- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਟੀਆਈ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕਾਲ ਦੇ ਸਕੱਤਰੇਤ ਭਵਨ ਵਿਚ ਸਥਿਤ ਸਾਊਥ ਬਲਾਕ ਦਫ਼ਤਰ ਵਿਚ ਕੈਬਨਿਟ ਦੀ ਆਖ਼ਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਆਪਣੇ ਨਵੇਂ ਕੰਪਲੈਕਸ ਸੇਵਾ ਤੀਰਥ ਵਿਚ ਤਬਦੀਲ ਹੋਣ ਤੋਂ ਪਹਿਲਾਂ ਕੀਤੀ ਗਈ ਸੀ। ਸ਼ਾਮ ਚਾਰ ਵਜੇ ਹੋਈ ਇਸ ਮੀਟਿੰਗ ਵਿਚ ਸਾਰੇ ਕੈਬਨਿਟ ਮੰਤਰੀ ਮੌਜੂਦ ਸਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਦਫ਼ਤਰ ਸ਼ੁੱਕਰਵਾਰ ਨੂੰ ਰਾਏਸੀਨਾ ਹਿਲ ਸਥਿਤ ਬਸਤੀਵਾਦੀ ਕਾਲ ਦੀ ਸਾਊਥ ਬਲਾਕ ਇਮਾਰਤ ਤੋਂ ਨਵੇਂ ਦਫ਼ਤਰ ‘ਸੇਵਾ ਤੀਰਥ’ ਵਿਚ ਟਰਾਂਸਫਰ ਹੋ ਗਿਆ। ਦਿੱਲੀ ਦੇ ਰਾਸ਼ਟਰੀ ਰਾਜਧਾਨੀ ਬਣਨ ਦੀ 95ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣੇਸ਼ ਪੂਜਾ ਨਾਲ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਹ ਤਬਾਦਲਾ 13 ਫਰਵਰੀ ਨੂੰ ਹੋਇਆ ਜਿਹੜਾ 1931 ਵਿਚ ਨਵੀਂ ਦਿੱਲੀ ਦੇ ਭਾਰਤ ਦੀ ਆਧੁਨਿਕ ਰਾਜਧਾਨੀ ਵਜੋਂ ਰਸਮੀ ਉਦਘਾਟਨ ਦੇ 95 ਸਾਲ ਪੂਰੇ ਹੋਣ ਦਾ ਮੌਕਾ ਹੈ। ਸੇਵਾ ਤੀਰਥ ਤੋਂ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨੇ ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਨਾਲ ਜੁੜੇ ਮਹੱਤਵਪੂਰਨ ਫ਼ੈਸਲੇ ਲਏ।
ਜਾਗਰਣ ਬਿਊਰੋ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਕੇਂਦਰੀ ਮੰਤਰੀਆਂ ਮਨੋਹਰ ਲਾਲ, ਜਤਿੰਦਰ ਸਿੰਘ ਅਤੇ ਪੀਐੱਮਓ ਦੇ ਉੱਚ ਅਧਿਕਾਰੀਆਂ ਨਾਲ ਸੇਵਾ ਤੀਰਥ ਕੰਪਲੈਕਸ ਪੁੱਜੇ ਅਤੇ ਕਰਤੱਵਿਆ ਭਵਨ ਦੀਆਂ ਦੋ ਇਮਾਰਤਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਸੇਵਾ ਤੀਰਥ ਅਤੇ ਕੇਂਦਰੀ ਸਕੱਤਰੇਤ ਕਰਤੱਵਿਆ ਭਵਨ ਬਣ ਗਿਆ। ਸੇਵਾ ਤੀਰਥ ਤੋਂ ਪ੍ਰਧਾਨ ਮੰਤਰੀ ਨੇ ਔਰਤਾਂ, ਨੌਜਵਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਜ਼ਰੂਰੀ ਫ਼ੈਸਲਿਆਂ ਨਾਲ ਸੰਬੰਧਿਤ ਫਾਈਲਾਂ ’ਤੇ ਦਸਤਖ਼ਤ ਕੀਤੇ। ਇਨ੍ਹਾਂ ਵਿਚ ਪੀਐੱਮ ਰਾਹਤ ਯੋਜਨਾ ਹੈ ਜਿਸ ਤਹਿਤ ਸੜਕ ਹਾਦਸੇ ਦੇ ਪੀੜਤਾਂ ਨੂੰ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇਗਾ। ਇਸ ਨਾਲ ਇਹ ਯਕੀਨੀ ਬਣੇਗਾ ਕਿ ਤੁਰੰਤ ਮੈਡੀਕਲ ਸਹਾਇਤਾ ਦੀ ਘਾਟ ਵਿਚ ਕਿਸੇ ਦੀ ਜਾਨ ਨਾ ਜਾਵੇ। ਦੂਜੇ ਫ਼ੈਸਲੇ ਵਿਚ ਲਖਪਤੀ ਦੀਦੀਆਂ ਦਾ ਟੀਚਾ ਦੁੱਗਣਾ ਕੀਤਾ ਗਿਆ ਹੈ। ਸਰਕਾਰ ਨੇ ਮਾਰਚ, 2027 ਦੀ ਤੈਅ ਸਮਾਂ-ਹੱਦ ਤੋਂ ਇਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਤਿੰਨ ਕਰੋੜ ਲਖਪਤੀ ਦੀਦੀਆਂ ਦਾ ਅੰਕੜਾ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਹੁਣ ਮਾਰਚ, 2029 ਤੱਕ ਛੇ ਕਰੋੜ ਲਖਪਤੀ ਦੀਦੀਆਂ ਦਾ ਨਵਾਂ ਟੀਚਾ ਤੈਅ ਕੀਤਾ ਹੈ। ਇਸੇ ਤਰ੍ਹਾਂ ਕਿਸਾਨਾਂ ਲਈ ਐਗਰੀਕਲਚਰ ਇੰਫ੍ਰਾਸਟ੍ਰਕਚਰ ਫੰਡ ਦੇ ਕਰਜ਼ੇ ਦੇ ਟੀਚੇ ਨੂੰ ਦੁੱਗਣਾ ਕਰਦਿਆਂ ਦੋ ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਚੌਥੇ ਫ਼ੈਸਲੇ ਵਿਚ ਪ੍ਰਧਾਨ ਮੰਤਰੀ ਨੇ 10,000 ਕਰੋੜ ਦੇ ਕਾਰਪਸ ਨਾਲ ਸਟਾਰਟਅਪ ਇੰਡੀਆ ਫੰਡ ਆਫ ਫੰਡਸ (ਐੱਫਓਐੱਫ) 2.0 ਨੂੰ ਮਨਜ਼ੂਰੀ ਦਿੱਤੀ ਹੈ।
ਪੀਟੀਆਈ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕਾਲ ਦੇ ਸਕੱਤਰੇਤ ਭਵਨ ਵਿਚ ਸਥਿਤ ਸਾਊਥ ਬਲਾਕ ਦਫ਼ਤਰ ਵਿਚ ਕੈਬਨਿਟ ਦੀ ਆਖ਼ਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਆਪਣੇ ਨਵੇਂ ਕੰਪਲੈਕਸ ਸੇਵਾ ਤੀਰਥ ਵਿਚ ਤਬਦੀਲ ਹੋਣ ਤੋਂ ਪਹਿਲਾਂ ਕੀਤੀ ਗਈ ਸੀ। ਸ਼ਾਮ ਚਾਰ ਵਜੇ ਹੋਈ ਇਸ ਮੀਟਿੰਗ ਵਿਚ ਸਾਰੇ ਕੈਬਨਿਟ ਮੰਤਰੀ ਮੌਜੂਦ ਸਨ। ਬ੍ਰਿਟਿਸ਼ ਵਾਸਤੂਕਾਰ ਹਰਬਰਟ ਬੇਕਰ ਵੱਲੋਂ ਡਿਜ਼ਾਈਨ ਕੀਤੇ ਗਏ ਪੀਐੱਮਓ ਵਿਚ ਇਹ ਕੈਬਨਿਟ ਦੀ ਆਖ਼ਰੀ ਮੀਟਿੰਗ ਸੀ।
ਨਵੀਆਂ ਇਮਾਰਤਾਂ ਦੀਆਂ ਖ਼ਾਸੀਅਤਾਂ
- ਇਹ ਇਮਾਰਤਾਂ ਸਫ਼ੈਦ ਤੇ ਲਾਲ ਰੇਤ ਦੇ ਪੱਥਰਾਂ ਨਾਲ ਢੱਕੀਆਂ ਹਨ ਜੋ ਇਤਿਹਾਸਕ ਭਾਰਤੀ ਨਾਗਰਿਕ ਤੇ ਸੰਸਥਾਗਤ ਵਾਸਤੂਕਲਾ ਵਿਚ ਪਾਈ ਜਾਣ ਵਾਲੀ ਸਮੱਗਰੀ ਦੀਆਂ ਰਵਾਇਤਾਂ ਨੂੰ ਦਰਸਾਉਂਦੀਆਂ ਹਨ।
- ਬੁੱਧ ਸਤੂਪ ਤੋਂ ਪ੍ਰੇਰਿਤ ਧਾਤੂ ਨਾਲ ਢਕੇ ਗੁੰਬਦਾਂ ਨੂੰ ਸਮਕਾਲੀ ਪਹਿਲੂ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਟਿਕਾਊਪਣ ਤੇ ਰੱਖ-ਰਖਾਅ ਵਿਚ ਅਸਾਨੀ ਯਕੀਨੀ ਬਣਾਉਂਦਾ ਹੈ।
- ਦਫ਼ਤਰ ਕੰਪਲੈਕਸ ਵਿਚ ਦਿਨ ਭਰ ਕੁਦਰਤੀ ਰੋਸ਼ਨੀ ਆਉਣ ਲਈ ਜਾਅਲੀਦਾਰ ਸਕ੍ਰੀਨ ਲਗਾਈ ਗਈ ਹੈ। ਇਹ ਸਕ੍ਰੀਨ ਭਾਰਤੀ ਵਾਸਤੂਕਲਾ ਦੀ ਰਵਾਇਤੀ ਤਕਨੀਕ ਨੂੰ ਨਵਾਂ ਰੂਪ ਦਿੰਦੀ ਹੈ।
- ਪੱਥਰ ਦੀ ਨਕਾਸ਼ੀਦਾਰ ਆਧਾਰ ਪੱਟੀ 12ਵੀਂ ਸਦੀ ਦੇ ਚੇਨਾਕੇਸ਼ਵ ਮੰਦਰ ਦੀਆਂ ਨੀਂਹਾਂ ਤੋਂ ਪ੍ਰੇਰਿਤ ਹੈ। ਇਸ ਡਿਜ਼ਾਈਨ ਵਿਚ ਫੁੱਲਾਂ ਤੇ ਜਿਓਮੈਟ੍ਰਿਕ ਆਕ੍ਰਿਤੀਆਂ ਦੀ ਨਿਰੰਤਰ ਖਿਤਿਜੀ ਪੱਟੀ ਹੈ ਜਿਸ ਨੂੰ ਸਮਕਾਲੀ ਵਰਤੋਂ ਲਈ ਸਰਲ ਤੇ ਸੰਤੁਲਿਤ ਬਣਾਇਆ ਗਿਆ ਹੈ।
ਅੱਜ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਸੇਵਾ ਤੀਰਥ ਤੇ ਕਰਤੱਵਿਆ ਭਵਨ ਵਿਚ ਦਾਖ਼ਲ ਹੋ ਰਹੇ ਹਾਂ। ਆਜ਼ਾਦੀ ਤੋਂ ਬਾਅਦ ਸਾਊਥ ਬਲਾਕ ਤੇ ਨਾਰਥ ਬਲਾਕ ਵਰਗੀਆਂ ਇਮਾਰਤਾਂ ’ਚੋਂ ਦੇਸ਼ ਲਈ ਅਨੇਕ ਮਹੱਤਵਪੂਰਨ ਫ਼ੈਸਲੇ ਹੋਏ ਅਤੇ ਨੀਤੀਆਂ ਬਣੀਆਂ ਪਰ ਇਹ ਵੀ ਸੱਚ ਹੈ ਕਿ ਇਹ ਇਮਾਰਤਾਂ ਬ੍ਰਿਟਿਸ਼ ਸਾਮਰਾਜ ਦੇ ਪ੍ਰਤੀਕ ਵਜੋਂ ਬਣਾਈਆਂ ਗਈਆਂ ਸਨ। ਇਨ੍ਹਾਂ ਇਮਾਰਤਾਂ ਨੂੰ ਬਣਾਉਣ ਦਾ ਮਕਸਦ ਭਾਰਤ ਨੂੰ ਸਦੀਆਂ ਤੱਕ ਗੁਲਾਮੀ ਦੀ ਜ਼ੰਜੀਰਾਂ ’ਚ ਜਕੜੀ ਰੱਖਣਾ ਸੀ।
- ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਸੇਵਾ ਤੀਰਥ ਦਾ ਉਦਘਾਟਨ ਭਾਰਤੀ ਲੋਕਤੰਤਰ ਦੇ ਕੇਂਦਰ ਵਿਚ ਲੋਕ ਸੇਵਾ ਨੂੰ ਸਥਾਪਿਤ ਕਰਨ ਦਾ ਇਕ ਇਤਿਹਾਸਕ ਦਿਨ ਹੈ। ਇਹ ਪਿਛਲੇ 11 ਸਾਲਾਂ ਵਿਚ ਮੋਦੀ ਜੀ ਦੀ ਅਗਵਾਈ ਵਿਚ ਸਰਕਾਰ ਦੀ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਵਿਕਾਸ ਤੇ ਕਲਿਆਣਕਾਰੀ ਪਹਿਲਾਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਾ ਕੇ ਇਹ ਵਿਕਸਿਤ ਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ।
- ਅਮਿਤ ਸ਼ਾਹ, ਗ੍ਰਹਿ ਮੰਤਰੀ