Name Numerology : ਅੰਗਰੇਜ਼ੀ ਦੇ ਇਨ੍ਹਾਂ ਅੱਖਰਾਂ ਤੋਂ ਹੁੰਦੀ ਹੈ ਜਿਨ੍ਹਾਂ ਦੇ ਨਾਮ ਦੀ ਸ਼ੁਰੂਆਤ, ਜਾਣੋ ਸ਼ਖ਼ਸੀਅਤ ਦੇ ਉਹ ਰਾਜ਼ ਜੋ ਕਰ ਦੇਣਗੇ ਹੈਰਾਨ !
ਮੰਨਿਆ ਜਾਂਦਾ ਹੈ ਕਿ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦਾ ਉਸ ਦੇ ਸੁਭਾਅ ਅਤੇ ਵਿਅਕਤੀਤਵ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਇਸੇ ਆਧਾਰ 'ਤੇ AN, SR ਅਤੇ ME ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਬਾਰੇ ਵੀ ਕਈ ਗੱਲਾਂ ਕਹੀਆਂ ਜਾਂਦੀਆਂ ਹਨ। ਤਾਂ ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਕਰੀਬੀ ਦਾ ਨਾਮ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਤਾਂ ਆਓ, ਉਨ੍ਹਾਂ ਦੇ ਵਿਅਕਤੀਤਵ ਬਾਰੇ ਕੁਝ ਜ਼ਰੂਰੀ ਗੱਲਾਂ ਜਾਣਦੇ ਹਾਂ।
Publish Date: Wed, 07 Oct 2026 12:51 PM (IST)
Updated Date: Wed, 07 Oct 2026 12:57 PM (IST)
ਧਰਮ ਡੈਸਕ, ਨਵੀਂ ਦਿੱਲੀ : ਨੇਮ ਨਿਊਮਰੋਲੋਜੀ 'ਚ ਨਾਮ ਦੇ ਸ਼ੁਰੂਆਤੀ ਅੱਖਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਪ੍ਰਚਲਿਤ ਹਨ। ਮੰਨਿਆ ਜਾਂਦਾ ਹੈ ਕਿ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦਾ ਉਸ ਦੇ ਸੁਭਾਅ ਅਤੇ ਵਿਅਕਤੀਤਵ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਇਸੇ ਆਧਾਰ 'ਤੇ AN, SR ਅਤੇ ME ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਬਾਰੇ ਵੀ ਕਈ ਗੱਲਾਂ ਕਹੀਆਂ ਜਾਂਦੀਆਂ ਹਨ। ਤਾਂ ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਕਰੀਬੀ ਦਾ ਨਾਮ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਤਾਂ ਆਓ, ਉਨ੍ਹਾਂ ਦੇ ਵਿਅਕਤੀਤਵ ਬਾਰੇ ਕੁਝ ਜ਼ਰੂਰੀ ਗੱਲਾਂ ਜਾਣਦੇ ਹਾਂ।
AN ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ
AN ਤੋਂ ਜਿਨ੍ਹਾਂ ਲੋਕਾਂ ਦਾ ਨਾਮ ਸ਼ੁਰੂ ਹੁੰਦਾ ਹੈ, ਉਹ ਲੋਕ ਆਤਮਵਿਸ਼ਵਾਸੀ ਅਤੇ ਸਾਹਸੀ ਹੁੰਦੇ ਹਨ। ਇਨ੍ਹਾਂ 'ਚ ਆਪਣੀ ਗੱਲ ਰੱਖਣ ਅਤੇ ਦੂਜਿਆਂ ਦਾ ਮਾਰਗਦਰਸ਼ਨ ਕਰਨ ਦੀ ਸਮਰੱਥਾ ਹੁੰਦੀ ਹੈ। ਜੇਕਰ ਇਹ ਲੋਕ ਕਿਸੇ ਕੰਮ ਦੀ ਜ਼ਿੰਮੇਵਾਰੀ ਲੈ ਲੈਣ ਤਾਂ ਜਦੋਂ ਤੱਕ ਉਸ ਨੂੰ ਪੂਰਾ ਨਾ ਕਰ ਲੈਣ, ਦਮ ਨਹੀਂ ਲੈਂਦੇ।
ਟੀਚੇ ਨੂੰ ਲੈ ਕੇ ਗੰਭੀਰ
ਅਜਿਹੇ ਲੋਕਾਂ ਨੂੰ ਮਿਹਨਤੀ ਅਤੇ ਆਪਣੇ ਟੀਚੇ ਪ੍ਰਤੀ ਸਮਰਪਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਰਾਹ 'ਚ ਆਉਣ ਵਾਲੀਆਂ ਮੁਸ਼ਕਲਾਂ ਅੱਗੇ ਆਸਾਨੀ ਨਾਲ ਹਾਰ ਨਹੀਂ ਮੰਨਦੇ। ਇੱਕ ਵਾਰ ਕੋਈ ਟੀਚਾ ਤੈਅ ਕਰ ਲੈਣ ਤੋਂ ਬਾਅਦ ਉਸ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ।
ਬਾਹਰੋਂ ਸਖ਼ਤ, ਅੰਦਰੋਂ ਭਾਵੁਕ
AN ਤੋਂ ਜਿਨ੍ਹਾਂ ਲੋਕਾਂ ਦਾ ਨਾਮ ਸ਼ੁਰੂ ਹੁੰਦਾ ਹੈ, ਉਹ ਲੋਕ ਬਾਹਰੋਂ ਦੇਖਣ 'ਚ ਕਾਫ਼ੀ ਗੰਭੀਰ ਹੁੰਦੇ ਹਨ ਅਤੇ ਅੰਦਰੋਂ ਉਨੇ ਹੀ ਮਜ਼ਬੂਤ ਇਰਾਦਿਆਂ ਵਾਲੇ ਹੁੰਦੇ ਹਨ। ਪਰ ਇਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਲੋਕ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਆਪਣੇ ਕਰੀਬੀ ਲੋਕਾਂ ਦੀਆਂ ਭਾਵਨਾਵਾਂ ਦੀ ਇਹ ਲੋਕ ਬਹੁਤ ਕਦਰ ਕਰਦੇ ਹਨ। ਇਹ ਕਿਸੇ ਦੀ ਵੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕ ਮਨੁੱਖਤਾ ਨੂੰ ਸਭ ਤੋਂ ਵੱਡਾ ਧਰਮ ਮੰਨਦੇ ਹਨ।
SR ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ
SR ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ ਬਹੁਤ ਜ਼ਿਆਦਾ ਊਰਜਾਵਾਨ ਅਤੇ ਮਹੱਤਵਾਕਾਂਖੀ ਹੁੰਦੇ ਹਨ। ਇਹ ਆਪਣੇ ਜੀਵਨ 'ਚ ਅੱਗੇ ਵਧਣ ਅਤੇ ਨਵੀਆਂ ਉਪਲਬਧੀਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਹਨ। ਇਨ੍ਹਾਂ ਲੋਕਾਂ ਦੀ ਸਭ ਤੋਂ ਚੰਗੀ ਗੱਲ ਇਹ ਹੁੰਦੀ ਹੈ ਕਿ ਲੋਕਾਂ ਦੀ ਭੀੜ 'ਚ ਇਹ ਸਭ ਤੋਂ ਪਹਿਲੇ ਸ਼ਖ਼ਸ ਹੁੰਦੇ ਹਨ, ਜੋ ਨਵੀਂ ਸ਼ੁਰੂਆਤ ਕਰਦੇ ਹਨ। ਇਹ ਲੋਕ ਸਾਰਿਆਂ ਲਈ ਇੱਕ ਆਦਰਸ਼ ਵਾਂਗ ਹੁੰਦੇ ਹਨ।
ਮਿਲਣਸਾਰ ਅਤੇ ਮਦਦਗਾਰ
ਅਜਿਹੇ ਲੋਕਾਂ ਦਾ ਸੁਭਾਅ ਸਮਾਜਿਕ ਅਤੇ ਮਿਲਣਸਾਰ ਹੁੰਦਾ ਹੈ। ਉਹ ਨਵੇਂ ਲੋਕਾਂ ਨਾਲ ਗੱਲਬਾਤ ਕਰਨ 'ਚ ਸਹਿਜ ਹੁੰਦੇ ਹਨ। ਆਪਣੇ ਪਰਿਵਾਰ ਅਤੇ ਦੋਸਤਾਂ ਲਈ ਮੁਸ਼ਕਲ ਸਮੇਂ 'ਚ ਹਮੇਸ਼ਾ ਥੰਮ੍ਹ ਵਾਂਗ ਖੜ੍ਹੇ ਰਹਿੰਦੇ ਹਨ। ਇਨ੍ਹਾਂ ਦਾ ਵਿਅਕਤੀਤਵ ਆਕਰਸ਼ਕ ਹੁੰਦਾ ਹੈ ਅਤੇ ਆਪਣੀ ਗੱਲਬਾਤ ਨਾਲ ਇਹ ਲੋਕ ਸਾਰਿਆਂ ਦਾ ਮਨ ਮੋਹ ਲੈਂਦੇ ਹਨ।
ਸਮਝਦਾਰੀ ਨਾਲ ਲੈਂਦੇ ਹਨ ਫ਼ੈਸਲੇ
SR ਤੋਂ ਜਿਨ੍ਹਾਂ ਲੋਕਾਂ ਦਾ ਨਾਮ ਸ਼ੁਰੂ ਹੁੰਦਾ ਹੈ, ਉਹ ਲੋਕ ਮੁਸ਼ਕਲ ਹਾਲਾਤਾਂ 'ਚ ਵੀ ਸਬਰ ਬਣਾਈ ਰੱਖਣ 'ਚ ਮਾਹਿਰ ਹੁੰਦੇ ਹਨ। ਸਮੱਸਿਆ ਆਉਣ 'ਤੇ ਇਹ ਘਬਰਾਉਣ ਦੀ ਬਜਾਏ ਉਸ ਦੇ ਹੱਲ ਬਾਰੇ ਸੋਚਣ ਦੀ ਕੋਸ਼ਿਸ਼ ਕਰਦੇ ਹਨ।
ME ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ
ME ਤੋਂ ਜਿਨ੍ਹਾਂ ਲੋਕਾਂ ਦਾ ਨਾਮ ਸ਼ੁਰੂ ਹੁੰਦਾ ਹੈ, ਉਹ ਰਚਨਾਤਮਕ ਸੋਚ ਵਾਲੇ ਹੁੰਦੇ ਹਨ। ਅਜਿਹੇ ਲੋਕਾਂ ਨੂੰ ਹਮੇਸ਼ਾ ਕੁਝ ਨਵਾਂ ਕਰਦੇ ਰਹਿਣਾ ਪਸੰਦ ਹੁੰਦਾ ਹੈ। ਇਹ ਇੰਨੇ ਜ਼ਿਆਦਾ ਕ੍ਰਿਏਟਿਵ ਹੁੰਦੇ ਹਨ ਕਿ ਲੋਕ ਦੂਰ-ਦੂਰ ਤੱਕ ਜਿਹੜੀਆਂ ਚੀਜ਼ਾਂ ਨਹੀਂ ਸੋਚ ਸਕਦੇ, ਉਹ ਇਹ ਲੋਕ ਚੁਟਕੀਆਂ 'ਚ ਕਰ ਦਿੰਦੇ ਹਨ। ਇਨ੍ਹਾਂ ਨੂੰ ਮਿਹਨਤ ਕਰਨਾ, ਖੁਦ ਨੂੰ ਪਾਪੁਲਰ ਬਣਾਉਣਾ ਅਤੇ ਹਮੇਸ਼ਾ ਆਪਣੇ ਆਪ ਨੂੰ ਬਹੁਤ ਹੀ ਚੰਗੇ ਅੰਦਾਜ਼ 'ਚ ਲੋਕਾਂ ਸਾਹਮਣੇ ਪੇਸ਼ ਕਰਨਾ ਪਸੰਦ ਹੁੰਦਾ ਹੈ।
ਸਾਫ਼ ਅਤੇ ਸਪੱਸ਼ਟ ਬੋਲਣ ਵਾਲੇ
ਇਨ੍ਹਾਂ ਲੋਕਾਂ ਨੂੰ ਘੁਮਾ-ਫਿਰਾ ਕੇ ਗੱਲ ਕਰਨੀ ਨਹੀਂ ਆਉਂਦੀ। ਇਹ ਲੋਕ ਸਾਫ਼ ਅਤੇ ਸਪੱਸ਼ਟ ਗੱਲ ਕਰਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਨ੍ਹਾਂ ਦੀ ਸਿੱਧੀ ਅਤੇ ਸਪੱਸ਼ਟ ਗੱਲ ਸਾਹਮਣੇ ਵਾਲੇ ਨੂੰ ਸਖ਼ਤ ਲੱਗ ਸਕਦੀ ਹੈ। ਕਈ ਵਾਰ ਲੋਕ ਇਨ੍ਹਾਂ ਨੂੰ ਹੰਕਾਰੀ ਅਤੇ ਡੌਮਿਨੇਟਿੰਗ ਸਮਝ ਬੈਠਦੇ ਹਨ, ਪਰ ਇਨ੍ਹਾਂ ਦਾ ਸੁਭਾਅ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ।
ਪਰਿਵਾਰ ਨੂੰ ਦਿੰਦੇ ਹਨ ਮਹੱਤਵ
ME ਤੋਂ ਜਿਨ੍ਹਾਂ ਲੋਕਾਂ ਦਾ ਨਾਮ ਸ਼ੁਰੂ ਹੁੰਦਾ ਹੈ, ਉਹ ਪਰਿਵਾਰ ਅਤੇ ਰਿਸ਼ਤਿਆਂ ਪ੍ਰਤੀ ਵਫ਼ਾਦਾਰ ਹੁੰਦੇ ਹਨ। ਉਨ੍ਹਾਂ ਲਈ ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ। ਆਪਣੇ ਲੋਕਾਂ ਦੀਆਂ ਖੁਸ਼ੀਆਂ ਲਈ ਇਹ ਲੋਕ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਲਈ ਭਰੋਸਾ ਅਤੇ ਰਿਸ਼ਤਿਆਂ 'ਚ ਇਮਾਨਦਾਰੀ ਮਹੱਤਵਪੂਰਨ ਹੁੰਦੀ ਹੈ।