- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਣਾਂ ਉਪਰੰਤ ਪਹਿਲੀ ਲੋਕ ਸਭਾ ਦਾ ਗਠਨ 17 ਅਪ੍ਰੈਲ, 1952 ਨੂੰ ਹੋਇਆ ਸੀ ਅਤੇ ਪੰ. ਨਹਿਰੂ ਨੇ 13 ਮਈ, 1952 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਅਤੇ 27 ਮਈ, 1964 ਤੱਕ ਰਹੇ। 13 ਮਈ, 1952 ਤੋਂ 27 ਮਈ, 1964 ਤੱਕ ਉਨ੍ਹਾਂ ਨੇ ਲਗਾਤਾਰ 12 ਸਾਲ ਦੇਸ਼ ਵਿਚ ਸ਼ਾਸਨ ਕੀਤਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਕ ਹੋਰ ਵੱਡੀ ਉਪਲਬਧੀ ਦੇ ਨੇੜੇ ਪੁੱਜ ਗਏ ਹਨ। ਆਉਂਦੀ 10 ਜੂਨ ਨੂੰ ਦੇਸ਼ ਦੇ 17ਵੇਂ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਸਭ ਤੋਂ ਲੰਬੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ ਬਣ ਜਾਣਗੇ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਨੂੰ ਪਿੱਛੇ ਛੱਡ ਦੇਣਗੇ, ਜੋ ਪਿਛਲੇ ਛੇ ਦਹਾਕਿਆਂ ਤੋਂ ਵੀ ਲੰਬਾ ਸਮਾਂ ਅਣਛੋਹਿਆ ਰਿਹਾ ਹੈ। ਮੋਦੀ ਨੇ 26 ਮਈ, 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਹੁਣ ਤੱਕ ਦਾ ਕੁੱਲ ਕਾਰਜਕਾਲ 4399 ਦਿਨਾਂ ਦਾ ਹੋ ਜਾਵੇਗਾ, ਜਦਕਿ ਸਭ ਤੋਂ ਲੰਬੇ ਕਾਰਜਕਾਲ ਦਾ ਰਿਕਾਰਡ ਪੰਡਿਤ ਨਹਿਰੂ ਦੇ ਨਾਂ ਹੈ, ਜਿਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਲਗਾਤਾਰ 4398 ਦਿਨਾਂ ਤੱਕ ਸੰਭਾਲਿਆ।
ਚੋਣਾਂ ਉਪਰੰਤ ਪਹਿਲੀ ਲੋਕ ਸਭਾ ਦਾ ਗਠਨ 17 ਅਪ੍ਰੈਲ, 1952 ਨੂੰ ਹੋਇਆ ਸੀ ਅਤੇ ਪੰ. ਨਹਿਰੂ ਨੇ 13 ਮਈ, 1952 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਅਤੇ 27 ਮਈ, 1964 ਤੱਕ ਰਹੇ। 13 ਮਈ, 1952 ਤੋਂ 27 ਮਈ, 1964 ਤੱਕ ਉਨ੍ਹਾਂ ਨੇ ਲਗਾਤਾਰ 12 ਸਾਲ ਦੇਸ਼ ਵਿਚ ਸ਼ਾਸਨ ਕੀਤਾ। ਇਸੇ ਤਰ੍ਹਾਂ ਮੋਦੀ 2014 ਵਿਚ ਪ੍ਰਧਾਨ ਮੰਤਰੀ ਚੁਣੇ ਗਏ। 26 ਮਈ, 2014 ਤੋਂ 10 ਜੂਨ, 2026 ਤੱਕ ਮੁਲਕ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਨ੍ਹਾਂ ਦੇ ਕੁੱਲ ਦਿਨ 4399 ਹੋ ਜਾਣਗੇ। ਇੰਦਰਾ ਗਾਂਧੀ ਦਾ ਲਗਾਤਾਰ ਪ੍ਰਧਾਨ ਮੰਤਰੀ ਕਾਰਜਕਾਲ 24 ਜਨਵਰੀ, 1966 ਤੋਂ 24 ਮਾਰਚ 1977 ਤੱਕ ਸੀ। ਇਹ 4077 ਦਿਨਾਂ ਦਾ ਹੁੰਦਾ ਹੈ, ਜਿਸ ਨੂੰ ਮੋਦੀ ਨੇ 25 ਜੁਲਾਈ, 2025 ਨੂੰ ਪਾਰ ਕਰ ਲਿਆ ਸੀ। ਇਸ ਸਾਲ ਦੀ ਸ਼ੁਰੂਆਤ ਵਿਚ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਕੁੱਲ ਕਾਰਜਕਾਲ ਦੇ 8930 ਦਿਨ ਮੁਕੰਮਲ ਕਰ ਲਏ ਹਨ।
ਹਾਲਾਤ ਦਾ ਫ਼ਰਕ : ਪੰਡਿਤ ਨਹਿਰੂ ਪ੍ਰਧਾਨ ਮੰਤਰੀ ਬਣੇ ਤਾਂ ਮੁਲਕ ਦੀ ਅਬਾਦੀ ਸਿਰਫ 34 ਕਰੋੜ ਸੀ। ਜਦਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਵਿਚ ਕਾਰਜਭਾਰ ਸੰਭਾਲਿਆ, ਉਦੋਂ ਤੱਕ ਮੁਲਕ ਦੀ ਅਬਾਦੀ 131 ਕਰੋੜ ਤੋਂ ਵੱਧ ਹੋ ਚੁੱਕੀ ਸੀ, ਜੋ ਹੁਣ 146 ਕਰੋੜ ਤੋਂ ਵੱਧ ਹੈ। ਭਾਰਤ ਦੀਆਂ ਪਹਿਲੀਆਂ ਆਮ ਚੋਣਾਂ (1951-52) ਵਿਚ ਸਿਰਫ 53 ਰਾਜਨੀਤਕ ਪਾਰਟੀਆਂ ਨੇ ਚੋਣ ਲੜੀ ਸੀ, ਜਦੋਂ ਕਿ 2014 ਤੱਕ ਇਹ ਅੰਕੜਾ ਵਧ ਕੇ 464 ਪਾਰਟੀਆਂ ਦਾ ਹੋ ਗਿਆ। ਇਸੇ ਰਫ਼ਤਾਰ ਨਾਲ ਅਰਥਚਾਰੇ ਦਾ ਆਕਾਰ ਵਧਿਆ। ਆਲਮੀ ਪੱਧਰ ਉੱਤੇ ਮੁਕਾਬਲਾ ਤੇ ਚੁਣੌਤੀਆਂ ਵਧਦੀਆਂ ਗਈਆਂ ਹਨ। ਇਸ ਦੇ ਬਾਵਜੂਦ ਮੋਦੀ ਲਗਾਤਾਰ ਦੋ ਪੂਰਨ ਬਹੁਮਤ ਦੇ ਕਾਰਜਕਾਲ ਮੁਕੰਮਲ ਕਰਨ ਵਾਲੇ ਪਹਿਲੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣੇ। ਉਹ ਪੰਡਿਤ ਨਹਿਰੂ ਤੋਂ ਬਾਅਦ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਜਿੱਤਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਵੀ ਹਨ।
ਕਾਰਜਕਾਲ ਦੌਰਾਨ ਉਪਲਬਧੀਆਂ : ਇਨ੍ਹਾਂ ਦੋ ਲੰਬੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੀ ਤੁਲਨਾ ਸਮਾਜਿਕ ਨਿਆਂ ਦੇ ਪੈਮਾਨੇ ’ਤੇ ਕੀਤੀ ਜਾ ਰਹੀ ਹੈ। ਸਰਕਾਰੀ ਵਸੀਲਿਆਂ ਮੁਤਾਬਕ ਪੰਡਿਤ ਨਹਿਰੂ ਦੇ ਤੀਜੇ ਕਾਰਜਕਾਲ (1957-1962) ਦੌਰਾਨ ਮੰਤਰੀ ਮੰਡਲ ਵਿਚ ਪਿਛੜੇ ਵਰਗਾਂ ਦੀ ਨੁਮਾਇੰਦਗੀ ਬਹੁਤ ਸੀਮਤ ਰਹੀ ਹੈ। ਇਨ੍ਹਾਂ ਵਿਚ ਅਨੁਸੂਚਿਤ ਜਾਤੀ ਤੋਂ ਕੁੱਲ ਤਿੰਨ ਜਾਂ ਚਾਰ ਮੈਂਬਰ ਸਨ, ਜਦਕਿ ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗ (ਓਬੀਸੀ) ਦੀ ਨੁਮਾਇੰਦਗੀ ਸਿਫ਼ਰ ਸੀ। ਇਸੇ ਤਰ੍ਹਾਂ, ਮੋਦੀ ਮੰਤਰੀ ਮੰਡਲ ਦੇ ਕਰੀਬ 60 ਫੀਸਦ ਮੈਂਬਰ ਪਿਛੜੇ ਅਤੇ ਆਦਿਵਾਸੀ ਸਮੂਹਾਂ ਤੋਂ ਆਉਂਦੇ ਹਨ। ਇਨ੍ਹਾਂ ਵਿਚ ਓਬੀਸੀ ਤੋਂ 27, ਅਨੁਸੂਚਿਤ ਜਾਤੀ ਤੋਂ 10 ਅਤੇ ਅਨੁਸੂਚਿਤ ਜਨਜਾਤੀ ਤੋਂ ਪੰਜ ਮੈਂਬਰ ਹਨ। 1952 ਵਿਚ ਔਰਤ ਕੈਬਨਿਟ ਮੈਂਬਰ ਸਿਰਫ 4.4 ਫੀਸਦ (22 ਸੰਸਦ ਮੈਂਬਰ) ਸਨ, ਜਦਕਿ 2024 ਵਿਚ ਇਹ ਵੱਧ ਕੇ 13.63 ਫੀਸਦ (74 ਸੰਸਦ ਮੈਂਬਰ) ਤੱਕ ਪਹੁੰਚ ਗਈ ਹੈ।