- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਹਰਿਆਣਾ ਦੇ ਸੋਨੀਪਤ ਦੇ ਕਪਿਲ ਦਹੀਆ ਦੀ ਵੀ ਇੱਕ ਹੋਰ ਲੋੜੀਂਦੇ ਮੁਲਜ਼ਮ ਵਜੋਂ ਪਛਾਣ ਕੀਤੀ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾ ਸਿੱਖਿਆ ਵਿਭਾਗ ਦੀ ਮਦਦ ਨਾਲ ਹਰ ਪ੍ਰਸ਼ਨ-ਪੱਤਰ 'ਤੇ ਛਪੇ ਯੂਨੀਕ ਕਿਊਆਰ (QR) ਕੋਡ ਰਾਹੀਂ ਲੀਕ ਦੇ ਸਰੋਤ ਦਾ ਪਤਾ ਲਗਾ ਰਹੇ ਹਨ।

ਡਿਜੀਟਲ ਡੈਸਕ, ਮੁੰਬਈ/ਪੁਣੇ : ਮਹਾਰਾਸ਼ਟਰ ਵਿੱਚ ਟੀਚਰ ਐਲੀਜੀਬਿਲਟੀ ਟੈਸਟ ਪੇਪਰ ਲੀਕ ਦਾ ਮਾਮਲਾ ਹੁਣ ਇੱਕ ਵੱਡੇ ਅਤੇ ਯੋਜਨਾਬੱਧ ਅੰਤਰ-ਰਾਜੀ ਸਿੰਡੀਕੇਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਪੁਲਿਸ ਨੇ ਬਿਹਾਰ ਦੇ ਇੱਕ ਵਿਅਕਤੀ ਨੂੰ ਇਸ ਦਾ ਮਾਸਟਰਮਾਈਂਡ ਮੰਨਿਆ ਹੈ ਅਤੇ ਇਸ ਨੈੱਟਵਰਕ ਨੂੰ ਤੋੜਨ ਲਈ ਬਿਹਾਰ, ਯੂਪੀ, ਦਿੱਲੀ ਅਤੇ ਹਰਿਆਣਾ ਵਿੱਚ ਟੀਮਾਂ ਭੇਜੀਆਂ ਹਨ।
ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੁਲਤਵੀ ਹੋਈ ਪ੍ਰੀਖਿਆ ਲਈ ਦੁਬਾਰਾ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੀ ਨਵੀਂ ਤਾਰੀਖ਼ ਤੈਅ ਕੀਤੀ ਜਾਵੇਗੀ।
ਬਿਹਾਰ ਦੇ ਬਿਜੇਂਦਰ ਗੁਪਤਾ ਦੀ ਪੁਲਿਸ ਨੂੰ ਭਾਲ
ਪੁਲਿਸ ਨੂੰ ਸ਼ੱਕ ਹੈ ਕਿ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਵਿਜੇਂਦਰ ਗੁਪਤਾ ਇਸ ਰੈਕੇਟ ਦਾ ਸਰਗਨਾ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਉਸ ਦੀ ਪਛਾਣ ਇਸੇ ਰੂਪ ਵਿੱਚ ਕੀਤੀ ਹੈ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਗੁਪਤਾ ਕਥਿਤ ਤੌਰ 'ਤੇ ਓਡੀਸ਼ਾ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਲਗਪਗ 25 ਸਾਲਾਂ ਤੋਂ ਪ੍ਰੀਖਿਆ ਪੇਪਰ ਲੀਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਤਿੰਨ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ ਗਿਆ
ਭਿਵੰਡੀ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਟੈਟ ਪੇਪਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੱਕੀਆਂ ਪਟਨਾ ਦੇ ਰਾਜੀਵ ਸ਼ਾਹ (45), ਪਟਨਾ ਦੇ ਹੀ ਆਕਾਸ਼ ਕੁਮਾਰ ਉਰਫ਼ ਸੂਰਜ ਸਿੰਘ (30) ਅਤੇ ਹਰਿਆਣਾ ਦੇ ਪਾਣੀਪਤ ਦੇ ਧੀਰਜ ਸਿੰਘ (28) ਨੂੰ 6 ਜੁਲਾਈ ਤੱਕ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਹੈ। ਇਸ ਨਾਲ ਜਾਂਚਕਰਤਾਵਾਂ ਨੂੰ ਕਥਿਤ ਰੈਕੇਟ ਦੀ ਜਾਂਚ ਲਈ ਵਾਧੂ ਸਮਾਂ ਮਿਲ ਗਿਆ ਹੈ।
ਪੁਲਿਸ ਨੇ ਹਰਿਆਣਾ ਦੇ ਸੋਨੀਪਤ ਦੇ ਕਪਿਲ ਦਹੀਆ ਦੀ ਵੀ ਇੱਕ ਹੋਰ ਲੋੜੀਂਦੇ ਮੁਲਜ਼ਮ ਵਜੋਂ ਪਛਾਣ ਕੀਤੀ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾ ਸਿੱਖਿਆ ਵਿਭਾਗ ਦੀ ਮਦਦ ਨਾਲ ਹਰ ਪ੍ਰਸ਼ਨ-ਪੱਤਰ 'ਤੇ ਛਪੇ ਯੂਨੀਕ ਕਿਊਆਰ (QR) ਕੋਡ ਰਾਹੀਂ ਲੀਕ ਦੇ ਸਰੋਤ ਦਾ ਪਤਾ ਲਗਾ ਰਹੇ ਹਨ। ਮਹਾਰਾਸ਼ਟਰ ਰਾਜ ਪ੍ਰੀਖਿਆ ਪ੍ਰੀਸ਼ਦ ਨੂੰ 28 ਜੂਨ ਨੂੰ ਹੋਣ ਵਾਲੀ ਟੈਟ ਪ੍ਰੀਖਿਆ ਨੂੰ ਉਸ ਦੇ ਤੈਅ ਸਮੇਂ ਤੋਂ ਇੱਕ ਦਿਨ ਪਹਿਲਾਂ ਰੱਦ ਕਰਨਾ ਪਿਆ ਸੀ, ਜਿਸ ਨਾਲ ਛੇ ਲੱਖ ਤੋਂ ਵੱਧ ਉਮੀਦਵਾਰ ਪ੍ਰਭਾਵਿਤ ਹੋਏ।
ਸਕੂਲ ਸਿੱਖਿਆ ਮੰਤਰੀ ਨੇ ਕੀ ਕਿਹਾ
ਅਧਿਆਪਕ ਜਥੇਬੰਦੀਆਂ ਨੇ ਸੀਨੀਅਰ ਅਧਿਆਪਕਾਂ ਦੀ ਤਰੱਕੀ ਲਈ ਟੈਟ ਨੂੰ ਲਾਜ਼ਮੀ ਬਣਾਉਣ ਵਾਲੀ ਨੀਤੀ ਦੀ ਸਮੀਖਿਆ ਕਰਨ ਦੀ ਮੰਗ ਫਿਰ ਤੋਂ ਉਠਾਈ ਹੈ।
ਸਕੂਲ ਸਿੱਖਿਆ ਮੰਤਰੀ ਦਾਦਾ ਭੂਸੇ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ, ਜਿਸ ਲਈ ਉਨ੍ਹਾਂ ਨੂੰ ਨਾ ਤਾਂ ਨਵੇਂ ਬਿਨੈ-ਪੱਤਰ ਦੇਣੇ ਪੈਣਗੇ ਅਤੇ ਨਾ ਹੀ ਪ੍ਰੀਖਿਆ ਫੀਸ ਦੇਣੀ ਪਵੇਗੀ।
ਟੈਟ ਪ੍ਰੀਖਿਆ ਮਹਾਰਾਸ਼ਟਰ ਭਰ ਦੇ 1,028 ਕੇਂਦਰਾਂ (ਸੈਂਟਰਾਂ) 'ਤੇ ਆਯੋਜਿਤ ਹੋਣ ਵਾਲੀ ਸੀ। ਭੂਸੇ ਨੇ ਕਿਹਾ, "ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।" ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਖਿਆ ਦੀ ਨਵੀਂ ਤਾਰੀਖ਼ ਜਲਦੀ ਹੀ ਘੋਸ਼ਿਤ ਕੀਤੀ ਜਾਵੇਗੀ।