- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਡੀਏ ਨੇ ਕਿਹਾ ਕਿ ਪਹਿਲਾਂ ਹੀ ਜਾਣਕਾਰੀ ਮਿਲਣ ’ਤੇ ਜੋਖ਼ਮ ਦੇ ਆਧਾਰ ’ਤੇ ਜਾਂਚ ਕਰਨ, ਖਾਣੇ ਦੇ ਨਮੂਨੇ ਇਕੱਠੇ ਕਰਨ ਅਤੇ ਜਿੱਥੇ ਵੀ ਲੋੜ ਹੋਵੇ, ਤੁਰੰਤ ਕਾਰਵਾਈ ਕਰਨ ਵਿਚ ਮਦਦ ਮਿਲੇਗੀ। ਜਿੱਥੇ ਭੋਜਨ ਕਿਸੇ ਲਾਇਸੈਂਸ ਪ੍ਰਾਪਤ ਜਾਂ ਰਜਿਸਟਰਡ ਕੈਟਰਰ ਜਾਂ ਕਿਚਨ ਰਾਹੀਂ ਬਣਾਇਆ ਅਤੇ ਪਰੋਸਿਆ ਜਾਂਦਾ ਹੈ, ਉੱਥੇ ਪਹਿਲਾਂ ਤੋਂ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ।

ਮਿਡ ਡੇ, ਮੁੰਬਈ: ਮਹਾਰਾਸ਼ਟਰ ਵਿਚ ਤਿਉਹਾਰਾਂ ਦੌਰਾਨ ਲੱਖਾਂ ਭਗਤਾਂ ਨੂੰ ਮਹਾ-ਪ੍ਰਸਾਦ ਅਤੇ ਪ੍ਰਸਾਦ ਪਰੋਸਿਆ ਜਾਵੇਗਾ। ਇਸ ਨੂੰ ਧਿਆਨ ਵਿਚ ਰੱਖਦਿਆਂ, ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਨੇ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਤਹਿਤ, ਤਿਉਹਾਰਾਂ ਅਤੇ ਧਾਰਮਿਕ ਕਾਰਜਾਂ ਦੇ ਆਯੋਜਕਾਂ ਨੂੰ ਆਪਣੇ ਕਾਰਜ ਤੋਂ ਘੱਟੋ-ਘੱਟ ਸੱਤ ਦਿਨ ਪਹਿਲਾਂ ਐੱਫਡੀਏ ਦੇ ‘ਫੂਡ ਐਂਡ ਡਰੱਗ ਗ੍ਰੀਵੈਂਸ ਪੋਰਟਲ’ ਰਾਹੀਂ ਨਿਰਧਾਰਤ ‘ਸਮੂਹਿਕ ਭੋਜਨ ਵੰਡਣ ਦੀ ਪੂਰਵ-ਸੂਚਨਾ’ ਫਾਰਮ ਸਬੰਧਤ ਅਧਿਕਾਰੀ ਕੋਲ ਜਮ੍ਹਾਂ ਕਰਨਾ ਹੋਵੇਗਾ। ਇਹ ਨਿਯਮ ਉਨ੍ਹਾਂ ਸਮਾਰੋਹਾਂ ਲਈ ਲਾਗੂ ਹੋਵੇਗਾ ਜਿੱਥੇ ਮਹਾ-ਪ੍ਰਸਾਦ, ਲੰਗਰ, ਭੰਡਾਰੇ ਜਾਂ ਵੱਡੇ ਪੈਮਾਨੇ ’ਤੇ ਭੋਜਨ ਵੰਡਿਆ ਜਾਂਦਾ ਹੈ।
ਐੱਫਡੀਏ ਨੇ ਕਿਹਾ ਕਿ ਪਹਿਲਾਂ ਹੀ ਜਾਣਕਾਰੀ ਮਿਲਣ ’ਤੇ ਜੋਖ਼ਮ ਦੇ ਆਧਾਰ ’ਤੇ ਜਾਂਚ ਕਰਨ, ਖਾਣੇ ਦੇ ਨਮੂਨੇ ਇਕੱਠੇ ਕਰਨ ਅਤੇ ਜਿੱਥੇ ਵੀ ਲੋੜ ਹੋਵੇ, ਤੁਰੰਤ ਕਾਰਵਾਈ ਕਰਨ ਵਿਚ ਮਦਦ ਮਿਲੇਗੀ। ਜਿੱਥੇ ਭੋਜਨ ਕਿਸੇ ਲਾਇਸੈਂਸ ਪ੍ਰਾਪਤ ਜਾਂ ਰਜਿਸਟਰਡ ਕੈਟਰਰ ਜਾਂ ਕਿਚਨ ਰਾਹੀਂ ਬਣਾਇਆ ਅਤੇ ਪਰੋਸਿਆ ਜਾਂਦਾ ਹੈ, ਉੱਥੇ ਪਹਿਲਾਂ ਤੋਂ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ।
ਇਹ ਕਦਮ ਐੱਫਡੀਏ ਦੇ ਕਮਿਸ਼ਨਰ ਤੁਕਾਰਾਮ ਮੁੰਡੇ ਅਤੇ ਮੁੰਬਈ ਦੇ ਗਣੇਸ਼ ਮੰਡਲਾਂ ਦੇ ਪ੍ਰਤੀਨਿਧੀਆਂ ਵਿਚਕਾਰ ਹੋਈ ਬੈਠਕ ਤੋਂ ਬਾਅਦ ਚੁੱਕਿਆ ਗਿਆ ਹੈ। ਮੰਡਲਾਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ ਪਰ ਬਹੁਤ ਘੱਟ ਸਮਾਂ ਮਿਲਣ ’ਤੇ ਚਿੰਤਾ ਵੀ ਜ਼ਾਹਰ ਕੀਤੀ ਹੈ।
ਬ੍ਰਿਹਨਮੁੰਬਈ ਪਬਲਿਕ ਗਣੇਸ਼ ਉਤਸਵ ਸਮਨਵਯ ਸਮਿਤੀ ਦੇ ਨਰੇਸ਼ ਦਹੀਬਾਵਕਰ ਨੇ ਕਿਹਾ ਕਿ ਦੋ ਦਿਨ ਪਹਿਲਾਂ ਐੱਫਡੀਏ ਕਮਿਸ਼ਨਰ ਨੇ ਸਾਡੇ ਨਾਲ ਬੈਠਕ ਕੀਤੀ ਅਤੇ ਇਹ ਫ਼ੈਸਲਾ ਲਿਆ। ਅਸੀਂ ਇਸ ਦਾ ਸਵਾਗਤ ਕਰਦੇ ਹਾਂ ਪਰ ਜੇ ਉਹ ਸਾਨੂੰ ਘੱਟੋ-ਘੱਟ ਇਕ ਸਾਲ ਦਾ ਸਮਾਂ ਦਿੰਦੇ ਤਾਂ ਬਿਹਤਰ ਹੁੰਦਾ। ਅਜਿਹੇ ਫ਼ੈਸਲੇ ਨੂੰ ਲਾਗੂ ਕਰਨ ਲਈ ਦਿੱਤਾ ਗਿਆ ਸਮਾਂ ਬਹੁਤ ਘੱਟ ਹੈ।
ਓਧਰ ਮਹਾਰਾਸ਼ਟਰ ਐੱਫਡੀਏ ਨੇ ਠਾਣੇ ਦੇ ਸ਼ਿਲ-ਦਿਵਾ ਰੋਡ ਦੇ ਭਾਸਕਰ ਕੰਪਾਊਂਡ-ਖਾੜੀ ਪਿੰਡ ਵਿਚ ਵੇਫਰ, ਚਿਵੜਾ, ਨਮਕੀਨ ਅਤੇ ਹੋਰ ਖੁਰਾਕ ਪਦਾਰਥ ਬਣਾਉਣ ਵਾਲੀਆਂ 11 ਫੈਕਟਰੀਆਂ ’ਤੇ ਛਾਪੇ ਮਾਰੇ ਅਤੇ 20.48 ਲੱਖ ਰੁਪਏ ਦੇ ਖੁਰਾਕੀ ਪਦਾਰਥ ਜ਼ਬਤ ਕੀਤੇ। ਇਸ ਵਿਚ 28,955 ਕਿੱਲੋਗ੍ਰਾਮ ਖੁਰਾਕੀ ਪਦਾਰਥ ਅਤੇ 56 ਲੀਟਰ ਖੁਰਾਕ ਤੇਲ ਸ਼ਾਮਲ ਹਨ। ਨਿਰੀਖਣ ਦੌਰਾਨ ਖੁਰਾਕੀ ਪਦਾਰਥ ਬਣਾਉਣ ਦੀ ਜਗ੍ਹਾ ਗੰਦੇ ਫਰਸ਼, ਖੁੱਲ੍ਹੇ ਉਤਪਾਦਨ ਖੇਤਰ, ਨਾਕਾਫ਼ੀ ਪਾਣੀ ਦੀ ਨਿਕਾਸੀ, ਕਾਕਰੋਚ ਅਤੇ ਚੂਹਿਆਂ ਦਾ ਪ੍ਰਕੋਪ, ਅਹਾਤੇ ਦੇ ਆਸ-ਪਾਸ ਪਸ਼ੂਆਂ ਦੀ ਆਵਾਜਾਈ, ਅਣ-ਉੱਚਿਤ ਲੇਬਲਿੰਗ ਵਰਗੀਆਂ ਖ਼ਾਮੀਆਂ ਵੀ ਸਾਹਮਣੇ ਆਈਆਂ। ਸਾਰੇ 11 ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਕੰਮਕਾਜ ਨੂੰ ਰੋਕਣ ਦੇ ਆਦੇਸ਼ ਦਿੱਤੇ ਗਏ ਹਨ। ਸਾਫ਼-ਸਫ਼ਾਈ ਦੇ ਨਿਯਮਾਂ ਦੀ ਉਲੰਘਣਾ ਕਾਰਨ ਮੁੰਬਈ ਵਿਚ ਛੇ ਰੈਸਟੋਰੈਂਟਾਂ ਦਾ ਲਾਇਸੈਂਸ ਵੀ ਮੁਅੱਤਲ ਕੀਤਾ ਗਿਆ ਹੈ।