- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਤ ਇਕ ਵਜੇ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਵਿਚ ਹਫ਼ੜਾ-ਦਫ਼ੜੀ ਮਚ ਗਈ। ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ (CMHO) ਡਾ. ਸ਼ਤਰੂਘਨ ਸਿੰਘ ਦਾਹੀਆ ਨੇ ਦੱਸਿਆ ਕਿ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦੀ ਛੁੱਟੀ ਦੇ ਦਿੱਤੀ ਜਾਵੇਗੀ।

ਡਿਜੀਟਲ ਡੈਸਕ, ਭੋਪਾਲ : ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਹਿਰਰੀ ਵਿਚ ਸ਼ਨੀਵਾਰ ਰਾਤ ਮੇਲੇ ਦੌਰਾਨ 'ਹਰਸ਼ਿਤ ਫਾਸਟ ਫੂਡ' ਨਾਂ ਦੇ ਠੇਲੇ ਤੋਂ ਚਾਊਮੀਨ ਅਤੇ ਮੰਚੂਰੀਅਨ ਖਾਣ ਨਾਲ 118 ਬੱਚੇ ਬਿਮਾਰ ਹੋ ਗਏ। ਹਾਲਤ ਵਿਗੜਨ ’ਤੇ ਸਾਰਿਆਂ ਨੂੰ ਕਿਰਨਾਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ।
ਮੁੱਢਲੇ ਇਲਾਜ ਤੋਂ ਬਾਅਦ 45 ਬੱਚਿਆਂ ਅਤੇ 12 ਬਾਲਗਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ 61 ਬੱਚਿਆਂ ਨੂੰ ਤੁਰੰਤ ਛੁੱਟੀ ਦੇ ਦਿੱਤੀ ਗਈ।
ਰਾਤ ਇਕ ਵਜੇ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਵਿਚ ਹਫ਼ੜਾ-ਦਫ਼ੜੀ ਮਚ ਗਈ। ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ (CMHO) ਡਾ. ਸ਼ਤਰੂਘਨ ਸਿੰਘ ਦਾਹੀਆ ਨੇ ਦੱਸਿਆ ਕਿ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦੀ ਛੁੱਟੀ ਦੇ ਦਿੱਤੀ ਜਾਵੇਗੀ।
ਡਾਕਟਰਾਂ ਨੇ ਇਸ ਦਾ ਕਾਰਨ ਫੂਡ ਪਾਇਜ਼ਨਿੰਗ ਦੱਸਿਆ ਹੈ। ਫਿਲਹਾਲ ਬੱਚਿਆਂ ਦੇ ਵਾਰਡ ਵਿਚ 45 ਬੱਚੇ ਅਤੇ ਮੈਡੀਕਲ ਵਾਰਡ ਵਿਚ 12 ਬਾਲਗ ਦਾਖ਼ਲ ਹਨ।
ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਵਿਸ਼ੇਸ਼ ਨਿਗਰਾਨੀ ਕਰ ਰਹੀ ਹੈ। ਐਤਵਾਰ ਸਵੇਰੇ ਡਿਪਟੀ ਕਮਿਸ਼ਨਰ ਆਦਿੱਤਿਆ ਸਿੰਘ ਅਤੇ ਐੱਸਪੀ ਮਲਯ ਜੈਨ ਵੀ ਹਸਪਤਾਲ ਪਹੁੰਚੇ। ਉਨ੍ਹਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਿਆ।
ਨੂਡਲਜ਼, ਚਾਊਮੀਨ ਅਤੇ ਤੇਲ ਦੇ ਸੈਂਪਲ ਲਏ
ਖੁਰਾਕ ਸੁਰੱਖਿਆ ਅਧਿਕਾਰੀ ਯੋਗੇਸ਼ ਡੋਂਗਰੇ ਨੇ ਦੱਸਿਆ ਕਿ ਕਿਰਨਾਪੁਰ ਪੁਲਿਸ ਨੇ ਕਾਂਦਰੀਕਲਾਂ ਵਾਸੀ ਦੁਕਾਨਦਾਰ ਚੰਦਰਕੁਮਾਰ ਭੋਂਗਾਡੇ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਹੈ।
ਵਿਭਾਗ ਨੇ ਉਸ ਕੋਲੋਂ ਨੂਡਲਜ਼, ਚਾਊਮੀਨ, ਤੇਲ, ਮਿਰਚ-ਮਸਾਲਿਆਂ ਅਤੇ ਸਾਸ ਆਦਿ ਦੇ ਸੈਂਪਲ ਇਕੱਠੇ ਕਰ ਕੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ। ਚੰਦਰਕੁਮਾਰ ਪਿਛਲੇ ਕਰੀਬ 12 ਸਾਲਾਂ ਤੋਂ 'ਹਰਸ਼ਿਤ ਫਾਸਟ ਫੂਡ' ਦੇ ਨਾਂ ਹੇਠ ਮੇਲਿਆਂ, ਮੜ੍ਹੀਆਂ ਅਤੇ ਬਾਜ਼ਾਰਾਂ ਵਿਚ ਠੇਲਾ ਲਾ ਕੇ ਚਾਊਮੀਨ ਅਤੇ ਨੂਡਲਜ਼ ਵੇਚ ਰਿਹਾ ਸੀ, ਪਰ ਉਸ ਕੋਲ ਖੁਰਾਕੀ ਕਾਰੋਬਾਰ ਦਾ ਲਾਇਸੈਂਸ ਨਹੀਂ ਸੀ।