
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਣਕਾਰੀ ਦੀ ਜਾਂਚ ਤੋਂ ਬਾਅਦ ਰਿਕੁਐਸਟ ਸਬਮਿਟ ਕਰਨੀ ਪਵੇਗੀ। ਇਸ ਤੋਂ ਬਾਅਦ ਇਕ ਯੂਨੀਕ ਰਿਕੁਐਸਟ ਆਈਡੀ ਮਿਲੇਗੀ, ਜਿਸ ਨੂੰ ਭਵਿੱਖ ’ਚ ਅਰਜ਼ੀ ਦੀ ਸਥਿਤੀ ਜਾਣਨ ਲਈ ਸੁਰੱਖਿਅਤ ਰੱਖਣਾ ਚਾਹੀਦਾ ਹੈ। ਗ਼ਲਤ ਬੈਂਕ ਵੇਰਵਾ ਜਾਂ ਹੋਰ ਗ਼ਲਤ ਜਾਣਕਾਰੀ ਦੇਣ ’ਤੇ ਪ੍ਰਕਿਰਿਆ ’ਚ ਦੇਰੀ ਹੋ ਸਕਦੀ ਹੈ।

ਨਵੀਂ ਦਿੱਲੀ, (ਏਐੱਨਆਈ) : ਸਾਈਬਰ ਠੱਗੀ ’ਚ ਰਕਮ ਗੁਆਉਣ ਵਾਲੇ ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ। ਜੇਕਰ ਸ਼ਿਕਾਇਤ ਮਗਰੋਂ ਠੱਗੀ ਦੀ ਰਕਮ ਨੂੰ ਬੈਂਕ ਖਾਤੇ ’ਚ ਸਫਲਤਾਪੂਰਵਕ ਫਰੀਜ਼ ਜਾਂ ਹੋਲਡ ਕਰ ਲਿਆ ਗਿਆ ਹੈ ਤਾਂ ਉਸ ਨੂੰ ਵਾਪਸ ਲੈਣ ਲਈ ਹੁਣ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਤਹਿਤ ਕੰਮ ਕਰਨ ਵਾਲੇ ਇੰਡੀਅਨ ਸਾਈਬਰਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਇਸ ਦੇ ਲਈ ਮਨੀ ਰੀਸਟੋਰੇਸ਼ਨ ਮਾਡਿਊਲ (ਐੱਮਆਰਐੱਮ) ਸ਼ੁਰੂ ਕੀਤਾ ਹੈ। ਕਾਨੂੰਨੀ ਪ੍ਰਕਿਰਿਆ, ਪੁਲਿਸ ਦੀ ਜਾਂਚ ਤੇ ਸਬੰਧਤ ਬੈਂਕ ਦੀ ਕਾਰਵਾਈ ਦੇ ਆਧਾਰ ’ਤੇ ਰਕਮ ਵਾਪਸ ਹਾਸਲ ਕੀਤੀ ਜਾ ਸਕੇਗੀ।
ਆਈ4ਸੀ ਮੁਤਾਬਕ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਪਹਿਲਾਂ 1930 ਹੈਲਪਲਾਈਨ ਜਾਂ ਨੈਸ਼ਨਲ ਸਾਈਬਰਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ’ਤੇ ਸ਼ਿਕਾਇਤ ਦਰਜ ਕਰਵਾਏ। ਸ਼ਿਕਾਇਤ ਤੋਂ ਬਾਅਦ ਜੇਕਰ ਰਕਮ ਨੂੰ ਹੋਲਡ ਕੀਤਾ ਗਿਆ ਹੈ ਤਾਂ ਪੀੜਤ ਬਹਾਲੀ ਲਈ ਪਾਤਰ ਹੈ ਤਾਂ ਉਸ ਨੂੰ ਐੱਮਆਰਐੱਮ ’ਤੇ ਰੀਸਟੋਰੇਸ਼ਨ ਰਿਕੁਐਸਟ ਜਮ੍ਹਾ ਕਰਨ ਦਾ ਬਦਲ ਮਿਲੇਗਾ।
ਇਸ ਤਰ੍ਹਾਂ ਕਰੋ ਰਿਫੰਡ ਲਈ ਅਪਲਾਈ
ਪੀੜਤ ਨੂੰ ਐੱਮਆਰਐੱਮ ’ਤੇ ਲਾਗ-ਇਨ ਕਰ ਕੇ ‘ਰੇਜ਼ ਰਿਫੰਡ ਰਿਕੁਐਸਟ’ ਬਦਲ ਚੁਣਨਾ ਪਵੇਗਾ। ਇਸ ਤੋਂ ਬਾਅਦ ਸਾਈਬਰ ਅਪਰਾਧ ਦੀ ਸ਼ਿਕਾਇਤ ਦੇ ਸਮੇਂ ਮਿਲਿਆ 14 ਨੰਬਰਾਂ ਦਾ ਐੱਨਸੀਆਰਪੀ ਐਕਨਾਲਜਮੈਂਟ ਨੰਬਰ ਪਾ ਕੇ ਓਟੀਪੀ ਤੋਂ ਤਸਦੀਕ ਕਰਨੀ ਪਵੇਗੀ। ਪੋਰਟਲ ’ਤੇ ਸ਼ਿਕਾਇਤ ਤੇ ਬਹਾਲੀ ਲਈ ਉਪਲਬਧ ਰਕਮ ਦੀ ਜਾਣਕਾਰੀ ਦਿਖਾਈ ਦੇਵੇਗੀ।
ਇਸ ਤੋਂ ਬਾਅਦ ਪੀੜਤ ਨੂੰ ਰਿਫੰਡ ਅਕਾਊਂਟ ਡਿਟੇਲਜ਼ ਟੈਬ ’ਚ ਉਸ ਬੈਂਕ ਖਾਤੇ ਦੀ ਜਾਣਕਾਰੀ ਦੇਣੀ ਪਵੇਗੀ ਜਿਸ ਵਿਚ ਬਹਾਲ ਕੀਤੀ ਜਾਣ ਵਾਲੀ ਰਕਮ ਜਮ੍ਹਾ ਕੀਤੀ ਜਾਣੀ ਹੈ। ਪੋਰਟਲ ’ਤੇ ਮੰਗੇ ਜਾਣ ਵਾਲੇ ਦਸਤਾਵੇਜ਼, ਜਿਵੇਂ ਪੈਨ ਕਾਰਡ ਤੇ ਹੋਰ ਜ਼ਰੂਰੀ ਜਾਣਕਾਰੀ ਵੀ ਦੇਣੀ ਪਵੇਗੀ। ਜੇਕਰ ਮਾਮਲੇ ’ਚ ਕੋਰਟ ਦਾ ਆਦੇਸ਼ ਹੋਵੇ ਤਾਂ ਉਸ ਨੂੰ ਵੀ ਸਿਲੈਕਟ ਕੋਰਟ ਆਰਡਰ ਬਦਲ ਜ਼ਰੀਏ ਅਪਲੋਡ ਕੀਤਾ ਜਾ ਸਕਦਾ ਹੈ।
ਜਾਣਕਾਰੀ ਦੀ ਜਾਂਚ ਤੋਂ ਬਾਅਦ ਰਿਕੁਐਸਟ ਸਬਮਿਟ ਕਰਨੀ ਪਵੇਗੀ। ਇਸ ਤੋਂ ਬਾਅਦ ਇਕ ਯੂਨੀਕ ਰਿਕੁਐਸਟ ਆਈਡੀ ਮਿਲੇਗੀ, ਜਿਸ ਨੂੰ ਭਵਿੱਖ ’ਚ ਅਰਜ਼ੀ ਦੀ ਸਥਿਤੀ ਜਾਣਨ ਲਈ ਸੁਰੱਖਿਅਤ ਰੱਖਣਾ ਚਾਹੀਦਾ ਹੈ। ਗ਼ਲਤ ਬੈਂਕ ਵੇਰਵਾ ਜਾਂ ਹੋਰ ਗ਼ਲਤ ਜਾਣਕਾਰੀ ਦੇਣ ’ਤੇ ਪ੍ਰਕਿਰਿਆ ’ਚ ਦੇਰੀ ਹੋ ਸਕਦੀ ਹੈ।
ਪਹਿਲਾਂ ਸ਼ਿਕਾਇਤ ਕਰਨੀ ਜ਼ਰੂਰੀ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐੱਮਆਰਐੱਮ ਉਨ੍ਹਾਂ ਮਾਮਲਿਆਂ ਲਈ ਹੈ ਜਿਨ੍ਹਾਂ ’ਚ ਠੱਗੀ ਦੀ ਰਕਮ ਨੂੰ ਬੈਂਕਿੰਗ ਪ੍ਰਣਾਲੀ ’ਚ ਸਮਾਂ ਰਹਿੰਦੇ ਰੋਕ ਲਿਆ ਗਿਆ ਹੈ। ਜੇਕਰ ਠੱਗੀ ਦੀ ਰਕਮ ਪਹਿਲਾਂ ਹੀ ਕੱਢ ਲਈ ਗਈ ਜਾਂ ਅੱਗੇ ਦੂਜੇ ਖਾਤਿਆਂ ’ਚ ਭੇਜ ਦਿੱਤੀ ਗਈ ਤੇ ਉਸ ਨੂੰ ਫਰੀਜ਼ ਨਹੀਂ ਕੀਤਾ ਜਾ ਸਕਿਆ ਤਾਂ ਐੱਮਆਰਐੱਮ ਜ਼ਰੀਏ ਉਸ ਦੀ ਤਤਕਾਲ ਬਹਾਲੀ ਦੀ ਗਾਰੰਟੀ ਨਹੀਂ ਹੈ।
ਆਈ4ਸੀ ਦੀ ਵਿਵਸਥਾ ’ਚ ਸ਼ਿਕਾਇਤ ਤੋਂ ਬਾਅਦ ਰਕਮ ਨੂੰ ਰੋਕਣ ਤੇ ਅੱਗੇ ਦੀ ਕਾਰਵਾਈ ਦੀ ਜ਼ਿੰਮੇਵਾਰੀ ਸਬੰਧਤ ਬੈਂਕਾਂ, ਵਿੱਤੀ ਅਦਾਰਿਆਂ ਤੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਦੇ ਨਾਲ ਤਾਲਮੇਲ ਨਾਲ ਨਿਭਾਈ ਜਾਂਦੀ ਹੈ।
ਗ੍ਰਹਿ ਮੰਤਰਾਲੇ ਮੁਤਾਬਕ, ਆਈ4ਸੀ ਤਹਿਤ ਸੰਚਾਲਿਤ ਸਿਟੀਜ਼ਨ ਫਾਈਨਾਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ ਜ਼ਰੀਏ 30 ਜੂਨ 2026 ਤੱਕ 32.80 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ’ਚ 11,158 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਚਾਈ ਗਈ ਹੈ।
ਸੀਐੱਫਸੀਐੱਫਆਰਐੱਮਐੱਸ ਦਾ ਮਕਸਦ ਵਿੱਤੀ ਸਾਈਬਰ ਧੋਖਾਧੜੀ ਦੀ ਤਤਕਾਲ ਸੂਚਨਾ ਮਿਲਣ ’ਤੇ ਰਕਮ ਨੂੰ ਅੱਗੇ ਜਾਣ ਤੋਂ ਰੋਕਣਾ ਹੈ।
ਸਾਈਬਰ ਠੱਗੀ ਦੀ ਸ਼ਿਕਾਇਤ ਤੇ ਰਕਮ ਵਾਪਸੀ ਪ੍ਰਕਿਰਿਆ
- ਸਾਈਬਰ ਠੱਗੀ ਹੁੰਦੇ ਹੀ 1930 ’ਤੇ ਕਾਲ ਕਰੋ ਜਾਂ ਐੱਨਸੀਆਰਪੀ ’ਤੇ ਸ਼ਿਕਾਇਤ ਦਰਜ ਕਰੋ।
- ਚੈੱਕ ਕਰੋ, ਸ਼ਿਕਾਇਤ ਤੋਂ ਬਾਅਦ ਰਕਮ ਬੈਂਕ ਖਾਤੇ ’ਚ ਹੋਲਡ/ ਫਰੀਜ਼ ਕਰ ਲਈ ਗਈ ਹੈ ਜਾਂ ਨਹੀਂ•।
- ਜੇਕਰ ਰਕਮ ਬਹਾਲੀ ਲਈ ਪਾਤਰ ਪਾਈ ਜਾਂਦੀ ਹੈ ਤਾਂ ਰੀਸਟੋਰੇਸ਼ਨ ਮਾਡਿਊਲ ’ਤੇ ਜਾ ਕੇ ਰੇਜ਼ ਰਿਫੰਡ ਰਿਕੁਐਸਟ ਬਦਲ ਚੁਣੋ।
- ਸ਼ਿਕਾਇਤ ਦੇ ਸਮੇਂ ਮਿਲੇ 14 ਅੰਕਾਂ ਦੇ ਐੱਨਸੀਆਰਪੀ ਐਕਨਾਲਜਮੈਂਟ ਨੰਬਰ ਨੂੰ ਦਰਜ ਕਰੋ।
- ਰਜਿਸਟਰਡ ਮੋਬਾਈਲ ਨੰਬਰ ’ਤੇ ਆਏ ਓਟੀਪੀ ਤੋਂ ਲਾਗ-ਇਨ/ ਤਸਦੀਕ ਕਰੋ।
- ਪੋਰਟਲ ’ਤੇ ਸ਼ਿਕਾਇਤ, ਉਪਲਬਧ ਬਹਾਲੀ ਯੋਗ ਰਕਮ ਤੇ ਰਿਫੰਡ ਅਕਾਊਂਟ ਡਿਟੇਲਜ਼ ਦੀ ਜਾਂਚ ਕਰੋ।
- ਜਿਸ ਬੈਂਕ ਖਾਤੇ ’ਚ ਰਕਮ ਵਾਪਸ ਚਾਹੀਦੀ ਹੈ, ਉਸ ਦੀ ਸਹੀ ਜਾਣਕਾਰੀ ਦਰਜ ਕਰੋ।
- ਮੰਗੇ ਜਾਣ ’ਤੇ ਪੈਨ ਕਾਰਡ ਦੀ ਕਾਪੀ ਅਪਲੋਡ ਕਰੋ।
- ਕੋਰਟ ਦਾ ਆਦੇਸ਼ ਹੋਵੇ ਤਾਂ ਸਿਲੈਕਟ ਕੋਰਟ ਆਰਡਰ’ ਬਦਲ ਦੇ ਜ਼ਰੀਏ ਉਸ ਨੂੰ ਅਪਲੋਡ ਕਰੋ।
- ਕੈਪਚਾ ਭਰਨ ਤੋਂ ਬਾਅਦ ਡਿਟੇਲ ਚੈੱਕ ਕਰੋ ਤੇ ਰੀਸਟੋਰੇਸ਼ਨ ਰਿਕੁਐਸਟ ਸਬਮਿਟ ਕਰੋ।
- 14 ਅੰਕਾਂ ਦੀ ਯੂਨੀਕ ਰਿਕੁਐਸਟ ਆਈਡੀ ਸੁਰੱਖਿਅਤ ਰੱਖੋ।
- ਅਗਲੇ ਪੜਾਅ ’ਚ ਸਬੰਧਤ ਪੁਲਿਸ/ਜਾਂਚ ਏਜੰਸੀ ਨੂੰ ਇੰਡੋਮਨਿਟੀ ਬਾਂਡ (ਨੁਕਸਾਨਪੂਰਤੀ ਬਾਂਡ) ਦੇਣਾ ਪੈ ਸਕਦਾ ਹੈ।
- ਰਕਮ ਦੀ ਬਹਾਲੀ ਸਬੰਧਤ ਕਾਨੂੰਨੀ ਪ੍ਰਕਿਰਿਆ, ਪੁਲਿਸ ਦੀ ਕਾਰਵਾਈ ਤੇ ਬੈਂਕ ਦੀ ਪ੍ਰਕਿਰਿਆ ਮੁਤਾਬਕ ਹੋਵੇਗੀ।