
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਕਾਰਨ ਲੱਖਾਂ ਸ਼ਰਧਾਲੂਆਂ ਨੂੰ ਰਾਤ ਭਰ ਮੰਦਰ ਦੇ ਬਾਹਰ ਡੇਰੇ ਲਾਉਣ ਦੇ ਬਾਵਜੂਦ, ਮੰਗਲਾ ਆਰਤੀ ਦੇ ਦਰਸ਼ਨ ਨਹੀਂ ਹੋ ਸਕੇ ਸਨ। ਆਰਤੀ ਉਪਰੰਤ ਉਨ੍ਹਾਂ ਨੂੰ ਮੰਦਰ ਵਿਚ ਦਰਸ਼ਨ ਲਈ ਪ੍ਰਵੇਸ਼ ਮਿਲਦਾ ਸੀ ਪਰ, ਇਸ ਵਾਰ ਮੰਦਰ ਦੀ ਉੱਚ ਅਧਿਕਾਰ ਪ੍ਰਾਪਤ ਪ੍ਰਬੰਧਕ ਕਮੇਟੀ ਨੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੀ ਰਾਤ ਮੰਗਲਾ ਆਰਤੀ ਦੇ ਦਰਸ਼ਨ ਦੀ ਲਾਈਵ ਸਟ੍ਰੀਮਿੰਗ ਕਰਨੀ ਹੈ।

ਜਾਸ, ਵਰਿੰਦਾਵਨ : ਠਾਕੁਰ ਬਾਂਕੇ ਬਿਹਾਰੀ ਦੀ ਵਰ੍ਹੇ ਵਿਚ ਸਿਰਫ ਇਕ ਵਾਰ ਜਨਮ ਅਸ਼ਟਮੀ ’ਤੇ ਹੋਣ ਵਾਲੀ ਮੰਗਲਾ ਆਰਤੀ ਦੇ ਦਰਸ਼ਨ ਦੀ ਪਹਿਲੀ ਵਾਰ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ। ਇਸ ਪ੍ਰਬੰਧ ਨਾਲ ਸ਼ਰਧਾਲੂ ਨਾ-ਸਿਰਫ਼ ਮੰਦਰ ਦੇ ਬਾਹਰ ਲੱਗੀ ਐੱਲਈਡੀ ’ਤੇ ਦਰਸ਼ਨ ਕਰ ਸਕਣਗੇ, ਸਗੋਂ ਵੈੱਬਸਾਈਟ ਦੇ ਜ਼ਰੀਏ ਮੋਬਾਈਲ ਅਤੇ ਟੀਵੀ ’ਤੇ ਵੀ ਦੇਖ ਸਕਣਗੇ। ਮੰਦਰ ਦੇ ਵਿਹੜੇ ਵਿਚ 600 ਸ਼ਰਧਾਲੂ ਰਾਤ ਇਕ ਵਜ ਕੇ 55 ਮਿੰਟ ’ਤੇ ਹੋਣ ਵਾਲੀ ਇਹ ਆਰਤੀ ਦੇਖ ਸਕਣਗੇ।
19 ਅਗਸਤ, 2022 ਦੀ ਰਾਤ ਜਨਮ ਅਸ਼ਟਮੀ ’ਤੇ ਬਾਂਕੇ ਬਿਹਾਰੀ ਮੰਦਰ ਵਿਚ ਮੰਗਲਾ ਆਰਤੀ ਦੌਰਾਨ ਪਈ ਭਾਜੜ ਦੌਰਾਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਾ ਆਰਤੀ ਵਿਚ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰ ਦਿੱਤੀ ਸੀ। ਇਸ ਕਾਰਨ ਲੱਖਾਂ ਸ਼ਰਧਾਲੂਆਂ ਨੂੰ ਰਾਤ ਭਰ ਮੰਦਰ ਦੇ ਬਾਹਰ ਡੇਰੇ ਲਾਉਣ ਦੇ ਬਾਵਜੂਦ, ਮੰਗਲਾ ਆਰਤੀ ਦੇ ਦਰਸ਼ਨ ਨਹੀਂ ਹੋ ਸਕੇ ਸਨ। ਆਰਤੀ ਉਪਰੰਤ ਉਨ੍ਹਾਂ ਨੂੰ ਮੰਦਰ ਵਿਚ ਦਰਸ਼ਨ ਲਈ ਪ੍ਰਵੇਸ਼ ਮਿਲਦਾ ਸੀ ਪਰ, ਇਸ ਵਾਰ ਮੰਦਰ ਦੀ ਉੱਚ ਅਧਿਕਾਰ ਪ੍ਰਾਪਤ ਪ੍ਰਬੰਧਕ ਕਮੇਟੀ ਨੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੀ ਰਾਤ ਮੰਗਲਾ ਆਰਤੀ ਦੇ ਦਰਸ਼ਨ ਦੀ ਲਾਈਵ ਸਟ੍ਰੀਮਿੰਗ ਕਰਨੀ ਹੈ। ਇਸ ਸਦਕਾ ਮੰਦਰ ਦੇ ਚਾਰੇ ਪਾਸੇ ਸਾਰੀ ਰਾਤ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਸਕਰੀਨ ਉੱਤੇ ਮੰਗਲਾ ਆਰਤੀ ਦੇ ਲਾਈਵ ਦਰਸ਼ਨ ਹੋ ਸਕਣਗੇ। ਇਸੇ ਤਰ੍ਹਾਂ ਮੁਲਕ ਤੇ ਦੁਨੀਆ ਵਿਚ ਬੈਠੇ ਬਾਂਕੇ ਬਿਹਾਰੀ ਜੀ ਦੇ ਭਗਤ ਵੀ ਮੰਦਰ ਦੀ ਵੈੱਬਸਾਈਟ ’ਤੇ ਮੰਗਲਾ ਆਰਤੀ ਦੇ ਦਰਸ਼ਨ ਘਰ ਬੈਠੇ ਕਰ ਸਕਣਗੇ। ਕਮੇਟੀ ਪ੍ਰਧਾਨ ਅਸ਼ੋਕ ਕੁਮਾਰ ਮੁਤਾਬਕ ਪਿਛਲੇ ਵਰ੍ਹੇ ਵਾਂਗ ਇਸ ਵਾਰ ਵੀ 600 ਸ਼ਰਧਾਲੂਆਂ ਨੂੰ ਹੀ ਮੰਦਰ ਵਿਚ ਮੰਗਲਾ ਆਰਤੀ ਦੌਰਾਨ ਪ੍ਰਵੇਸ਼ ਮਿਲੇਗਾ।