65 ਸਾਲਾਂ ਦਾ ਲੰਮਾ ਇੰਤਜ਼ਾਰ ਖ਼ਤਮ: 15 ਸਾਲ ਦੀ ਉਮਰ 'ਚ ਡਾਕੂਆਂ ਨੇ ਕੀਤੀ ਸੀ ਅਗਵਾ, ਹੁਣ 80 ਦੀ ਉਮਰ 'ਚ ਮਿਲੀ
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਟੋਲਵਾ ਆਟ ਪਿੰਡ ਦੇ ਬਾਹਰ ਵੱਸਦੀ ਛੋਟੀ ਜਿਹੀ ਢਾਣੀ ਵਿਚ ਬਲਦੇਵ ਸਿੰਘ ਪਰਿਵਾਰ ਨਾਲ ਰਹਿੰਦੇ ਸਨ। ਪਿੰਡ ਤੋਂ ਵੱਖਰੇ ਤਿੰਨ ਚਾਰ ਘਰਾਂ ਦਾ ਇਹ ਸ਼ਾਂਤਮਈ ਟਿਕਾਣਾ 1961 ਦੀ ਇਕ ਮਨਹੂਸ ਰਾਤ ਵੇਲੇ ਡਰਾਉਣਾ ਜਿਹਾ ਬਣ ਗਿਆ ਸੀ।
Publish Date: Mon, 16 Feb 2026 08:31 AM (IST)
Updated Date: Mon, 16 Feb 2026 08:36 AM (IST)
ਪੰਕਜ ਮਿਸ਼ਰਾ, ਜਾਗਰਣ, ਹਰਦੋਈ : 15 ਸਾਲਾਂ ਦੀ ਉਮਰ ਵਿਚ ਜਿਸ ਧੀ ਨੂੰ ਡਕੈਤ ਘਰੋਂ ਚੁੱਕ ਕੇ ਲੈ ਗਏ ਹੋਣ ਉਹ 80 ਸਾਲ ਦੀ ਉਮਰ ਵਿਚ ਮੁੜ ਮਿਲ ਪਵੇ ਤਾਂ ਕਿੰਝ ਲੱਗੇਗਾ। ਅਜਿਹਾ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਵਿਚ ਦੇਖਣ ਨੂੰ ਮਿਲਿਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਟੋਲਵਾ ਆਟ ਪਿੰਡ ਦੇ ਬਾਹਰ ਵੱਸਦੀ ਛੋਟੀ ਜਿਹੀ ਢਾਣੀ ਵਿਚ ਬਲਦੇਵ ਸਿੰਘ ਪਰਿਵਾਰ ਨਾਲ ਰਹਿੰਦੇ ਸਨ। ਪਿੰਡ ਤੋਂ ਵੱਖਰੇ ਤਿੰਨ ਚਾਰ ਘਰਾਂ ਦਾ ਇਹ ਸ਼ਾਂਤਮਈ ਟਿਕਾਣਾ 1961 ਦੀ ਇਕ ਮਨਹੂਸ ਰਾਤ ਵੇਲੇ ਡਰਾਉਣਾ ਜਿਹਾ ਬਣ ਗਿਆ ਸੀ। ਡਾਕੂਆਂ ਨੇ ਬਲਦੇਵ ਤੇ ਉਨ੍ਹਾਂ ਦੇ ਪੁੱਤਰ ਸ਼ਿਵ ਲਾਲ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ ਤੇ 15 ਸਾਲਾ ਧੀ ਮਿੱਠਣੀ ਨੂੰ ਚੁੱਕ ਕੇ ਲੈ ਗਏ ਸਨ ਤੇ ਅਖ਼ੀਰ ਅਲੀਗੜ੍ਹ ਵਿਚ ਇਕ ਵਿਅਕਤੀ ਕੋਲ ਛੱਡ ਦਿੱਤਾ। ਥਾਣਾ ਦਾਦੋਂ ਦੇ ਸਮੇਘਾ ਪਿੰਡ ਦੇ ਸੋਹਨ ਲਾਲ ਯਾਦਵ ਨੂੰ ਸੂਚਨਾ ਮਿਲੀ ਕਿ ਇਕ ਲੜਕੀ ਬੰਧਕ ਬਣਾ ਕੇ ਛੱਡੀ ਗਈ ਹੈ। ਭਲਵਾਨੀ ਲਈ ਮਸ਼ਹੂਰ ਸੋਹਨ ਨੇ ਸਾਥੀਆਂ ਸਮੇਤ ਛਾਪਾ ਮਾਰ ਕੇ ਮਿੱਠਣੀ ਨੂੰ ਮੁਕਤ ਕਰਵਾਇਆ ਤੇ ਫਇਰ ਮਿੱਠਣੀ ਨਾਲ ਸੋਹਨ ਨੇ ਵਿਆਹ ਕਰਵਾ ਲਿਆ ਸੀ। ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਦਾ ਜਨਮ ਹੋਇਆ।
ਮਿੱਠਣੀ ਨੂੰ ਪਿੰਡ ਦਾ ਮੰਦਰ ਯਾਦ ਸੀ, ਜਿੱਥੇ ਵਰ੍ਹੇ ਵਿਚ ਦੋ ਵਾਰ ਮੇਲਾ ਲੱਗਦਾ ਹੁੰਦਾ ਸੀ। ਪਿਤਾ ਤੇ ਭਰਾਵਾਂ ਸ਼ਿਵਲਾਲ ਤੇ ਸੂਬੇਦਾਰ ਦੇ ਨਾਂ ਵੀ ਯਾਦ ਸਨ। ਓਧਰ, ਨੋਇਡਾ ਰਹਿੰਦੀ ਉਸ ਦੀ ਛੋਟੀ ਧੀ ਸੀਮਾ ਯਾਦਵ ਨੇ 80 ਸਾਲਾ ਮਾਂ ਦੀ ਤੜਫਣ ਸਮਝ ਲਈ ਤੇ ਇਰਾਦਾ ਕਰ ਲਿਆ ਕਿ ਨਾਨਕਿਆਂ ਦਾ ਘਰ ਲੱਭ ਕੇ ਰਹੇਗੀ। ਉਹ ਮਾਂ ਨੂੰ ਪਿੰਡ ਸਕੋਹਾ ਲੈ ਕੇ ਗਈ ਤੇ ਪੇਕੇ ਪਰਿਵਾਰ ਨਾਲ ਮੁੜ ਮਿਲਾਇਆ। ਨਾਨਕਿਆਂ ਦੇ ਘਰ ਪੁੱਜ ਕੇ ਸੀਮਾ ਵੀ ਖ਼ੁਸ਼ ਨਜ਼ਰ ਆਈ।