- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਨਾਲ ਹੀ 41.61 ਕਰੋੜ ਦਾ ਆਈਜੀਐਸਟੀ ਫ੍ਰੌਡ ਵੀ ਸਾਹਮਣੇ ਆਇਆ ਹੈ। ਇਸ ਵਿਚ ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਨੂੰ 32 ਕਰੋੜ ਦੀ ਖਰੀਦ ਦਿਖਾਈ ਗਈ ਹੈ, ਜਦਕਿ ਕੈਸ਼ ਵਿੱਚ ਟੈਕਸ 247 ਰੁਪਏ ਦਿਖਾਇਆ ਗਿਆ ਹੈ। ਸਿਰਮੌਰ ਜ਼ਿਲ੍ਹੇ ਦੇ ਪਾਂਉਟਾ ਸਾਹਿਬ ਦੇ ਤਿੰਨ ਅਸਿਸਟੈਂਟ ਕਮਿਸ਼ਨਰਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਸ, ਨਾਹਨ : ਹਿਮਾਚਲ ਪ੍ਰਦੇਸ਼ ਗੁਡਸ ਐਂਡ ਸਰਵਿਸਿਜ਼ ਟੈਕਸ ਐਨਫੋਰਸਮੈਂਟ ਵਿੰਗ ਸਾਊਥ ਜ਼ੋਨ ਪਰਵਾਨੂ ਦੀ ਟੀਮ ਨੇ 231 ਕਰੋੜ ਰੁਪਏ ਦੇ ਨਕਲੀ ਗੁਡਸ ਐਂਡ ਸਰਵਿਸਿਜ਼ ਇਨਵਾਇਸ ਦੇ ਫਰਜ਼ੀ ਕਾਰੋਬਾਰ ਦਾ ਭੰਡਾਫੋੜ ਕੀਤਾ ਹੈ।
ਕਿੰਨੌਰ ਜ਼ਿਲ੍ਹੇ ਦੇ ਨਿਚਾਰ ਦੇ ਰਹਿਣ ਵਾਲੇ ਅਵਿਨਾਸ਼ ਕੁਮਾਰ ਨੇ ਮ੍ਰਿਤ ਵਿਅਕਤੀ ਦੇ ਨਾਮ ’ਤੇ ਫਰਜ਼ੀ ਰੈਂਟ ਡੀਡ ਅਤੇ ਬਿਜਲੀ ਬਿੱਲ ਦਾ ਪ੍ਰੂਫ਼ ਦੇ ਕੇ ਜੀਐੱਸਟੀ ਨੰਬਰ ਹਾਸਲ ਕੀਤਾ। ਇਸ ਤੋਂ ਬਾਅਦ ਜਨਵਰੀ ਤੋਂ ਜੂਨ 2026 ਤੱਕ 231 ਕਰੋੜ ਰੁਪਏ ਦੇ ਨਕਲੀ ਗੁਡਸ ਐਂਡ ਸਰਵਿਸਿਜ਼ ਇਨਵਾਇਸ ਜਾਰੀ ਕਰ ਕੇ ਧੋਖਾਧੜੀ ਕੀਤੀ।
ਇਸ ਨਾਲ ਹੀ 41.61 ਕਰੋੜ ਦਾ ਆਈਜੀਐਸਟੀ ਫ੍ਰੌਡ ਵੀ ਸਾਹਮਣੇ ਆਇਆ ਹੈ। ਇਸ ਵਿਚ ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਨੂੰ 32 ਕਰੋੜ ਦੀ ਖਰੀਦ ਦਿਖਾਈ ਗਈ ਹੈ, ਜਦਕਿ ਕੈਸ਼ ਵਿੱਚ ਟੈਕਸ 247 ਰੁਪਏ ਦਿਖਾਇਆ ਗਿਆ ਹੈ। ਸਿਰਮੌਰ ਜ਼ਿਲ੍ਹੇ ਦੇ ਪਾਂਉਟਾ ਸਾਹਿਬ ਦੇ ਤਿੰਨ ਅਸਿਸਟੈਂਟ ਕਮਿਸ਼ਨਰਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਿਵੇਂ ਹੀ ਇੰਫੋਰਸਮੈਂਟ ਵਿੰਗ ਨੇ ਧੋਖਾਧੜੀ ਫੜੀ, ਮੁਲਜ਼ਮ ਦਾ ਜੀਐੱਸਟੀ ਨੰਬਰ ਸਸਪੈਂਡ ਕਰ ਦਿੱਤਾ। ਇਸ ਨਾਲ ਹੀ ਕੈਸ਼ ਲੈਜਰ ਵਿਚ ਮੌਜੂਦ 10 ਲੱਖ 60 ਹਜ਼ਾਰ ਦਾ ਆਈਟੀਸੀ ਵੀ ਬਲੌਕ ਕਰ ਦਿੱਤਾ ਗਿਆ ਹੈ। ਕਿੰਨੌਰ ਵਿਚ ਉਸਦੇ ਬੈਂਕ ਅਕਾਊਂਟ ਨੂੰ ਫ੍ਰੀਜ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਬੈਂਕ ਪ੍ਰਬੰਧਨ ਤੋਂ ਬੈਂਕ ਅਕਾਊਂਟ ਖੋਲ੍ਹਣ ਲਈ ਉਪਲਬਧ ਕਰਵਾਏ ਦਸਤਾਵੇਜ਼ ਅਤੇ ਕੇਵਾਈਸੀ ਡੀਟੇਲ ਵੀ ਮੰਗੇ ਗਏ ਹਨ।