- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੀਸ਼ਨਰ ਸੰਸਥਾ ਦੀ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਦੇ ਸਾਹਮਣੇ ਮੁਕੱਦਮਾ ਵਾਪਸ ਲੈਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਅਤੇ ਦੱਸਿਆ ਕਿ ਉਸੇ ਆਧਾਰ ’ਤੇ ਇਕ ਨਵਾਂ ਮੁਕਦਮਾ ਦਾਇਰ ਕੀਤਾ ਜਾਵੇਗਾ। ਅਦਾਲਤ ਨੇ ਇਸ ਬੇਨਤੀ ਨੂੰ ਮਨਜ਼ੂਰ ਕਰਦਿਆਂ ਮੁਕੱਦਮਾ ਖ਼ਾਰਜ ਕਰ ਦਿੱਤਾ। ਐੱਨਜੀਓ ਨੇ ਇਹ ਫ਼ੈਸਲਾ ਅਦਾਲਤ ਵੱਲੋਂ ਵਾਰ-ਵਾਰ ਮਾਮਲੇ ਦੀ ਸਵੀਕਾਰਤਾ ’ਤੇ ਸਵਾਲ ਉਠਾਉਣ ਤੋਂ ਬਾਅਦ ਲਿਆ ਹੈ।

ਜਾਸ, ਨਵੀਂ ਦਿੱਲੀ : ਗੁਜਰਾਤ ਦੀ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ਜਸਟਿਸ ਆਨ ਟ੍ਰਾਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬਣੀ ਦਸਤਾਵੇਜ਼ੀ ਲਈ ਹਾਈ ਕੋਰਟ ਵਿਚ ਖ਼ਬਰੀ ਪੋਰਟਲ ਬੀਬੀਸੀ ਖ਼ਿਲਾਫ਼ ਦਾਇਰ 10 ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਵਾਪਸ ਲੈ ਲਿਆ ਹੈ। ਇਸ ਮੁੱਕਦਮੇ ਵਿਚ ਦਲੀਲ ਦਿੱਤੀ ਗਈ ਸੀ ਕਿ ਬੀਬੀਸੀ ਦੀ ਦੋ ਹਿੱਸਿਆਂ ਵਾਲੀ ਦਸਤਾਵੇਜ਼ੀ ‘ਇੰਡੀਆ: ਦ ਮੋਦੀ ਕੁਐਸ਼ਚਨ’ ਨੇ ਭਾਰਤ ਦੇ ਵੱਕਾਰ, ਅਦਾਲਤਾਂ ਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।