MP 'ਚ ਦਿਲ ਕੰਬਾਊ ਹਾਦਸਾ: ਰਤਲਾਮ 'ਚ ਮੁਹੱਰਮ ਦੇ ਜਲੂਸ ਦੌਰਾਨ ਹਾਈਟੈਂਸ਼ਨ ਲਾਈਨ ਨਾਲ ਟਕਰਾਇਆ ਤਾਜ਼ੀਆ, ਤਿੰਨ ਮੌਤਾਂ; 20 ਤੋਂ ਵੱਧ ਝੁਲਸੇ
ਰਤਲਾਮ ਜ਼ਿਲ੍ਹੇ ਦੇ ਪਿੰਡ ਹਤਨਾਰਾ 'ਚ ਮੁਹੱਰਮ ਦੇ ਮੌਕੇ 'ਤੇ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਲਗਭਗ 10 ਫੁੱਟ ਉੱਚਾ ਤਾਜ਼ੀਆ ਜਦੋਂ ਪੰਚਮੁਖੀ ਮਹਾਦੇਵ ਮੰਦਰ ਦੇ ਕੋਲੋਂ ਲੰਘ ਰਿਹਾ ਸੀ, ਉਦੋਂ ਹੀ ਉਹ 11 ਕੇਵੀ (KV) ਹਾਈਟੈਂਸ਼ਨ ਬਿਜਲੀ ਦੀ ਲਾਈਨ ਦੀ ਲਪੇਟ 'ਚ ਆ ਗਿਆ। ਕਰੰਟ ਫੈਲਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਝੁਲਸ ਕੇ ਜ਼ਖਮੀ ਹੋ ਗਏ।
Publish Date: Fri, 26 Jun 2026 10:56 AM (IST)
Updated Date: Fri, 26 Jun 2026 10:57 AM (IST)

ਡਿਜੀਟਲ ਡੈਸਕ, ਭੋਪਾਲ - ਰਤਲਾਮ ਜ਼ਿਲ੍ਹੇ ਦੇ ਪਿੰਡ ਹਤਨਾਰਾ 'ਚ ਮੁਹੱਰਮ ਦੇ ਮੌਕੇ 'ਤੇ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਲਗਭਗ 10 ਫੁੱਟ ਉੱਚਾ ਤਾਜ਼ੀਆ ਜਦੋਂ ਪੰਚਮੁਖੀ ਮਹਾਦੇਵ ਮੰਦਰ ਦੇ ਕੋਲੋਂ ਲੰਘ ਰਿਹਾ ਸੀ, ਉਦੋਂ ਹੀ ਉਹ 11 ਕੇਵੀ (KV) ਹਾਈਟੈਂਸ਼ਨ ਬਿਜਲੀ ਦੀ ਲਾਈਨ ਦੀ ਲਪੇਟ 'ਚ ਆ ਗਿਆ। ਕਰੰਟ ਫੈਲਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਝੁਲਸ ਕੇ ਜ਼ਖਮੀ ਹੋ ਗਏ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਗੰਭੀਰ ਰੂਪ 'ਚ ਜ਼ਖਮੀ ਹੋਏ ਲੋਕਾਂ ਨੂੰ ਬਿਹਤਰ ਇਲਾਜ ਲਈ ਰਤਲਾਮ ਮੈਡੀਕਲ ਕਾਲਜ ਹਸਪਤਾਲ ਰੈਫਰ ਕੀਤਾ ਗਿਆ। ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਹੋਈ ਹੈ।
ਪਲ ਭਰ 'ਚ ਚੀਕ-ਚਿਹਾਰੇ 'ਚ ਬਦਲਿਆ ਮਾਹੌਲ
ਉੱਥੇ ਹੀ, ਦੋ ਹੋਰ ਗੰਭੀਰ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਵੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੋਵਾਂ ਮੌਤਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ, ਪੁਲਿਸ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਤੋਂ ਬਾਅਦ ਇਲਾਕੇ 'ਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਸਪਤਾਲਾਂ ਵੱਲ ਭੱਜੇ।
ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰਤ ਪੁਸ਼ਟੀ ਤੋਂ ਬਾਅਦ ਅੰਕੜਿਆਂ 'ਚ ਬਦਲਾਅ ਸੰਭਵ ਹੈ।
ਪਿਪਲੌਦਾ ਥਾਣਾ ਖੇਤਰ ਦੀ ਘਟਨਾ
ਇਹ ਦਿਲ ਕੰਬਾਊ ਘਟਨਾ ਪਿਪਲੌਦਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਹਤਨਾਰਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੂਸ 'ਚ ਲਗਭਗ 200 ਲੋਕ ਸ਼ਾਮਲ ਸਨ। ਲੋਕ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਤਾਜ਼ੀਆ ਲੈ ਕੇ ਅੱਗੇ ਵਧ ਰਹੇ ਸਨ।
ਇਸੇ ਦੌਰਾਨ ਤਾਜ਼ੀਏ ਦਾ ਉਪਰਲਾ ਹਿੱਸਾ ਕਰੀਬ 20 ਫੁੱਟ ਦੀ ਉਚਾਈ ਤੋਂ ਲੰਘ ਰਹੀ ਹਾਈਟੈਂਸ਼ਨ ਬਿਜਲੀ ਦੀ ਲਾਈਨ ਨਾਲ ਛੂਹ ਗਿਆ। ਪਲਕ ਝਪਕਦਿਆਂ ਹੀ ਪੂਰੇ ਤਾਜ਼ੀਏ 'ਚ ਤੇਜ਼ ਕਰੰਟ ਦੌੜ ਗਿਆ ਅਤੇ ਜਿਹੜੇ ਲੋਕ ਉਸ ਨੂੰ ਮੋਢਾ ਦੇ ਰਹੇ ਸਨ, ਉਹ ਇਸ ਜਾਨਲੇਵਾ ਕਰੰਟ ਦੀ ਲਪੇਟ 'ਚ ਆ ਗਏ।