
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੇਸਬੁੱਕ ’ਤੇ ‘ਹਲਾਲਾ ਪ੍ਰਥਾ’ ਨੂੰ ਗ਼ਲਤ ਦੱਸਣ ਅਤੇ ਬਦਲਾਅ ਤੇ ਪੀੜਤ ਔਰਤਾਂ ਦਾ ਸਹਿਯੋਗ ਕਰਨ ’ਤੇ ਵਕੀਲ ਆਲਮ ਮਲਿਕ ਨੂੰ ਮਾਰਨ ਦੀ ਧਮਕੀ ਮਿਲੀ ਹੈ। ‘ਮੁਜਾਹਿਦੀਨ847’ ਨਾਂ ਤਹਿਤ ਆਈਡੀ ਤੋਂ ਆਈ ਈਮੇਲ ਵਿਚ ਧਮਕਾਉਣ ਵਾਲੇ ਨੇ ਖ਼ੁਦ ਨੂੰ ਅਲ-ਕਾਇਦਾ ਦਾ ਕਾਰਕੁਨ ਦੱਸਿਆ ਹੈ।

ਸੰਵਾਦਦਾਤਾ, ਅਮਰੋਹਾ : ਫੇਸਬੁੱਕ ’ਤੇ ‘ਹਲਾਲਾ ਪ੍ਰਥਾ’ ਨੂੰ ਗ਼ਲਤ ਦੱਸਣ ਅਤੇ ਬਦਲਾਅ ਤੇ ਪੀੜਤ ਔਰਤਾਂ ਦਾ ਸਹਿਯੋਗ ਕਰਨ ’ਤੇ ਵਕੀਲ ਆਲਮ ਮਲਿਕ ਨੂੰ ਮਾਰਨ ਦੀ ਧਮਕੀ ਮਿਲੀ ਹੈ। ‘ਮੁਜਾਹਿਦੀਨ847’ ਨਾਂ ਤਹਿਤ ਆਈਡੀ ਤੋਂ ਆਈ ਈਮੇਲ ਵਿਚ ਧਮਕਾਉਣ ਵਾਲੇ ਨੇ ਖ਼ੁਦ ਨੂੰ ਅਲ-ਕਾਇਦਾ ਦਾ ਕਾਰਕੁਨ ਦੱਸਿਆ ਹੈ। ਏਐੱਸਪੀ ਅਖਿਲੇਸ਼ ਭਦੌਰੀਆ ਨੇ ਦੱਸਿਆ ਕਿ ਗੂਗਲ ਇੰਡੀਆ ਨੂੰ ਈਮੇਲ ਭੇਜ ਕੇ ਜਿਸ ਆਈਡੀ ਤੋਂ ਧਮਕੀ ਆਈ ਹੈ, ਉਸ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਵਕੀਲ ਨੇ 15 ਅਗਸਤ ਨੂੰ ਫੇਸਬੁੱਕ ’ਤੇ ‘ਤਿੰਨ ਤਲਾਕ ਪ੍ਰਥਾ’ ਮਗਰੋਂ ‘ਹਲਾਲਾ ਪ੍ਰਥਾ’ ਨੂੰ ਗਲਤ ਕਹਿੰਦੇ ਹੋਏ ਉਸ ਵਿਚ ਤਬਦੀਲੀ ਤੇ ਸਖ਼ਤ ਕਾਰਵਾਈ ਦਾ ਮਸਲਾ ਚੁੱਕਿਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਮੌਲਾਨਿਆਂ ਦੇ ਹਲਾਲਾ ਬਾਰੇ ਦਿੱਤੇ ਬਿਆਨਾਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਉਨ੍ਹਾਂ ਨੇ ਆਪਣੀ ਮੇਲ ਆਈਡੀ ਖੋਲੀ ਤਾਂ ਉਨ੍ਹਾਂ ਨੂੰ ਜੀਮੇਲ ਆਈਡੀ ਤੋਂ ਧਮਕੀ ਭਰਿਆ ਈਮੇਲ ਮਿਲਿਆ। ਮੇਲ ਭੇਜਣ ਵਾਲੇ ਨੇ ਲਿਖਿਆ ਕਿ ਉਹ ਪਾਕਿਸਤਾਨ ਅਤੇ ਉਥੇ ਦੇ ਮੌਲਾਨਿਆਂ ਬਾਰੇ ਫੇਸਬੁੱਕ ’ਤੇ ਕਾਫੀ ਪੋਸਟ ਕਰ ਰਹੇ ਹਨ। ਹਲਾਲਾ ਧਾਰਮਿਕ ਕੰਮ ਹੈ ਅਤੇ ਇਲਾਹੀ ਹੁਕਮ ਹੈ। ਮੇਲ ਵਿਚ ਪਾਕਿਸਤਾਨ ਬਾਰੇ ਗ਼ਲਤ ਪੋਸਟ ਕਰਨ ਅਤੇ ਅਲਕਾਇਦਾ ਦੇ ਨਿਸ਼ਾਨੇ ’ਤੇ ਹੋਣ ਦੀ ਗੱਲ ਕੀਤੀ ਗਈ। ਅਖੇ, ਜਲਦੀ ਹੀ ਵਕੀਲ ਨੂੰ ਮਾਰ ਕੇ ਨਰਕ ਭੇਜ ਦਿੱਤਾ ਜਾਵੇਗਾ ਤਾਂ ਕਿ ਫਿਰ ਭਾਰਤ ਵਿਚ ਕੋਈ ਪਾਕਿਸਤਾਨ ਬਾਰੇ ਗ਼ਲਤ ਗੱਲ ਨਾ ਕਰ ਸਕੇ।