਹਰ ਹੋ ਸਕਦੇ ਹਨ।
ਦਾਅਵੇ ਪਿੱਛੇ ਪਾਕਿਸਤਾਨੀ ਸਬੰਧ ਦਾ ਦੋਸ਼
‘ਦਿ ਲੇਗੇਟ ਆਈਐੱਨ’ ਨਾਂ ਦੇ ‘ਐਕਸ’ ਖਾਤੇ ਨੇ ਦੋਸ਼ ਲਾਇਆ ਹੈ ਕਿ ਫਲਾਈਟਗਲੋਬਲ ਦੀ ਰਿਪੋਰਟ ’ਤੇ ਪਾਕਿਸਤਾਨ-ਪੱਖੀ ਹਵਾਬਾਜ਼ੀ ਪੱਤਰਕਾਰ ਐਲਨ ਵਾਰਨਸ ਦੇ ਦਾਅਵਿਆਂ ਦਾ ਅਸਰ ਹੈ। ਇਸ ਖਾਤੇ ਨੇ ਪਹਿਲਾਂ ਵੀ ਦੋਸ਼ ਲਾਇਆ ਸੀ ਕਿ ਪਾਕਿਸਤਾਨੀ ਹਵਾਈ ਫ਼ੌਜ ਨੇ ਪ੍ਰਾਪੇਗੰਡਾ ਲੇਖਾਂ ਲਈ ਵਾਰਨਸ ਨੂੰ 34 ਹਜ਼ਾਰ ਪੌਂਡ ਤੋਂ ਵੱਧ ਦੀ ਰਕਮ ਅਦਾ ਕੀਤੀ ਸੀ।