- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਐੱਸਐੱਸਏਆਈ ਅਨੁਸਾਰ, ਆਨਲਾਈਨ ਪਲੇਟਫਾਰਮ ਤੋਂ ਖ਼ਰੀਦੇ ਗਏ ਖੁਰਾਕ ਪਦਾਰਥਾਂ ਦੇ ਸਬੰਧ ਵਿਚ ਇਕ ਉਪਭੋਗਤਾ ਨੇ ਟੀਸੀਐੱਫ ਚਾਕਲੇਟਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਹੋਈ ਜਾਂਚ ਦੌਰਾਨ ਕੰਪਨੀ ਵਿਚ ਸਫ਼ਾਈ ਦੀ ਖ਼ਰਾਬ ਸਥਿਤੀ, ਕਚਰੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਨਾ ਹੋਣਾ ਸਮੇਤ ਕਈ ਖ਼ਾਮੀਆਂ ਸਾਹਮਣੇ ਆਈਆਂ।

ਨਵੀਂ ਦਿੱਲੀ, (ਪੀਟੀਆਈ) : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੇ ਸ਼ਿਵਮ ਐਗਰੋ ਅਤੇ ਟੀਸੀਐੱਫ ਚਾਕਲੇਟਸ ਐਂਡ ਗਿਫਟਸ ਪ੍ਰਾਈਵੇਟ ਲਿਮਟਿਡ ਦੇ ਲਾਇਸੈਂਸ ਵੀਰਵਾਰ ਨੂੰ ਮੁਅੱਤਲ ਕਰ ਦਿੱਤੇ। ਐੱਫਐੱਸਐੱਸਏਆਈ ਨੇ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਵਿਚ ਦੱਸਿਆ ਕਿ ਨਿਰੀਖਣ ਦੌਰਾਨ ਖੁਰਾਕੀ ਸੁਰੱਖਿਆ ਨਿਯਮਾਂ ਦੇ ਗੰਭੀਰ ਉਲੰਘਣ ਪਾਏ ਜਾਣ ਤੋਂ ਬਾਅਦ ਇਨ੍ਹਾਂ ਦੋ ਕੰਪਨੀਆਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ। ਦੋਹਾਂ ਕੰਪਨੀਆਂ ਨੂੰ ਲਾਇਸੈਂਸ ਮੁਅੱਤਲ ਰਹਿਣ ਤੱਕ ਖੁਰਾਕ ਕਾਰੋਬਾਰ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ।
ਐੱਫਐੱਸਐੱਸਏਆਈ ਅਨੁਸਾਰ, ਆਨਲਾਈਨ ਪਲੇਟਫਾਰਮ ਤੋਂ ਖ਼ਰੀਦੇ ਗਏ ਖੁਰਾਕ ਪਦਾਰਥਾਂ ਦੇ ਸਬੰਧ ਵਿਚ ਇਕ ਉਪਭੋਗਤਾ ਨੇ ਟੀਸੀਐੱਫ ਚਾਕਲੇਟਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਹੋਈ ਜਾਂਚ ਦੌਰਾਨ ਕੰਪਨੀ ਵਿਚ ਸਫ਼ਾਈ ਦੀ ਖ਼ਰਾਬ ਸਥਿਤੀ, ਕਚਰੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਨਾ ਹੋਣਾ ਸਮੇਤ ਕਈ ਖ਼ਾਮੀਆਂ ਸਾਹਮਣੇ ਆਈਆਂ। ਜਾਂਚ ਦੌਰਾਨ ਕੀੜਿਆਂ ਦਾ ਪ੍ਰਕੋਪ, ਬਿੱਲੀ ਦਾ ਮਲ ਅਤੇ ਖੁੱਲ੍ਹੀਆਂ ਨਾਲੀਆਂ ਵੀ ਮਿਲੀਆਂ। ਕੁਝ ਮਿਆਦ ਖ਼ਤਮ ਹੋ ਚੁੱਕੇ ਫੂਡ ਕਲਰ ਅਤੇ ਫਲੇਵਰ ਵੀ ਮਿਲੇ। ਕੰਪਨੀ ਜ਼ਰੂਰੀ ਖੁਰਾਕ ਸੁਰੱਖਿਆ ਰਿਕਾਰਡ ਵੀ ਉਪਲਬਧ ਨਹੀਂ ਕਰਵਾ ਸਕੀ। ਕਈ ਉਤਪਾਦਾਂ ਦੀ ਲੇਬਲਿੰਗ ਵਿਚ ਵੀ ਖ਼ਾਮੀਆਂ ਪਾਈਆਂ ਗਈਆਂ। ਦੂਜੇ ਪਾਸੇ, ਸ਼ਿਵਮ ਐਗਰੋ ਵਿਚ ਮੱਖੀਆਂ, ਕਚਰਾ, ਜੰਮਿਆ ਹੋਇਆ ਗੰਧਲਾ ਪਾਣੀ ਅਤੇ ਮੱਕੜੀਆਂ ਦਾ ਪ੍ਰਕੋਪ ਦਿਖਾਈ ਦਿੱਤਾ। ਫਰਸ਼, ਦੀਵਾਰਾਂ, ਛੱਤ ਅਤੇ ਮਸ਼ੀਨਾਂ ਦੀ ਸਫ਼ਾਈ ਵੀ ਠੀਕ ਨਹੀਂ ਸੀ। ਖੁਰਾਕ ਸਮੱਗਰੀ ਦੇ ਭੰਡਾਰਨ ਵਿਚ ਵੀ ਖਾਮੀਆਂ ਮਿਲੀਆਂ। ਕੰਪਨੀ ਦੀ ਪ੍ਰਯੋਗਸ਼ਾਲਾ ਕੰਮ ਨਹੀਂ ਕਰ ਰਹੀ ਸੀ ਅਤੇ ਕੁਝ ਉਤਪਾਦਾਂ ਦੀ ਲੇਬਲਿੰਗ ਵਿਚ ਵੀ ਗੜਬੜ ਪਾਈ ਗਈ।