- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿਚ ਸਥਿਤ ਸ਼੍ਰੀ ਪਸ਼ੂਪਤੀਨਾਥ ਮਹਾਦੇਵ ਮੰਦਰ ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਮੁਸਲਿਮ ਨੌਜਵਾਨ ਵੜ ਗਿਆ। ਉਥੇ ਉਸ ਨੇ ਮੂਰਤੀ ’ਤੇ ਚੜਨ ਦੀ ਕੋਸ਼ਿਸ਼ ਕੀਤੀ। ਸਕਿਓਰਿਟੀ ਏਜੰਸੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

ਨਈਦੁਨੀਆ, ਮੰਦਸੌਰ : ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿਚ ਸਥਿਤ ਸ਼੍ਰੀ ਪਸ਼ੂਪਤੀਨਾਥ ਮਹਾਦੇਵ ਮੰਦਰ ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਮੁਸਲਿਮ ਨੌਜਵਾਨ ਵੜ ਗਿਆ। ਉਥੇ ਉਸ ਨੇ ਮੂਰਤੀ ’ਤੇ ਚੜਨ ਦੀ ਕੋਸ਼ਿਸ਼ ਕੀਤੀ। ਸਕਿਓਰਿਟੀ ਏਜੰਸੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਮੰਦਰ ਨੂੰ ਸਾਲ 2012 ’ਚ ਖੁਫੀਆ ਬਿਊਰੋ (ਆਈਬੀ) ਨੇ ਅਸੁਰੱਖਿਅਤ ਮੰਨਦੇ ਹੋਏ ਇਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕਰਨ ਦਾ ਸੁਝਾਅ ਦਿੱਤਾ ਸੀ ਪਰ ਸੂਬਾ ਸਰਕਾਰ ਨੇ ਇਸ ਲਈ ਬਜਟ ਨਹੀਂ ਦਿੱਤਾ। ਅਜਿਹੇ ਵਿਚ ਮੰਦਰ ਦੀ ਸੁਰੱਖਿਆ ਨਿੱਜੀ ਸੁਰੱਖਿਆ ਗਾਰਡਾਂ ਦੇ ਭਰੋਸੇ ਹੈ। ਸੋਮਵਾਰ ਦੁਪਹਿਰ ਬਾਅਦ ਤਿੰਨ ਵਜੇ ਸ਼ਰਾਬ ਦੇ ਨਸ਼ੇ ਵਿਚ ਮੁਲਜ਼ਮ ਇਮਰਾਨ ਖਲੀਫਾ ਮੰਦਰ ਵਿਚ ਵੜ ਗਿਆ। ਲੋਕਾਂ ਨੇ ਦੇਖਿਆ ਤਾਂ ਗਾਰਡਾਂ ਨੂੰ ਬੁਲਾਇਆ ਤੇ ਉਸ ਨੂੰ ਬਾਹਰ ਲਿਜਾਇਆ ਗਿਆ।