
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੈੱਬਸਾਈਟ ’ਤੇ ਇਸ ਨੂੰ ਬਣਾਉਣ ਵਾਲਿਆਂ ਬਾਰੇ ਸਿੱਧੇ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ। ਇਸ ’ਤੇ ਲਿਖਿਆ ਹੈ-ਰਾਹੁਲ ਗਾਂਧੀ ਨੇ ਆਪਣੇ ਕਥਿਤ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਦੌਰਾਨ ਜੋ ਝੂਠ ਬੋਲਿਆ, ਉਹ ਇਹ ਹਨ। ਰਾਹੁਲ ਨੇ ਆਪਣੇ ਚਾਰ ਪ੍ਰੋਗਰਾਮਾਂ ਵਿਚ 40 ਦਾਅਵੇ ਕੀਤੇ। ਉਹ ਸਾਰੇ ਜਾਂ ਤਾਂ ਗਲਤ ਸਨ ਜਾਂ ਗੁਮਰਾਹ ਕਰਨ ਵਾਲੇ (29 ਗਲਤ ਅਤੇ 11 ਗੁਮਰਾਹ ਕਰਨ ਵਾਲੇ)।

ਜੇਐੱਨਐੱਨ, ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੇਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਿਰੁੱਧ ਆਪਣੇ ਅਭਿਆਨ ਵਿਚ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦਰਮਿਆਨ ‘ਝੂਠ ਦੀ ਗੂੰਜ’ ਨਾਂ ਦੀ ਇੱਕ ਵੈੱਬਸਾਈਟ ਮੈਦਾਨ ਵਿਚ ਆ ਗਈ ਹੈ। ਇਹ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਵਿਚ ਰਾਹੁਲ ਦੇ ਦਾਅਵਿਆਂ ਦੀ ਸੱਚਾਈ ਦੀ ਜਾਂਚ (ਫੈਕਟ-ਚੈਕ) ਕਰਨ ਦਾ ਦਾਅਵਾ ਕਰਦੀ ਹੈ। ਪੀਟੀਆਈ ਮੁਤਾਬਕ, ਭਾਜਪਾ ਨੇਤਾਵਾਂ ਨੇ ਵੀਰਵਾਰ ਨੂੰ ਵੈੱਬਸਾਈਟ ਦਾ ਹਵਾਲਾ ਦਿੰਦੇ ਹੋਏ ਰਾਹੁਲ ’ਤੇ ਨੌਜਵਾਨਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਕਿਹਾ ਕਿ ਹੁਣ ਉਨ੍ਹਾਂ ਦੇ ਝੂਠ ਦਾ ਜਵਾਬ ਤੱਥਾਂ ਨਾਲ ਦਿੱਤਾ ਜਾਵੇਗਾ।
ਵੈੱਬਸਾਈਟ ’ਤੇ ਇਸ ਨੂੰ ਬਣਾਉਣ ਵਾਲਿਆਂ ਬਾਰੇ ਸਿੱਧੇ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ। ਇਸ ’ਤੇ ਲਿਖਿਆ ਹੈ-ਰਾਹੁਲ ਗਾਂਧੀ ਨੇ ਆਪਣੇ ਕਥਿਤ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਦੌਰਾਨ ਜੋ ਝੂਠ ਬੋਲਿਆ, ਉਹ ਇਹ ਹਨ। ਰਾਹੁਲ ਨੇ ਆਪਣੇ ਚਾਰ ਪ੍ਰੋਗਰਾਮਾਂ ਵਿਚ 40 ਦਾਅਵੇ ਕੀਤੇ। ਉਹ ਸਾਰੇ ਜਾਂ ਤਾਂ ਗਲਤ ਸਨ ਜਾਂ ਗੁਮਰਾਹ ਕਰਨ ਵਾਲੇ (29 ਗਲਤ ਅਤੇ 11 ਗੁਮਰਾਹ ਕਰਨ ਵਾਲੇ)।
ਵੈੱਬਸਾਈਟ ਅਨੁਸਾਰ, ਰਾਹੁਲ ਨੇ ਕਿਹਾ ਸੀ ਕਿ ਨੌਕਰੀ ਦੀ ਤਲਾਸ਼ ਕਰਨ ਵਾਲੇ ਹਜ਼ਾਰ ਨੌਜਵਾਨਾਂ ਵਿੱਚੋਂ ਲਗਭਗ 36 ਨੂੰ ਸਥਾਈ ਨੌਕਰੀ ਮਿਲੇਗੀ। ਕਰੀਬ 300 ਬੇਰੋਜ਼ਗਾਰ ਰਹਿਣਗੇ ਅਤੇ ਕਰੀਬ 700 ਗਿਗ ਵਰਕਰ ਬਣ ਜਾਣਗੇ। ਇਸ ਬਿਆਨ ਨੂੰ ਗਲਤ ਦੱਸਦਿਆਂ ਵੈੱਬਸਾਈਟ ਪੀਐੱਲਐੱਫਐੱਸ ਡਾਟਾ ਦਾ ਹਵਾਲਾ ਦਿੰਦੀ ਹੈ ਅਤੇ ਦਾਅਵਾ ਕਰਦੀ ਹੈ ਕਿ 2025 ਵਿਚ 15-29 ਸਾਲ ਦੀ ਉਮਰ ਦੇ ਹਰ 100 ਗ੍ਰੈਜੂਏਟ ਵਿਚੋਂ 26 ਕੋਲ ਤਨਖਾਹ ਵਾਲੀ ਨੌਕਰੀ ਹੈ। ਰਾਹੁਲ ਨੇ ਇੱਕ ਹੋਰ ਦਾਅਵਾ ਕੀਤਾ ਕਿ ਲਗਭਗ 29 ਫੀਸਦ ਮਹਿਲਾਵਾਂ ਨੂੰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ। ਇਸ ’ਤੇ ਵੈਬਸਾਈਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਸ਼ਟਰੀ ਪਰਿਵਾਰਿਕ ਸਿਹਤ ਸਰਵੇਖਣ ਦੇ ਪੁਰਾਣੇ ਅੰਕੜਿਆਂ ਦੀ ਵਰਤੋਂ ਕੀਤੀ। ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਜੀਵਨਸਾਥੀ ਵੱਲੋਂ ਕੀਤੀ ਜਾਂਦੀ ਸਰੀਰਕ ਹਿੰਸਾ ਵਿਚ ਸਾਫ਼ ਕਮੀ ਹੋਈ ਹੈ। ਇਹ (2005-06) ਵਿਚ 37.2 ਫੀਸਦ ਤੋਂ ਘਟ ਕੇ (2023-24) ਵਿਚ 22.3 ਫੀਸਦ ਹੋ ਗਈ ਹੈ।
ਭਾਜਪਾ ਸੰਸਦ ਮੈਂਬਰ ਸੁਧਾਂਸ਼ੁ ਤ੍ਰਿਵੇਦੀ ਨੇ ਐਕਸ ’ਤੇ ਲਿਖਿਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਨਿਰਾਸ਼ਾ ਅਤੇ ਈਰਖਾ ਨਾਲ ਭਰੇ ਰਾਹੁਲ ਗਾਂਧੀ ਚਾਹੇ ਜਿੰਨਾ ਵੀ ਝੂਠ ਫੈਲਾਉਣ, ਹੁਣ ਹਰ ਝੂਠ ਦਾ ਪਰਦਾਫਾਸ਼ ਤੱਥਾਂ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ‘ਝੂਠ ਦੀ ਗੂੰਜ’ ਵੈੱਬਸਾਈਟ ਉਨ੍ਹਾਂ ਦੇ ਦਾਵਿਆਂ ਦੀ ਸੱਚਾਈ ਨੂੰ ਇਕ-ਇੱਕ ਕਰ ਕੇ ਸਾਹਮਣੇ ਲਿਆ ਰਹੀ ਹੈ। ਪਾਰਟੀ ਦੇ ਰਾਸ਼ਟਰੀ ਮੀਡੀਆ ਪ੍ਰਧਾਨ ਅਨੀਲ ਬਲੂਨੀ ਨੇ ਕਿਹਾ ਕਿ ਰਾਹੁਲ ਗਾਂਧੀ ਝੂਠ ਬੋਲਦੇ ਰਹਿਣ, ਕੋਈ ਸਮੱਸਿਆ ਨਹੀਂ… ਹੁਣ ਹਰ ਝੂਠ ਦਾ ਜਵਾਬ ਤੱਥਾਂ ਨਾਲ ਦਿੱਤਾ ਜਾਵੇਗਾ। ਜਿੰਨੀ ਤੇਜ਼ੀ ਨਾਲ ਦੁਸ਼ਪ੍ਰਚਾਰ ਦੀ ਗੂੰਜ ਸੁਣਾਈ ਦੇਵੇਗੀ, ਉਨੇਂ ਹੀ ਜ਼ੋਰਦਾਰ ਢੰਗ ਨਾਲ ਸੱਚ ਸਾਹਮਣੇ ਆਵੇਗਾ।