- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਕਰੇ ਚੌਕ ਦੇ ਰਹਿਣ ਵਾਲੇ ਰਾਮੇਸ਼ਵਰ ਮਹਾਰਾਜ ਨੇ ਕੁੜੀ ਨੂੰ ਯਕੀਨ ਦਿਵਾਇਆ ਕਿ ਉਸ ਦੀ ਕੁੰਡਲੀ ਵਿਚ ਕੋਈ ਸਮੱਸਿਆ ਹੈ, ਜਿਸ ਨੂੰ ਠੀਕ ਕਰਨ ਲਈ ਕੁਝ ਖਾਸ ਉਪਾਅ ਕਰਨੇ ਪੈਣਗੇ। ਸਮੱਸਿਆ ਠੀਕ ਕਰਨ ਦੇ ਨਾਮ ’ਤੇ ਉਸਨੇ ਲੜਕੀ ਦੇ ਘਰ ’ਚ ਹੀ ਉਸ ਨਾਲ ਜਬਰ ਜਨਾਹ ਕੀਤਾ, ਜਿਸ ਨਾਲ ਉਹ ਗਰਭਵਤੀ ਹੋ ਗਈ।

ਲਾਤੂਰ (ਪੀਟੀਆਈ) : ਮਹਾਰਾਸ਼ਟਰ ਦੇ ਲਾਤੂਰ ਵਿਚ ਇਕ ਵਿਅਕਤੀ ਨੇ 17 ਸਾਲ ਦੀ ਲੜਕੀ ਨਾਲ ਕੁੰਡਲੀ ਦੇ ਦੋਸ਼ ਦੂਰ ਕਰਨ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਪੁਲਿਸ ਨੇ ਸ਼ਿਕਾਇਤ ਮਿਲਣ ਮਗਰੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਕਰੇ ਚੌਕ ਦੇ ਰਹਿਣ ਵਾਲੇ ਰਾਮੇਸ਼ਵਰ ਮਹਾਰਾਜ ਨੇ ਕੁੜੀ ਨੂੰ ਯਕੀਨ ਦਿਵਾਇਆ ਕਿ ਉਸ ਦੀ ਕੁੰਡਲੀ ਵਿਚ ਕੋਈ ਸਮੱਸਿਆ ਹੈ, ਜਿਸ ਨੂੰ ਠੀਕ ਕਰਨ ਲਈ ਕੁਝ ਖਾਸ ਉਪਾਅ ਕਰਨੇ ਪੈਣਗੇ। ਸਮੱਸਿਆ ਠੀਕ ਕਰਨ ਦੇ ਨਾਮ ’ਤੇ ਉਸਨੇ ਲੜਕੀ ਦੇ ਘਰ ’ਚ ਹੀ ਉਸ ਨਾਲ ਜਬਰ ਜਨਾਹ ਕੀਤਾ, ਜਿਸ ਨਾਲ ਉਹ ਗਰਭਵਤੀ ਹੋ ਗਈ। ਉਸ ਨੇ ਲੜਕੀ ਨੂੰ ਇਹ ਵੀ ਕਿਹਾ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ, ਨਹੀਂ ਤਾਂ ਕੁੰਡਲੀ ਦਾ ਦੋਸ਼ ਵਾਪਸ ਆ ਜਾਵੇਗਾ। ਇਹ ਘਟਨਾ ਜੂਨ ਮਹੀਨੇ ਵਿਚ ਵਾਪਰੀ ਸੀ। ਪੁਲਿਸ ਨੇ ਪੋਕਸੋ ਅਤੇ ਰਾਜ ਦੇ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।