
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਨਲਾਈਨ ਸ਼ਾਪਿੰਗ ਕੰਪਨੀ ਮੀਸ਼ੋ ਤੋਂ ਪਾਬੰਦੀਸ਼ੁਦਾ ਕੀਟਨਾਸ਼ਕ ਸਲਫ਼ਾਸ ਮੰਗਵਾ ਕੇ ਨਿਗਲਣ ਨਾਲ 12ਵੀਂ ਪਾਸ ਵਿਦਿਆਰਥੀ ਦੀ ਮੌਤ ਹੋ ਗਈ ਸੀ। ਘਟਨਾ ਤੋਂ ਚਾਰ ਮਹੀਨੇ ਬਾਅਦ ਪੁਲਿਸ ਨੇ ਅਦਾਲਤ ਦੇ ਹੁਕਮ ’ਤੇ ਵੀਰਵਾਰ ਨੂੰ ਮੀਸ਼ੋ ਕੰਪਨੀ ਤੇ ਗੁਜਰਾਤ ਦੇ ਇੱਕ ਵਿਕਰੇਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਸ, ਗੁਰੂਗ੍ਰਾਮ : ਆਨਲਾਈਨ ਸ਼ਾਪਿੰਗ ਕੰਪਨੀ ਮੀਸ਼ੋ ਤੋਂ ਪਾਬੰਦੀਸ਼ੁਦਾ ਕੀਟਨਾਸ਼ਕ ਸਲਫ਼ਾਸ ਮੰਗਵਾ ਕੇ ਨਿਗਲਣ ਨਾਲ 12ਵੀਂ ਪਾਸ ਵਿਦਿਆਰਥੀ ਦੀ ਮੌਤ ਹੋ ਗਈ ਸੀ। ਘਟਨਾ ਤੋਂ ਚਾਰ ਮਹੀਨੇ ਬਾਅਦ ਪੁਲਿਸ ਨੇ ਅਦਾਲਤ ਦੇ ਹੁਕਮ ’ਤੇ ਵੀਰਵਾਰ ਨੂੰ ਮੀਸ਼ੋ ਕੰਪਨੀ ਤੇ ਗੁਜਰਾਤ ਦੇ ਇੱਕ ਵਿਕਰੇਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਨਾਬਾਲਗ ਦੀ ਮਾਂ ਨੇ ਅਦਾਲਤ ’ਚ ਆਰਡਰ ਦਾ ਬਿੱਲ ਤੇ ਹੋਰ ਸਬੂਤ ਦਾਖ਼ਲ ਕੀਤੇ ਸਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰੂਗ੍ਰਾਮ ਦੇ ਟੀਕਲੀ ਪਿੰਡ ਦੀ ਅਨੁਰਾਧਾ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੇ 17 ਸਾਲਾ ਪੁੱਤਰ ਯੂਵੀ ਨੇ 28 ਅਪ੍ਰੈਲ, 2026 ਨੂੰ ਉਸ ਸਲਫ਼ਾਸ ਨਿਗਲ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ’ਚ ਉਸ ਦਾ ਮੋਬਾਈਲ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸ ਨੇ 11 ਅਪ੍ਰੈਲ ਨੂੰ ਆਪਣੇ ਮੋਬਾਈਲ ਤੋਂ ਮੀਸ਼ੋ ਆਨਲਾਈਨ ਐਪ ਰਾਹੀਂ ਸਲਫ਼ਾਸ ਦਾ ਆਰਡਰ ਕੀਤਾ ਸੀ।
ਇਹ ਸਲਫ਼ਾਸ ਸੂਰਤ ਦੀ ਪਰਮਾਰ ਪੰਕਜ ਭਾਰਤ ਭਾਈ ਐਵਰਗ੍ਰੀਨ ਐਗਰੋ ਐਂਡ ਗਾਰਡਨਿੰਗ ਮਾਲ ਫਰਮ ਵੱਲੋਂ ਭੇਜੀ ਗਈ ਸੀ। ਕੰਪਨੀ ਨੇ ਬਿਨਾਂ ਜਾਂਚ-ਪੜਤਾਲ ਦੇ ਪਾਬੰਦੀਸ਼ੁਦਾ ਸਲਫ਼ਾਸ ਨਾਬਾਲਗ ਨੂੰ ਵੇਚ ਦਿੱਤੀ। ਉਨ੍ਹਾਂ ਮੀਸ਼ੋ ਤੇ ਫਰਮ ’ਤੇ ਲਾਪਰਵਾਹੀ ਤੇ ਕਾਨੂੰਨ ਤੋੜਨ ਕਾਰਨ ਦਾ ਦੋਸ਼ ਲਗਾਉੰਦੇ ਹੋਏ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਬਾਦਸ਼ਾਹਪੁਰ ਥਾਣਾ ਪੁਲਿਸ ਨੇ ਦੱਸਿਆ ਕਿ 28 ਅਪ੍ਰੈਲ ਨੂੰ ਮ੍ਰਿਤਕ ਦੇ ਪਿਤਾ ਸਤੀਸ਼ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ ਸੀ।