- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਜਸਟਿਸ ਐੱਮਐੱਮ ਨੇਰਲਿਕਰ ਨੇ 9 ਸਤੰਬਰ ਨੂੰ ਜਾਰੀ ਹੋਏ ਹੁਕਮ ਵਿਚ ਮੁਲਜ਼ਮ ਗੋਪੀਨਾਥ ਜਾਣਕੂ ਪ੍ਰਧਾਨ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ। ਪ੍ਰਧਾਨ ਖ਼ਿਲਾਫ਼ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ 2023 ਵਿਚ ਹੱਤਿਆ ਅਤੇ ਸਬੂਤ ਮਿਟਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ।

ਮੁੰਬਈ, (ਪੀਟੀਆਈ) : ਬਾਂਬੇ ਹਾਈ ਕੋਰਟ ਨੇ ਇਕ ਮਹੀਨੇ ਦੀ ਪੋਤਰੀ ਦੀ ਹੱਤਿਆ ਦੇ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਦੁਖਦਾਈ ਹੈ ਕਿ ਆਜ਼ਾਦੀ ਦੇ ਲਗਪਗ 80 ਸਾਲਾਂ ਬਾਅਦ ਵੀ ਲੋਕ ਪੁੱਤਰ ਹੀ ਚਾਹੁੰਦੇ ਹਨ। ਇਕ ਮਹੀਨੇ ਦੀ ਬੱਚੀ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਪਰਿਵਾਰ ਦੂਜੀ ਲੜਕੀ ਨਹੀਂ ਚਾਹੁੰਦਾ ਸੀ।
ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਜਸਟਿਸ ਐੱਮਐੱਮ ਨੇਰਲਿਕਰ ਨੇ 9 ਸਤੰਬਰ ਨੂੰ ਜਾਰੀ ਹੋਏ ਹੁਕਮ ਵਿਚ ਮੁਲਜ਼ਮ ਗੋਪੀਨਾਥ ਜਾਣਕੂ ਪ੍ਰਧਾਨ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ। ਪ੍ਰਧਾਨ ਖ਼ਿਲਾਫ਼ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ 2023 ਵਿਚ ਹੱਤਿਆ ਅਤੇ ਸਬੂਤ ਮਿਟਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਉਸ ’ਤੇ ਆਪਣੀ ਇਕ ਮਹੀਨੇ ਦੀ ਪੋਤਰੀ ਨੂੰ ਟੱਬ ਵਿਚ ਡੁਬੋਣ ਦਾ ਦੋਸ਼ ਸੀ ਕਿਉਂਕਿ ਉਹ ਉਸ ਦੇ ਪੁੱਤਰ ਅਤੇ ਨੂੰਹ ਦੀ ਦੂਜੀ ਬੇਟੀ ਸੀ। ਪ੍ਰਧਾਨ ਨੇ ਆਪਣੀ ਜ਼ਮਾਨਤ ਅਰਜ਼ੀ ਵਿਚ ਖੁਦ ਨੂੰ ਬੇਗੁਨਾਹ ਦੱਸਿਆ ਅਤੇ ਕਿਹਾ ਕਿ ਇਸ ਮਾਮਲੇ ਵਿਚ ਹੋਰ ਮੁਲਜ਼ਮ ਮਰੀ ਬੱਚੀ ਦੀ ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।
ਹਾਈ ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਇਹ ਪਰਿਵਾਰ, ਜਿਸ ਵਿਚ ਸਾਰੇ ਇਸ ਮਾਮਲੇ ਵਿਚ ਹੱਤਿਆ ਦੇ ਦੋਸ਼ੀ ਹਨ, ਨੇ ਸ਼ੋਰ ਮਚਾਇਆ ਕਿ ਕਿਸੇ ਨੇ ਬੱਚੇ ਨੂੰ ਮਾਰ ਦਿੱਤਾ ਅਤੇ ਅਜਿਹਾ ਦ੍ਰਿਸ਼ ਬਣਾਇਆ ਜਿਵੇਂ ਕਿਸੇ ਜਾਨਵਰ ਨੇ ਬੱਚੀ ਨੂੰ ਚੁੱਕ ਲਿਆ ਹੋਵੇ। ਇਹ ਵੀ ਸੱਚ ਹੈ ਕਿ ਬੱਚੀ ਦਾ ਸਸਕਾਰ ਵੀ ਕਾਹਲੀ-ਕਾਹਲੀ ਕਰ ਦਿੱਤਾ ਗਿਆ। ਇਕ ਸਥਾਨਕ ਵਾਸੀ ਨੇ ਸ਼ੱਕ ਹੋਣ ’ਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਬੱਚੀ ਦੀ ਲਾਸ਼ ਨੂੰ ਜ਼ਮੀਨ ਹੇਠੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਵਿਚ ਮੌਤ ਦਾ ਕਾਰਨ ਡੁੱਬਣ ਨਾਲ ਦਮ ਘੁਟਣਾ ਦੱਸਿਆ ਗਿਆ। ਹਾਈ ਕੋਰਟ ਨੇ ਪ੍ਰਧਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਲਜ਼ਮ ਦੇ ਆਚਰਣ ਅਤੇ ਅਪਰਾਧ ਕਰਨ ਦੇ ਤਰੀਕੇ ਕਾਰਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਦੀ ਕੋਈ ਗੁੰਜਾਇਸ਼ ਨਹੀਂ ਹੈ।