- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈ ਕੋਰਟ ਨੇ 10 ਜੁਲਾਈ ਨੂੰ ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਆਪਣਾ ਪਹਿਲਾ ਹੁਕਮ ਵਾਪਸ ਲੈ ਲਿਆ ਸੀ ਕਿ ਉਸ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਜਦ ਵੀ ਉਹ ਸੁਰੱਖਿਆ ਲਈ ਉਨ੍ਹਾਂ ਕੋਲ ਆਏ ਤਾਂ ਉਸ ਦੀ ਸੁਰੱਖਿਆ ਕੀਤੀ ਜਾਵੇ।

ਕੋਚੀ, ਪੀਟੀਆਈ : ਕੇਰਲ ਹਾਈ ਕੋਰਟ ਨੇ ਮੰਗਲਵਾਰ ਨੂੰ ਉਸ ਨੌਜਵਾਨ ਲੜਕੀ ਲਈ ਫਿਰ ਤੋਂ ਪੁਲਿਸ ਸੁਰੱਖਿਆ ਦਾ ਹੁਕਮ ਦਿੱਤਾ, ਜੋ ਪ੍ਰਯਾਗਰਾਜ ਕੁੰਭ ਮੇਲੇ ’ਚ ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਸ਼ਹੂਰ ਹੋਈ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਵੱਖ-ਵੱਖ ਗਰੁੱਪ ਦੇ ਲੋਕ ਉਸ ਦੇ ਪਿੱਛੇ-ਪਿੱਛੇ ਆ ਰਹੇ ਹਨ ਤੇ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਫੈਲਾ ਰਹੇ ਹਨ। ਹਾਈ ਕੋਰਟ ਨੇ 10 ਜੁਲਾਈ ਨੂੰ ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਆਪਣਾ ਪਹਿਲਾ ਹੁਕਮ ਵਾਪਸ ਲੈ ਲਿਆ ਸੀ ਕਿ ਉਸ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਜਦ ਵੀ ਉਹ ਸੁਰੱਖਿਆ ਲਈ ਉਨ੍ਹਾਂ ਕੋਲ ਆਏ ਤਾਂ ਉਸ ਦੀ ਸੁਰੱਖਿਆ ਕੀਤੀ ਜਾਵੇ।
ਇਸ ਤੋਂ ਬਾਅਦ ਉਸ ਨੇ ਪਲਾਰਿਵੱਟਮ ਪੁਲਿਸ ਸਟੇਸ਼ਨ ’ਚ ਇਕ ਅਰਜ਼ੀ ਦਿੱਤੀ, ਜਿਸ ’ਚ ਕਿਹਾ ਕਿ ਉਸ ਦੀ ਜਾਨ ਖ਼ਤਰਾ ਹੈ ਕਿਉਂਕਿ ਕੁਝ ਲੋਕ ਉਸ ਦੇ ਟਿਕਾਣੇ ਨੂੰ ਵਟਸਐਪ ਗਰੁੱਪਸ ’ਤੇ ਫੈਲਾ ਰਹੇ ਹਨ•। ਇਸ ’ਤੇ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਲੜਕੀ ਨੂੰ 28 ਜੁਲਾਈ ਨੂੰ ਅਗਲੀ ਸੁਣਵਾਈ ਦੀ ਤਰੀਕ ਤੱਕ ਪੁਲਿਸ ਸੁਰੱਖਿਆ ਦਿੱਤੀ ਜਾਵੇ।