
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ੁਰੂਆਤੀ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਮੋਦੀ 25 ਸਤੰਬਰ ਨੂੰ ਆਮ ਸਭਾ ਨੂੰ ਸੰਬੋਧਨ ਕਰ ਸਕਦੇ ਹਨ। ਫਿਲਹਾਲ, ਉਨ੍ਹਾਂ ਦੇ ਸੰਬੋਧਨ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਰਾਤ 12.30 ਵਜੇ ਤੋਂ ਸਵੇਰੇ 6.30 ਵਜੇ ਵਿਚਾਲੇ ਰੱਖਿਆ ਗਿਆ ਹੈ ਪਰ ਭਾਰਤੀ ਸਰੋਤਿਆਂ ਦੀ ਸਹੂਲਤ ਅਨੁਸਾਰ ਇਸ ਵਿਚ ਫੇਰਬਦਲ ਦੀ ਕੋਸ਼ਿਸ਼ ਜਾਰੀ ਹੈ। ਪ੍ਰਧਾਨਗੀ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਕਰਨਗੇ।

ਸੰਯੁਕਤ ਰਾਸ਼ਟਰ (ਆਈਏਐੱਨਐੱਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ’ਚ ਨਿਊਯਾਰਕ ’ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਉੱਚ ਪੱਧਰੀ ਮੀਟਿੰਗ ’ਚ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਅਨੁਸਾਰ, ਮਹਾਂਸਭਾ ਦਾ 81ਵਾਂ ਸੈਸ਼ਨ ਰਸਮੀ ਤੌਰ ’ਤੇ ਅੱਠ ਸਤੰਬਰ 2026 ਨੂੰ ਸ਼ੁਰੂ ਹੋਵੇਗਾ, ਜਦਕਿ ਰਾਸ਼ਟਰ ਪ੍ਰਧਾਨਾਂ ਤੇ ਸ਼ਾਸਨ ਪ੍ਰਧਾਨਾਂ ਦਾ ਉੱਚ ਪੱਧਰੀ ਸੰਬੋਧਨ 22 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 26 ਸਤੰਬਰ ਤੱਕ ਚੱਲੇਗਾ। 28 ਸਤੰਬਰ ਨੂੰ ਵੀ ਆਮ ਬਹਿਸ ਦਾ ਇਕ ਦਿਨ ਨਿਰਧਾਰਿਤ ਹੈ।
ਸ਼ੁਰੂਆਤੀ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਮੋਦੀ 25 ਸਤੰਬਰ ਨੂੰ ਆਮ ਸਭਾ ਨੂੰ ਸੰਬੋਧਨ ਕਰ ਸਕਦੇ ਹਨ। ਫਿਲਹਾਲ, ਉਨ੍ਹਾਂ ਦੇ ਸੰਬੋਧਨ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਰਾਤ 12.30 ਵਜੇ ਤੋਂ ਸਵੇਰੇ 6.30 ਵਜੇ ਵਿਚਾਲੇ ਰੱਖਿਆ ਗਿਆ ਹੈ ਪਰ ਭਾਰਤੀ ਸਰੋਤਿਆਂ ਦੀ ਸਹੂਲਤ ਅਨੁਸਾਰ ਇਸ ਵਿਚ ਫੇਰਬਦਲ ਦੀ ਕੋਸ਼ਿਸ਼ ਜਾਰੀ ਹੈ। ਪ੍ਰਧਾਨਗੀ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਕਰਨਗੇ। 81ਵੇਂ ਸੈਸ਼ਨ ਦੀ ਥੀਮ ਭਰੋਸਾ ਬਹਾਲ ਕਰਨਾ, ਬਦਲਾਅ ਨੂੰ ਸੰਭਾਲਣਾ : ਇਕ ਅਜਿਹਾ ਸਾਂਝਾ ਰਾਸ਼ਟਰ, ਜੋ ਸਭ ਲਈ ਕੰਮ ਕਰੇ ਰੱਖਿਆ ਗਿਆ ਹੈ।
ਉੱਚ ਪੱਧਰੀ ਆਮ ਬਹਿਸ ਦੀ ਸ਼ੁਰੂਆਤ ਰਵਾਇਤ ਅਨੁਸਾਰ ਬਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡਾ ਸਿਲਵਾ ਦੇ ਸੰਬੋਧਨ ਨਾਲ ਹੋਵੇਗੀ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਬੋਧਨ ਦਾ ਪ੍ਰੋਗਰਾਮ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਸਮੇਤ ਕਈ ਦੇਸ਼ਾਂ ਦੇ ਸਿਖਰਲੇ ਨੇਤਾ ਵੀ ਆਮ ਬਹਿਸ ’ਚ ਹਿੱਸਾ ਲੈਣਗੇ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਵੀ ਉੱਚ ਪੱਧਰੀ ਆਮ ਬਹਿਸ ’ਚ ਦੇਸ਼ ਦੇ ਵਫਦ ਦੀ ਨੁਮਾਇੰਦਗੀ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਸ ਵਾਰ ਦੀ ਹਿੱਸੇਦਾਰੀ ਨੂੰ ਲੈ ਕੇ ਉਪਲੱਬਧ ਅਧਿਕਾਰਤ ਸੰਯੁਕਤ ਰਾਸ਼ਟਰ ਪ੍ਰੋਗਰਾਮ ’ਚ ਹਾਲੇ ਸਪੱਸ਼ਟ ਪੁਸ਼ਟੀ ਨਹੀਂ ਹੈ।