- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮੁਲਜ਼ਮ ਤਾਂਤਰਿਕ ਦਾ ਨਾਂ ਜਗਨਾਥ ਮਹਾਰਾਜ ਹੈ ਤੇ ਇਹ ਭਦ੍ਰਭੇਸ਼ ਮੰਦਰ ਨਾਲ ਜੁੜਿਆ ਹੋਇਆ ਹੈ। ਲੰਘੀ 30 ਅਗਸਤ ਨੂੰ ਇਹ ਠੱਗ ਤਾਂਤਰਿਕ ਦੋ ਸਾਥੀਆਂ ਸਚਿਨ ਮੋਡਕ ਅਤੇ ਤੇਜਸ ਵਾਲਕੇ ਦੇ ਨਾਲ ਪੂਜਾ ਤੇ ਹੋਰ ਹੋਰ ਕਰਮਕਾਂਡ ਕਰਨ ਲਈ ਔਰਤ ਦੇ ਘਰ ਪੁੱਜਿਆ ਸੀ ਤਾਂ ਜੋ ਉਹ ‘ਗ੍ਰਹਿ ਦੋਸ਼’ ਦਾ ਨਿਵਾਰਣ ਕਰ ਸਕੇ। ਆਪਣੀ ਕਾਰਵਾਈ ਦੌਰਾਨ ਤਾਂਤਰਿਕ ਨੇ ਸ਼ਰਧਾਲੂ ਔਰਤ ਦੇ ਪਤੀ ਨੂੰ ਪੂਜਾ-ਅਰਚਨਾ ਲਈ ਸਮੱਗਰੀ ਲਿਆਉਣ ਦੇ ਨਾਂ ਉੱਤੇ ਬਾਹਰ ਭੇਜ ਦਿੱਤਾ।

ਚੰਦਰਪੁਰ, (ਆਈਏਐੱਨਐੱਸ) : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਜੋ ਆਪਣੇ ਆਪ ਨੂੰ ‘ਮਹਾਰਾਜ’ ਦੱਸਦਾ ਹੈ, ਨੇ 27 ਸਾਲਾ ਵਿਆਹੁਤਾ ਔਰਤ ਨਾਲ ਜਬਰ-ਜਨਾਹ ਕੀਤਾ। ਤਾਂਤਰਿਕ ਨੇ ਔਰਤ ਦੇ ਪਤੀ ਦੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਕਰਨ ਅਤੇ ‘ਗ੍ਰਹਿ ਦੋਸ਼’ ਦੇ ਨਾਂ ’ਤੇ ਇਹ ਕਾਰਾ ਕੀਤਾ ਹੈ। ਚੰਦਰਪੁਰ ਪੁਲਿਸ ਮੁਤਾਬਕ ਇਹ ਘਟਨਾ ਚਿਮੂਰ ਤਹਿਸੀਲ ਦੇ ਭੀਸੀ ਪੁਲਿਸ ਸਟੇਸ਼ਨ ਖੇਤਰ ਵਿਚ ਵਾਪਰੀ ਹੈ।
ਪੁਲਿਸ ਮੁਲਜ਼ਮ ਤਾਂਤਰਿਕ ਦਾ ਨਾਂ ਜਗਨਾਥ ਮਹਾਰਾਜ ਹੈ ਤੇ ਇਹ ਭਦ੍ਰਭੇਸ਼ ਮੰਦਰ ਨਾਲ ਜੁੜਿਆ ਹੋਇਆ ਹੈ। ਲੰਘੀ 30 ਅਗਸਤ ਨੂੰ ਇਹ ਠੱਗ ਤਾਂਤਰਿਕ ਦੋ ਸਾਥੀਆਂ ਸਚਿਨ ਮੋਡਕ ਅਤੇ ਤੇਜਸ ਵਾਲਕੇ ਦੇ ਨਾਲ ਪੂਜਾ ਤੇ ਹੋਰ ਹੋਰ ਕਰਮਕਾਂਡ ਕਰਨ ਲਈ ਔਰਤ ਦੇ ਘਰ ਪੁੱਜਿਆ ਸੀ ਤਾਂ ਜੋ ਉਹ ‘ਗ੍ਰਹਿ ਦੋਸ਼’ ਦਾ ਨਿਵਾਰਣ ਕਰ ਸਕੇ। ਆਪਣੀ ਕਾਰਵਾਈ ਦੌਰਾਨ ਤਾਂਤਰਿਕ ਨੇ ਸ਼ਰਧਾਲੂ ਔਰਤ ਦੇ ਪਤੀ ਨੂੰ ਪੂਜਾ-ਅਰਚਨਾ ਲਈ ਸਮੱਗਰੀ ਲਿਆਉਣ ਦੇ ਨਾਂ ਉੱਤੇ ਬਾਹਰ ਭੇਜ ਦਿੱਤਾ।
ਇਸੇ ਦੌਰਾਨ ਤਾਂਤਰਿਕ ਨੇ ਔਰਤ ਨਾਲ ਜਬਰ ਜਨਾਹ ਕੀਤਾ। ਜ਼ਿਲ੍ਹੇ ਦੇ ਵਧੀਕ ਐੱਸਪੀ ਈਸ਼ਵਰ ਕਟਕਾਡੇ ਨੇ ਕਿਹਾ ਕਿ ਭੀਸੀ ਪੁਲਿਸ ਨੇ ਔਰਤ ਦੀ ਸ਼ਿਕਾਇਤ ਮਿਲਣ ਉੱਤੇ ਤੁਰੰਤ ਕਾਰਵਾਈ ਕੀਤੀ ਅਤੇ ਤਿੰਨੇ ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਵੱਖਰੇ ਮਾਮਲੇ ਵਿਚ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ 8 ਅਗਸਤ ਨੂੰ ਇਕ ਅਦਾਲਤ ਨੇ 2021 ਵਿਚ ਦਹਾਨੂ ਤਲੁਕਾ ਵਿਚ 9 ਸਾਲਾ ਕੁੜੀ ਨਾਲ ਜਬਰ-ਜਨਾਹ ਅਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ ਇਕ ਜਣੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।