- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੋਮਵਾਰ ਨੂੰ ਪੁਣੇ ਦੀ ਐੱਮਪੀ/ਐੱਮਐੱਲਏ ਅਦਾਲਤ ਦੇ ਵਿਸ਼ੇਸ਼ ਜੱਜ ਅਮੋਲ ਸ਼ਿੰਦੇ ਦੇ ਸਾਹਮਣੇ ਰਾਹੁਲ ਗਾਂਧੀ ਦੀ ਵਕੀਲ ਮਿਲਿੰਦ ਪਵਾਰ ਨੇ ਸੱਤਿਅਕੀ ਨਾਲ ਜ਼ਿਰ੍ਹਾ ਕੀਤੀ। ਜ਼ਿਰ੍ਹਾ ਦੌਰਾਨ ਸੱਤਿਅਕੀ ਨੇ ਕਿਹਾ ਕਿ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਬਿਰਲਾ ਹਾਊਸ ਵਿਚ ਪ੍ਰਾਰਥਨਾ ਸਭਾ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਦੇ ਚਚੇਰੇ ਦਾਦਾ ਨਾਥੂਰਾਮ ਗੋਡਸੇ ਨੇ ਗੋਲ਼ੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।

ਪੁਣੇ, (ਪੀਟੀਆਈ) : ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਇਕ ਅਪਰਾਧਕ ਮਾਮਲੇ ਵਿਚ ਗਵਾਹੀ ਦਿੰਦੇ ਹੋਏ ਵਿਨਾਇਕ ਦਾਮੋਦਰ ਸਾਵਰਕਰ ਦੇ ਪੋਤਰੇ ਸੱਤਿਅਕੀ ਸਾਵਰਕਰ ਨੇ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਦੀ ਗੋਲ਼ੀ ਲੱਗਣ ਤੋਂ ਬਾਅਦ ਲਗਪਗ 20 ਮਿੰਟਾਂ ਤੱਕ ਘਟਨਾ ਸਥਾਨ ਤੋਂ ਨਹੀਂ ਲਿਜਾਇਆ ਗਿਆ। ਉਨ੍ਹਾਂ ਨੇ ਇਸ ਨੂੰ ਉਸ ਸਮੇਂ ਦੀ ਸਰਕਾਰ ਦੀ ਗਾਂਧੀ ਪ੍ਰਤੀ ਉਦਾਸੀਨਤਾ ਦੱਸਿਆ। ਹਾਲਾਂਕਿ, ਇਹ ਦਾਅਵਾ ਅਦਾਲਤ ਵਿਚ ਦਿੱਤੇ ਗਏ ਸੱਤਿਅਕੀ ਦੇ ਬਿਆਨ ਦਾ ਹਿੱਸਾ ਹੈ ਅਤੇ ਇਸ ਦੀ ਸੁਤੰਤਰ ਪੁਸ਼ਟੀ ਇਸ ਰਿਪੋਰਟ ਵਿਚ ਨਹੀਂ ਕੀਤੀ ਗਈ ਹੈ।
ਸੋਮਵਾਰ ਨੂੰ ਪੁਣੇ ਦੀ ਐੱਮਪੀ/ਐੱਮਐੱਲਏ ਅਦਾਲਤ ਦੇ ਵਿਸ਼ੇਸ਼ ਜੱਜ ਅਮੋਲ ਸ਼ਿੰਦੇ ਦੇ ਸਾਹਮਣੇ ਰਾਹੁਲ ਗਾਂਧੀ ਦੀ ਵਕੀਲ ਮਿਲਿੰਦ ਪਵਾਰ ਨੇ ਸੱਤਿਅਕੀ ਨਾਲ ਜ਼ਿਰ੍ਹਾ ਕੀਤੀ। ਜ਼ਿਰ੍ਹਾ ਦੌਰਾਨ ਸੱਤਿਅਕੀ ਨੇ ਕਿਹਾ ਕਿ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਬਿਰਲਾ ਹਾਊਸ ਵਿਚ ਪ੍ਰਾਰਥਨਾ ਸਭਾ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਦੇ ਚਚੇਰੇ ਦਾਦਾ ਨਾਥੂਰਾਮ ਗੋਡਸੇ ਨੇ ਗੋਲ਼ੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਦੌਰਾਨ, ਸੱਤਿਅਕੀ ਦੇ ਵਕੀਲ ਸੰਗ੍ਰਾਮ ਕੋਲ੍ਹਟਕਰ ਨੇ ਅਦਾਲਤ ਵਿਚ ਇਕ ਅਰਜ਼ੀ ਦਾਖ਼ਲ ਕਰ ਕੇ 22 ਅਗਸਤ ਨੂੰ ਰਾਹੁਲ ਗਾਂਧੀ ਦੇ ਪੁਣੇ ਦੌਰੇ ਦੌਰਾਨ ਉਨ੍ਹਾਂ ਦੇ ਆਵਾਜ਼ ਦੇ ਨਮੂਨੇ ਲੈਣ ਦੀ ਮੰਗ ਕੀਤੀ। ਰਾਹੁਲ ਗਾਂਧੀ ਉਸ ਦਿਨ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਪੁਣੇ ਆਉਣ ਵਾਲੇ ਹਨ।