- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਗ੍ਰੋ ਕੰਪਨੀ ਦੀ ਨੌਕਰੀ ਕਰਨ ਵਾਲੇ ਸ਼ੈਲੇਸ਼ ਭਾਈ ਪਟੇਲ ਦੇ ਢਾਈ ਸਾਲ ਦੇ ਬੇਟੇ ਮੰਤਵਏ ਦਾ ਜਨਮ ਪਿਓਰ ਈਸੋਫੇਜਿਅਲ ਏਟ੍ਰੇਸੀਆ ਬਿਮਾਰੀ ਨਾਲ ਹੀ ਹੋਇਆ ਸੀ। ਇਹ ਬਿਮਾਰੀ ਢਾਈ ਤੋਂ ਤਿੰਨ ਹਜ਼ਾਰ ’ਚੋਂ ਇਕ ਬੱਚੇ ਨੂੰ ਹੁੰਦੀ ਹੈ। ਇਸ ਦੌਰਾਨ ਬੱਚੇ ਦੀ ਭੋਜਨ ਨਲੀ ਦਾ ਉੱਪਰੀ ਤੇ ਹੇਠਲਾ ਹਿੱਸਾ ਇਕ-ਦੂਜੇ ਤੋਂ ਅਲੱਗ ਤੇ ਦੂਰ ਹੁੰਦਾ ਹੈ।

ਸ਼ਤਰੂਘਨ ਸ਼ਰਮਾ, ਅਹਿਮਦਾਬਾਦ : ਸਿਵਲ ਹਸਪਤਾਲ ਅਹਿਮਦਾਬਾਦ ਵਿਚ ਪਿਛਲੇ ਦਿਨੀਂ ਢਾਈ ਸਾਲ ਦਾ ਬੱਚਾ ਦਾਖਲ ਹੋਇਆ, ਜਿਸ ਨੂੰ ਜਨਮਜਾਤ ਪਿਓਰ ਈਸੋਫੇਜਿਅਲ ਏਟ੍ਰੇਸੀਆ ਬਿਮਾਰੀ ਸੀ। ਇਸ ਬਿਮਾਰੀ ’ਚ ਭੋਜਨ ਨਲੀ ਬੰਦ ਹੁੰਦੀ ਹੈ, ਜਿਸ ਨਾਲ ਬੱਚਾ ਕੁਝ ਵੀ ਖਾ-ਪੀ ਨਹੀਂ ਸਕਦਾ। ਡਾ. ਰਾਕੇਸ਼ ਜੋਸ਼ੀ ਤੇ ਉਨ੍ਹਾਂ ਦੀ ਟੀਮ ਨੇ ਗੇਸਟ੍ਰਿਕ ਪੁਲ ਅਪ ਸਰਜਰੀ ਕਰ ਕੇ ਗਲੇ ਤੋਂ ਢਿੱਡ ਤਕ ਫੂਡ ਪਾਈਪ ਲਗਾ ਦਿੱਤੀ। ਡਾਕਟਰ ਨੇ ਦੱਸਿਆ ਕਿ ਢਾਈ ਸਾਲ ’ਚ ਇਹ ਬੱਚਾ ਪਹਿਲੀ ਵਾਰ ਆਪਣੇ ਮੂੰਹ ਨਾਲ ਖਾਣਾ ਖਾ ਸਕਿਆ। ਬੇਟੇ ਨੂੰ ਪਹਿਲੀ ਵਾਰ ਮੂੰਹ ਨਾਲ ਭੋਜਨ ਖਾਂਦਾ ਦੇਖ ਪਿਤਾ ਦੀਆਂ ਅੱਖਾਂ ਭਰ ਆਈਆਂ।