- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਕਾਰਾਮ ਨੇ ਖ਼ੁਦ ਐਕਸ ’ਤੇ ਪੋਸਟ ਕਰ ਕੇ ਇਨਪੇਸ਼ੈਂਟ ਮੈਡੀਕਲ ਉਪਕਰਨਾਂ ਉੱਤੇ ਭਾਰੀ ਮੁਨਾਫ਼ਾਖੋਰੀ ਦਾ ਭਾਂਡਾ ਚੁਰਾਹੇ ਭੰਨ੍ਹਿਆ ਹੈ। ਉਨ੍ਹਾਂ ਨੇ ਕੀਮਤਾਂ ਨੂੰ ਕਾਬੂ ਵਿਚ ਕਰਨ ਲਈ ਮੁਨਾਫ਼ਾਖੋਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਬਿਸਤਰੇ ’ਤੇ ਪਏ ਮਰੀਜ਼ਾਂ ਤੋਂ ਮੈਡੀਕਲ ਸਾਮਾਨ ਲਈ ਕਿਵੇਂ ਮੂੰਹ-ਮੰਗੇ ਪੈਸੇ ਵਸੂਲੇ ਜਾਂਦੇ ਹਨ, ਉਸ ਦੀ ਉਦਾਹਰਣ ਉਨ੍ਹਾਂ ਨੇ ਦਿੱਤੀ ਹੈ।

ਜਾਗਰਣ ਨਿਊਜ਼ ਨੈਟਵਰਕ, ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਦੇ ਮੁਖੀ ਤੁਕਾਰਾਮ ਮੁੰਡੇ ਨੇ ਘਟੀਆ ਖ਼ੁਰਾਕ ਪਦਾਰਥਾਂ ਤੋਂ ਬਾਅਦ ਹੁਣ ਦਵਾਈ ਕੰਪਨੀਆਂ ਦੀ ਮਨਮਰਜ਼ੀ ਅਤੇ ਕੀਮਤਾਂ ਵਿਚ ਵਾਧੇ ਦੀ ਪੋਲ ਖੋਲ੍ਹੀ ਹੈ। ਆਈਏਐੱਸ ਤੁਕਾਰਾਮ ਨੇ ਦਾਅਵਾ ਕੀਤਾ ਹੈ ਕਿ 11 ਰੁਪਏ ਦਾ ਮੈਡੀਕਲ ਯੰਤਰ 30 ਗੁਣਾ ਵੱਧ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਮਹਾਰਾਸ਼ਟਰ ਐੱਫਡੀਏ ਨੇ ਕੇਂਦਰ ਸਰਕਾਰ ਤੋਂ ਮਰੀਜ਼ਾਂ ਲਈ ਸਰਜੀਕਲ ਸਾਮਾਨ ਦੀਆਂ ਕੀਮਤਾਂ ਨੂੰ ਕੰਟਰੋਲ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ।
ਤੁਕਾਰਾਮ ਨੇ ਖ਼ੁਦ ਐਕਸ ’ਤੇ ਪੋਸਟ ਕਰ ਕੇ ਇਨਪੇਸ਼ੈਂਟ ਮੈਡੀਕਲ ਉਪਕਰਨਾਂ ਉੱਤੇ ਭਾਰੀ ਮੁਨਾਫ਼ਾਖੋਰੀ ਦਾ ਭਾਂਡਾ ਚੁਰਾਹੇ ਭੰਨ੍ਹਿਆ ਹੈ। ਉਨ੍ਹਾਂ ਨੇ ਕੀਮਤਾਂ ਨੂੰ ਕਾਬੂ ਵਿਚ ਕਰਨ ਲਈ ਮੁਨਾਫ਼ਾਖੋਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਬਿਸਤਰੇ ’ਤੇ ਪਏ ਮਰੀਜ਼ਾਂ ਤੋਂ ਮੈਡੀਕਲ ਸਾਮਾਨ ਲਈ ਕਿਵੇਂ ਮੂੰਹ-ਮੰਗੇ ਪੈਸੇ ਵਸੂਲੇ ਜਾਂਦੇ ਹਨ, ਉਸ ਦੀ ਉਦਾਹਰਣ ਉਨ੍ਹਾਂ ਨੇ ਦਿੱਤੀ ਹੈ।
ਸੂਬਾਈ ਐੱਫਡੀਏ ਨੇ ਮੈਡੀਕਲ ਸਾਮਾਨ ’ਤੇ ਵੱਧ ਕੀਮਤਾਂ ਵਸੂਲ ਰਹੇ ਮੈਡੀਕਲ ਮਾਫ਼ੀਆ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਆਈਏਐੱਸ ਤੁਕਾਰਾਮ ਨੇ ਐਕਸ ਉੱਤੇ ਕੀਤੀ ਪੋਸਟ ਵਿਚ ਕਿਹਾ ਕਿ 11 ਰੁਪਏ ਕੀਮਤ ਦਾ ਆਈਵੀ ਇੰਫਿਊਜ਼ਨ ਸੈੱਟ ਬਿਸਤਰ ’ਤੇ ਪਏ ਮਰੀਜ਼ ਨੂੰ 325 ਰੁਪਏ ਵਿਚ ਵੇਚਿਆ ਗਿਆ ਹੈ। 40 ਰੁਪਏ ਦਾ ਨੇਬੁਲਾਈਜ਼ਰ ਮਾਸਕ 715 ਰੁਪਏ ਵਿਚ ਵੇਚਿਆ ਗਿਆ ਹੈ। 22.50 ਰੁਪਏ ਵਿਚ ਖ਼ਰੀਦੀ ਗਈ ਆਈਵੀ ਕੈਨੂਲਾ ਦੀ ਕੀਮਤ 424 ਰੁਪਏ ਤੱਕ ਵਧਾ ਦਿੱਤੀ ਗਈ। ਇਹ ਅੰਕੜੇ ਮਹਾਰਾਸ਼ਟਰ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ ਨੇ ਅਜਿਹੇ ਮੈਡੀਕਲ ਸਾਮਾਨਾਂ ਦੀ ਲਾਗਤ ਤੇ ਕੀਮਤਾਂ ਦੀ ਤੁਲਨਾ ਕਰ ਕੇ ਪੇਸ਼ ਕੀਤੇ ਹਨ। ਫਾਰਮਾਸਿਊਟਿਕਲਜ਼ ਵਿਭਾਗ ਦੇ ਕੇਂਦਰੀ ਸਕੱਤਰ ਨੂੰ ਇਹ ਰਿਪੋਰਟ ਭੇਜੀ ਗਈ ਹੈ।
ਤੁਕਾਰਾਮ ਮੁੰਡੇ ਨੇ ਇਸ ਮੁਨਾਫ਼ਾਖੋਰੀ ਨੂੰ ਖ਼ਤਮ ਕਰਨ ਅਤੇ ਸਰਜੀਕਲ ਸਾਮਾਨ ਨੂੰ ਤੁਰੰਤ ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀਪੀਸੀਓ) 2013 ਦੇ ਦਾਇਰੇ ਵਿਚ ਲਿਆਉਣ ਦੀ ਅਪੀਲ ਕੀਤੀ ਹੈ। ਸਰਵੇਖਣ ਵਿਚ ਆਈਵੀ ਸੈੱਟ, ਸਰਿੰਜ, ਨੇਬੁਲਾਈਜ਼ਰ, ਆਕਸੀਜਨ ਮਾਸਕ ਅਤੇ ਹੋਰ ਸਾਮਾਨ ਦੀਆਂ ਕੀਮਤਾਂ ਦੀ ਜਾਂਚ ਕੀਤੀ ਗਈ। ਜਾਂਚ ਵਿਚ ਐੱਫਡੀਏ ਨੇ ਕੀਮਤਾਂ ਵਿਚ ਵਾਧੇ ਨੂੰ ਬੇਤੁਕਾ ਅਤੇ ਗ਼ੈਰ-ਵਾਜਿਬ ਦੱਸਿਆ ਹੈ।