- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਕ੍ਰਾਈਮ ਬ੍ਰਾਂਚ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੁਰਿੰਦਰ ਕੁਮਾਰ ਅਨੁਸਾਰ, ਠੱਗੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਨੋਇਡਾ ’ਚ ਕਰੀਬ ਚਾਰ ਮਹੀਨਿਆਂ ਤੋਂ ਚੱਲ ਰਹੇ ਕਾਲ ਸੈਂਟਰ ਤੋਂ ਅੰਤਰਰਾਸ਼ਟਰੀ ਸਾਈਬਰ ਠੱਗੀ ਗਿਰੋਹ ਚਲਾਉਣ ਦੀ ਜਾਣਕਾਰੀ ਮਿਲੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਨੌਕਰੀ ਤੇ ਚੰਗੀ ਕਮਾਈ ਦਾ ਲਾਲਚ ਦੇ ਕੇ ਵਿਦੇਸ਼ੀ ਨਾਗਰਿਕਾਂ ਨੂੰ ਕਾਰੋਬਾਰੀ ਵੀਜ਼ੇ ’ਤੇ ਭਾਰਤ ਸੱਦ ਕੇ ਸਾਈਬਰ ਠੱਗੀ ਕਰਵਾਉਣ ਵਾਲੇ ਗਿਰੋਹ ਦਾ ਦਿੱਲੀ ਪੁਲਿਸ ਨੇ ਪਰਦਾਫ਼ਾਸ਼ ਕਰ ਕੇ ਇਕ ਮਲੇਸ਼ਿਆਈ ਨਾਗਰਿਕ ਤਾਨ ਗੁਆਨ ਵੇਈ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਗਿਰੋਹ ਦੇ ਸਰਗਣਾ ਸਮੇਤ ਦੋ ਫ਼ਰਾਰ ਹੋ ਗਏ। ਗਿਰੋਹ ਨੋਇਡਾ ਦੇ ਸੈਕਟਰ 136 ਸਥਿਤ ਸੋਵਿਰੇਨ ਟਾਵਰ ’ਚ ਕਾਲ ਸੈਂਟਰ ਖੋਲ੍ਹ ਕੇ ਠੱਗੀ ਕਰ ਰਹੇ ਸਨ। ਪੁਲਿਸ ਨੇ ਠੱਗਾਂ ਦੇ ਕਬਜ਼ੇ ’ਚੋਂ 164 ਵਿਦੇਸ਼ੀ ਨਾਗਰਿਕਾਂ ਨੂੰ ਆਜ਼ਾਦ ਕਰਵਾਇਆ ਹੈ। ਇਨ੍ਹਾਂ ’ਚ 92 ਇੰਡੋਨੇਸ਼ਿਆਈ ਤੇ 72 ਮਲੇਸ਼ਿਆਈ ਨਾਗਰਿਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਬੰਧਕ ਬਣਾ ਕੇ ਵੱਖ-ਵੱਖ ਦੇਸ਼ਾਂ ’ਚ ਠੱਗੀ ਕਰਵਾਈ ਜਾ ਰਹੀ ਸੀ। ਪੁਲਿਸ ਨੇ ਮੌਕੇ ਤੋਂ 100 ਤੋਂ ਵੱਧ ਕੰਪਿਊਟਰ, ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 174 ਪਾਸਪੋਰਟ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ’ਚੋਂ 164 ਪਾਸਪੋਰਟ ਆਜ਼ਾਦ ਕਰਵਾਏ ਗਏ ਲੋਕਾਂ ਦੇ ਹਨ, ਜਦਕਿ ਹੋਰ 10 ਪਾਸਪੋਰਟਾਂ ਦੀ ਪੁਲਿਸ ਜਾਂਚ ਕਰ ਰਹੀ ਹੈ।
ਦਿੱਲੀ ਕ੍ਰਾਈਮ ਬ੍ਰਾਂਚ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੁਰਿੰਦਰ ਕੁਮਾਰ ਅਨੁਸਾਰ, ਠੱਗੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਨੋਇਡਾ ’ਚ ਕਰੀਬ ਚਾਰ ਮਹੀਨਿਆਂ ਤੋਂ ਚੱਲ ਰਹੇ ਕਾਲ ਸੈਂਟਰ ਤੋਂ ਅੰਤਰਰਾਸ਼ਟਰੀ ਸਾਈਬਰ ਠੱਗੀ ਗਿਰੋਹ ਚਲਾਉਣ ਦੀ ਜਾਣਕਾਰੀ ਮਿਲੀ। ਇਸ ’ਤੇ ਸਥਾਨਕ ਪੁਲਿਸ ਨਾਲ ਪੁਲਿਸ ਨੇ ਛਾਪਾ ਮਾਰ ਕੇ ਮਲੇਸ਼ਿਆਈ ਨਾਗਰਿਕ ਤਾਨ ਗੁਆਨ ਨੂੰ ਫੜ ਲਿਆ, ਜਦਕਿ ਨੈੱਟਵਰਕ ਦਾ ਮਾਸਟਰਮਾਈਂਡ ਸੁਸ਼ੀਲ ਭਾਟੀ ਆਪਣੇ ਸਾਥੀ ਸੁਨੀਲ ਕੁਮਾਰ ਨਾਲ ਫ਼ਰਾਰ ਹੋ ਗਿਆ। ਜਾਂਚ ’ਚ ਕ੍ਰਾਈਮ ਬ੍ਰਾਂਚ ਨੂੰ ਦੋਵਾਂ ਦੇ ਬੈਂਕ ਖਾਤਿਆਂ ਤੋਂ ਕਾਲ ਸੈਂਟਰ ਦਾ ਕਿਰਾਇਆ ਤੇ ਹੋਰ ਖ਼ਰਚਾ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਔਰਤਾਂ ਦੇ ਨਾਂ ਨਾਲ ਬਣਾਉਂਦੇ ਸੀ ਫ਼ਰਜ਼ੀ ਪ੍ਰੋਫਾਈਲ
ਪੁਲਿਸ ਨੂੰ ਜਾਂਚ ’ਚ ਪਤਾ ਲੱਗਾ ਹੈ ਕਿ ਗਿਰੋਹ ਦੇ ਮੈਂਬਰ ਇੰਟਰਨੈੱਟ ਮੀਡੀਆ ’ਤੇ ਔਰਤਾਂ ਦੇ ਨਾਂ ਨਾਲ ਫ਼ਰਜ਼ੀ ਪ੍ਰੋਫਾਈਲ ਬਣਾ ਕੇ ਲੋਕਾਂ ਨਾਲ ਦੋਸਤੀ ਕਰਦੇ ਸਨ। ਇਸ ਤੋਂ ਬਾਅਦ ਬੰਧਕ ਬਣਾਏ ਗਏ ਵਿਦੇਸ਼ੀ ਲੜਕੇ-ਲੜਕੀਆਂ ਨਾਲ ਲੋਕਾਂ ਨੂੰ ਪ੍ਰੇਸ ਪ੍ਰਸੰਗ ਜਾਂ ਹੋਰਨਾਂ ਤਰੀਕਿਆਂ ਰਾਹੀਂ ਫਸਾ ਕੇ ਸ਼ੇਅਰ ਬਾਜ਼ਾਰ ਤੇ ਨਿਵੇਸ਼ ਜਾਂ ਹੋਰ ਤਰੀਕਿਆਂ ਨਾਲ ਝਾਂਸੇ ’ਚ ਲੈ ਕੇ ਠੱਗੀ ਕਰਵਾਈ ਜਾਂਦੀ ਸੀ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਨੂੰ ਹੀ ਫਸਾਉਣ ਦਾ ਟੀਚਾ ਦਿੱਤਾ ਜਾਂਦਾ ਸੀ। ਇਸਦੇ ਲਈ ਜੈਨਟ੍ਰਿਕਸ ਤੇ ਕਵਾਂਟਵੋਰੋ ਨਾਂ ਦੇ ਫ਼ਰਜ਼ੀ ਨਿਵੇਸ਼ ਪਲੇਟਫਾਰਮ ਤੇ ਮੋਬਾਈਲ ਐਪ ’ਤੇ ਖਾਤੇ ਖੁਲ੍ਹਵਾਏ ਜਾਂਦੇ ਸਨ। ਸ਼ੁਰੂਆਤ ’ਚ ਆਕਰਸ਼ਕ ਰਿਟਰਨ ਦੇ ਕੇ ਮੋਟੀ ਰਕਮ ਲਗਵਾਈ ਜਾਂਦੀ ਸੀ। ਪਾਸਪੋਰਟ ਤੇ ਹੋਰ ਦਸਤਾਵੇਜ਼ ਗਿਰੋਹ ਦੇ ਕਬਜ਼ੇ ’ਚ ਹੋਣ ਕਾਰਨ ਸਾਰੇ ਗਿਰੋਹ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਪੁਲਿਸ ਨੇ ਮੌਕੇ ਤੋਂ 178 ਡੈਸਕਟਾਪ ਕੰਪਿਊਟਰ, 26 ਲੈਪਟਾਪ, 322 ਮੋਬਾਈਲ ਫੋਨ ਤੇ 93 ਸਿਮ ਕਾਰਡ ਬਰਾਮਦ ਕੀਤੇ। ਇਨ੍ਹਾਂ ’ਚੋਂ 71 ਵਿਦੇਸ਼ੀ ਤੇ 22 ਭਾਰਤੀ ਸਿਮ ਕਾਰਡ ਹਨ। ਸਰਵਰ ਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਗਏ ਹਨ।
...
ਪੀਜੀ ਦਾ ਅੱਠ ਤੇ ਕਾਲ ਸੈਂਟਰ ਦਾ ਦੇ ਰਹੇ ਸਨ 12 ਲੱਖ ਕਿਰਾਇਆ
ਗਿਰੋਹ ਦੇ ਮੈਂਬਰ ਬੇਹੱਦ ਸ਼ਾਤਰਾਨਾ ਅੰਦਾਜ਼ ’ਚ ਠੱਗੀ ਕਰ ਰਹੇ ਸਨ। ਪੁਲਿਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਵਿਦੇਸ਼ੀਆਂ ਨੂੰ ਰੱਖਣ ਲਈ ਅੱਠ ਲੱਖ ਰੁਪਏ ਪ੍ਰਤੀ ਮਹੀਨੇ ’ਤੇ ਪੂਰਾ ਇਕ ਪੀਜੀ ਕਿਰਾਏ ’ਤੇ ਲਿਆ ਗਿਆ ਸੀ ਤਾਂਕਿ ਵਿਦੇਸ਼ੀਆਂ ਦੇ ਸੰਪਰਕ ’ਚ ਕੋਈ ਹੋਰ ਨਾਗਰਿਕ ਨਾ ਆ ਸਕੇ। ਇਹੀ ਨਹੀਂ, ਉਨ੍ਹਾਂ ਨੂੰ ਕਾਲ ਸੈਂਟਰ ਤੱਕ ਲਿਆਉਣ-ਲਿਜਾਣ ਲਈ 40 ਕੈਬਸ ਰੱਖੀਆਂ ਸਨ। ਉਥੇ ਹੀ, ਕਾਲ ਸੈਂਟਰ ਦਾ ਕਿਰਾਇਆ 12 ਲੱਖ ਰੁਪਏ ਮਹੀਨਾ ਦਿੱਤਾ ਜਾਂਦਾ ਸੀ।