- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਦੇਵ ਥਾਣਾ ਇੰਚਾਰਜ ਅਭੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਘਟਨਾ ਸਵਿਕਾਰ ਕਰ ਲਈ•। ਬੱਚੇ ਦੀ ਲਾਸ਼ ਕੱਢਵਾ ਕੇ ਹੁਣ ਪੋਸਟਮਾਰਟਮ ਕਰਵਾਇਆ ਜਾਵੇਗਾ।

ਜਾਸ, ਮਥੁਰਾ : ਵਿਆਹ ਤੋਂ 6 ਸਾਲ ਬਾਅਦ ਪ੍ਰੇਮੀ ਦੇ ਪਿਆਰ ’ਚ ਅੰਨ੍ਹੀ ਮਾਂ ਨੇ ਆਪਣੇ ਤਿੰਨ ਸਾਲ ਦੇ ਇਕਲੌਤੇ ਬੇਟੇ ਦਾ ਗਲਾ ਘੁੱਟ ਦਿੱਤਾ ਤੇ ਪਤੀ ਨੂੰ ਬੇਟੇ ਦੀ ਬਿਮਾਰੀ ਨਾਲ ਮੌਤ ਦੀ ਕਹਾਣੀ ਸੁਣਾਈ। ਇਸ ਤੋਂ ਮਹੀਨੇ ਬਾਅਦ ਪ੍ਰੇਮੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਉਸ ਦੇ ਮੂੰਹ ’ਚੋਂ ਬੇਟੇ ਦੇ ਕਤਲ ਦੀ ਗੱਲ ਨਿਕਲ ਗਈ। ਪਤੀ ਨੇ ਸੁਣਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਥਾਣੇ ਪਹੁੰਚੇ ਪਤੀ ਨੇ ਪਤਨੀ ਖਿਲਾਫ ਮੁਕੱਦਮਾ ਦਰਜ ਕਰਵਾਇਆ। ਬਲਦੇਵ ਥਾਣਾ ਇੰਚਾਰਜ ਅਭੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਘਟਨਾ ਸਵਿਕਾਰ ਕਰ ਲਈ•। ਬੱਚੇ ਦੀ ਲਾਸ਼ ਕੱਢਵਾ ਕੇ ਹੁਣ ਪੋਸਟਮਾਰਟਮ ਕਰਵਾਇਆ ਜਾਵੇਗਾ।
ਕਿਸਾਨ ਕ੍ਰਿਸ਼ਨ ਮੁਰਾਰੀ ਦਾ ਛੇ ਸਾਲ ਪਹਿਲਾਂ ਰੂਚੀ ਨਾਲ ਵਿਆਹ ਹੋਇਆ ਸੀ। ਦੋਵਾਂ ਦੀ ਪੰਜ ਸਾਲ ਦੀ ਬੇਟੀ ਤੇ ਤਿੰਨ ਸਾਲ ਦਾ ਬੇਟਾ ਮਾਧਵ ਸੀ। ਮੁਰਾਰੀ ਨੇ ਦੱਸਿਆ ਕਿ 21 ਜੁਲਾਈ ਨੂੰ ਪਤਨੀ ਨੂੰ ਕਿਸੇ ਰੋਹਿਤ ਨਾਂ ਦੇ ਨੌਜਵਾਨ ਨਾਲ ਫੋਨ ’ਤੇ ਬੱਚੇ ਦਾ ਗਲਾ ਘੁੱਟਣ ਦੀ ਗੱਲ ਸੁਣੀ। ਇਸ ਤੋਂ ਬਾਅਦ ਉਹ ਥਾਣੇ ਪਹੁੰਚਿਆ ਤੇ ਪਤਨੀ ਦੀ ਕਰਤੂਤ ਦੱਸਦੇ ਹੋਏ ਕਤਲ ਦਾ ਮੁਕੱਦਮਾ ਦਰਜ ਕਰਵਾਇਆ। ਪਤੀ ਦਾ ਦੋਸ਼ ਹੈ ਕਿ ਪਤਨੀ ਦਾ ਵਿਆਹ ਤੋਂ ਪਹਿਲਾਂ ਤੋਂ ਹੀ ਰੋਹਿਤ ਨਾਲ ਰਿਸ਼ਤਾ ਹੈ। ਉਹ ਉਸ ਨਾਲ ਲਗਾਤਾਰ ਗੱਲ ਕਰਦੀ ਸੀ।