- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਨਾਲ 17 ਲੱਖ ਰੁਪਏ ਨਗਦ, 22 ਮੋਬਾਈਲ ਫੋਨ ਅਤੇ 5 ਦੋ ਪਹੀਆ ਵਾਹਨ ਵੀ ਜ਼ਬਤ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਅਣਜਾਣ ਲੋਕਾਂ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ, ਜਿਨ੍ਹਾਂ ਨੇ ਗ੍ਰਿਫ਼ਤਾਰ ਕੀਤੇ ਗਏ ਅਨਸਰਾਂ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ ਸਨ।

ਬੈਂਗਲੁਰੂ (ਪੀਟੀਆਈ) : ਇੱਥੇ ਸਥਾਨਕ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 39 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ 8 ਵਿਦੇਸ਼ੀ ਨਾਗਰਿਕ ਵੀ ਹਨ। ਇਨ੍ਹਾਂ ਕੋਲੋਂ ਕਰੀਬ 55 ਕਰੋੜ ਰੁਪਏ ਤੇ 80 ਲੱਖ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਕਿਹਾ ਕਿ ਮਿਸ਼ਨ ਰਾਈਜ਼ ਤਹਿਤ ਬੈਂਗਲੁਰੂ, ਦਿੱਲੀ, ਨੋਇਡਾ, ਗੁਰਗ੍ਰਾਮ ਅਤੇ ਕੇਰਲ ਤੋਂ 55 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਜ਼ਬਤ ਕੀਤੇ ਪਦਾਰਥਾਂ ਵਿਚ ਐੱਮਡੀਐੱਮਏ, ਹਾਈਡ੍ਰੋ ਗਾਂਜਾ, ਕੋਕੀਨ ਅਤੇ ਗਾਂਜਾ ਸ਼ਾਮਲ ਹਨ। ਇਸ ਕਾਰਵਾਈ ਵਿਚ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ 8 ਵਿਦੇਸ਼ੀ, 21 ਸੂਬਿਆਂ ਦੇ ਮਾੜੇ ਅਨਸਰ ਅਤੇ 10 ਸਥਾਨਕ ਲੋਕ ਸ਼ਾਮਲ ਹਨ। ਇਹ ਕਾਰਵਾਈ ਸ਼ਹਿਰ ਦੀ ਪੁਲਿਸ ਦੀਆਂ 16 ਯੂਨਿਟਾਂ ਨੇ ਅੰਜਾਮ ਦਿੱਤੀ ਹੈ।
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਨਸਰਾਂ ਨੇ ਦੱਸਿਆ ਕਿ ਉਹ ਵਿਦੇਸ਼, ਦੂਜੇ ਸੂਬਿਆਂ ਅਤੇ ਕਰਨਾਟਕ ਦੇ ਸਪਲਾਇਰਾਂ ਤੋਂ ਘੱਟ ਕੀਮਤ ’ਤੇ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਖਰੀਦਦੇ ਸਨ ਅਤੇ ਕਾਲੀ ਕਮਾਈ ਕਰਨ ਲਈ ਇਨ੍ਹਾਂ ਨੂੰ ਕਾਲਜ ਦੇ ਵਿਦਿਆਰਥੀਆਂ ਤੇ ਹੋਰਨਾਂ ਨਸ਼ੱਕੜਾਂ ਨੂੰ ਵੱਧ ਕੀਮਤ ’ਤੇ ਵੇਚਦੇ ਸਨ। ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਵਿਚ 21 ਕਿੱਲੋ 641 ਗ੍ਰਾਮ ਐੱਮਡੀਐੱਮਏ, 738 ਗ੍ਰਾਮ ਕੋਕੀਨ, 4 ਕਿੱਲੋ 493 ਗ੍ਰਾਮ ਹਾਈਡ੍ਰੋ ਗਾਂਜਾ, 184 ਕਿੱਲੋ 625 ਗ੍ਰਾਮ ਗਾਂਜਾ ਅਤੇ ਇਕ ਕਿੱਲੋ 65 ਗ੍ਰਾਮ ਅਫ਼ੀਮ ਸ਼ਾਮਲ ਹਨ। ਇਸ ਦੇ ਨਾਲ ਨਾਲ 17 ਲੱਖ ਰੁਪਏ ਨਗਦ, 22 ਮੋਬਾਈਲ ਫੋਨ ਅਤੇ 5 ਦੋ ਪਹੀਆ ਵਾਹਨ ਵੀ ਜ਼ਬਤ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਅਣਜਾਣ ਲੋਕਾਂ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ, ਜਿਨ੍ਹਾਂ ਨੇ ਗ੍ਰਿਫ਼ਤਾਰ ਕੀਤੇ ਗਏ ਅਨਸਰਾਂ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ ਸਨ।