- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ, ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਨੇ ਸਾਲ 2020 ਵਿੱਚ ਆਪਣੇ ਪਤੀ ਦੇ ਬਲੱਡ ਕੈਂਸਰ ਦੇ ਇਲਾਜ ਲਈ ਇੱਕ ਲੱਖ ਰੁਪਏ ਉਧਾਰ ਲਏ ਸਨ। ਕਰਜ਼ਾ ਚੁਕਾਉਣ ਵਿੱਚ ਅਸਮਰੱਥ ਹੋਣ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ।

ਪੀਟੀਆਈ, ਮੋਰਬੀ: ਗੁਜਰਾਤ ਦੇ ਮੋਰਬੀ ਵਿੱਚ ਬਲੱਡ ਕੈਂਸਰ ਤੋਂ ਪੀੜਤ ਪਤੀ ਦੇ ਇਲਾਜ ਲਈ ਜਦੋਂ ਇੱਕ ਔਰਤ ਨੇ ਆਪਣੇ ਪੁੱਤਰ ਦਾ ਬੋਨ ਮੈਰੋ ਟੈਸਟ ਕਰਵਾਇਆ ਤਾਂ ਪੁੱਤਰ ਦਾ ਬੋਨ ਮੈਰੋ ਪਤੀ ਨਾਲ ਮੇਲ ਨਹੀਂ ਖਾ ਸਕਿਆ। ਇਸ ਤੋਂ ਬਾਅਦ ਪੰਜ ਸਾਲ ਪੁਰਾਣੇ ਜਬਰ-ਜਨਾਹ ਦੇ ਮਾਮਲੇ ਦਾ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ।
ਪੁਲਿਸ ਅਨੁਸਾਰ, ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਨੇ ਸਾਲ 2020 ਵਿੱਚ ਆਪਣੇ ਪਤੀ ਦੇ ਬਲੱਡ ਕੈਂਸਰ ਦੇ ਇਲਾਜ ਲਈ ਇੱਕ ਲੱਖ ਰੁਪਏ ਉਧਾਰ ਲਏ ਸਨ। ਕਰਜ਼ਾ ਚੁਕਾਉਣ ਵਿੱਚ ਅਸਮਰੱਥ ਹੋਣ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਮੁਲਜ਼ਮ ਮੋਰਬੀ ਨਗਰ ਨਿਗਮ ਦੀ ਇੱਕ ਭਾਜਪਾ ਮਹਿਲਾ ਕੌਂਸਲਰ ਦਾ ਪਤੀ ਹੈ। ਇਸ ਮਾਮਲੇ ਵਿੱਚ ਪੀੜਤਾ ਦੀ ਸ਼ਿਕਾਇਤ ’ਤੇ 9 ਸਤੰਬਰ ਨੂੰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਮੁਲਜ਼ਮ ਹਾਲੇ ਵੀ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਡਾਕਟਰਾਂ ਨੇ ਪੀੜਤ ਔਰਤ ਦੇ ਬਿਮਾਰ ਪਤੀ ਲਈ ਬੋਨ ਮੈਰੋ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ।
ਜਦੋਂ ਪੁੱਤਰ ਦਾ ਬੋਨ ਮੈਰੋ ਪਤੀ ਨਾਲ ਮੇਲ ਨਹੀਂ ਖਾਧਾ ਤਾਂ ਔਰਤ ਨੇ ਹਿੰਮਤ ਕਰਕੇ ਸਾਹਮਣੇ ਆਉਂਦਿਆਂ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਗਿਆਨਕ ਅਤੇ ਹੋਰ ਜ਼ਰੂਰੀ ਸਬੂਤ ਇਕੱਠੇ ਕਰ ਰਹੀ ਹੈ।