- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਇੱਕ ਸਿੱਖਿਅਤ ਮੁੱਕੇਬਾਜ਼ ਵੀ ਹੈ। ਪਿਛਲੇ ਕੁਝ ਸਾਲਾਂ ਵਿੱਚ ਉਹ ਪੁਲਿਸ ਦੇ ਸੰਪਰਕ ਵਿੱਚ ਆਇਆ ਸੀ। ਉਸਨੂੰ ਕੋਲਕਾਤਾ (kolkata) ਪੁਲਿਸ ਭਲਾਈ ਬੋਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੁਲਿਸ ਚੌਕੀ ਵਿੱਚ ਤਾਇਨਾਤ ਕੀਤਾ ਗਿਆ।

ਪੀਟੀਆਈ, ਕੋਲਕਾਤਾ : Bengal Doctor Murder ਕੋਲਕਾਤਾ (kolkata) ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਕੀਤੇ ਗਏ ਘਿਨਾਉਣੇ ਅਪਰਾਧ ਨੂੰ ਲੈ ਕੇ ਦੇਸ਼ ਦੇ ਡਾਕਟਰਾਂ ਵਿੱਚ ਗੁੱਸਾ ਹੈ। ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਇਸ ਦੌਰਾਨ ਸੋਮਵਾਰ ਨੂੰ ਪੁਲਿਸ ਨੇ ਮੁਲਜ਼ਮ ਸਿਵਿਕ ਵਲੰਟੀਅਰ ਸੰਜੇ ਰਾਏ ਬਾਰੇ ਕਈ ਖੁਲਾਸੇ ਕੀਤੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਸ਼ਲੀਲ ਵੀਡੀਓਜ਼ ਦੇਖਣ ਦਾ ਆਦੀ ਸੀ ਤੇ ਉਸ ਦੇ ਮੋਬਾਈਲ ਫੋਨ 'ਚ ਅਜਿਹੀਆਂ ਕਈ ਅਸ਼ਲੀਲ ਵੀਡੀਓਜ਼ ਪਾਈਆਂ ਗਈਆਂ ਸਨ। ਪੁਲਿਸ ਨੇ ਅੱਗੇ ਦੱਸਿਆ ਕਿ ਉਸ ਦੇ ਮੋਬਾਈਲ ਫੋਨ 'ਚ ਮਿਲੇ ਕੰਟੈਂਟ ਬਹੁਤ ਹੀ ਜ਼ਾਲਮ ਤੇ ਹਿੰਸਕ ਸੀ।
ਚਾਰ ਵਿਆਹ ਕੀਤੇ ਹਨ ਸੰਜੇ ਰਾਏ
ਮੁਲਜ਼ਮ ਰਾਏ (33) ਨੇ ਚਾਰ ਵਿਆਹ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਆਪਣੀਆਂ ਪਤਨੀਆਂ ਨਾਲ ਵੀ ਹਿੰਸਾ ਕਰਦਾ ਸੀ। ਰਾਏ ਦੇ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਬੇਹਾਲਾ ਦੀ ਰਹਿਣ ਵਾਲੀ ਸੀ, ਜਦੋਂ ਕਿ ਉਸ ਦੀ ਦੂਜੀ ਪਤਨੀ ਪਾਰਕ ਸਰਕਸ ਦੀ ਰਹਿਣ ਵਾਲੀ ਸੀ। ਇੱਕ ਗੁਆਂਢੀ ਨੇ ਦੱਸਿਆ, "ਉਸ ਨੇ ਬੈਰਕਪੁਰ ਦੀ ਇੱਕ ਕੁੜੀ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਪਰ ਉਹ ਵੀ ਜ਼ਿਆਦਾ ਸਮਾਂ ਨਹੀਂ ਚੱਲਿਆ। ਫਿਰ ਉਸ ਨੇ ਸ਼ਹਿਰ ਦੇ ਅਲੀਪੁਰ ਇਲਾਕੇ ਦੀ ਇੱਕ ਕੁੜੀ ਨਾਲ ਵਿਆਹ ਕਰ ਲਿਆ।" ਉਨ੍ਹਾਂ ਕਿਹਾ, ਰਾਏ ਦੇ ਘਰੋਂ ਲੜਾਈ-ਝਗੜੇ ਦੀਆਂ ਆਵਾਜ਼ਾਂ ਆਉਣਾ ਆਮ ਗੱਲ ਹੈ।
ਪੁਲਿਸ ਅਧਿਕਾਰੀ ਨੇ ਕਿਹਾ, "ਉਸਦੀ ਚੌਥੀ ਪਤਨੀ ਜੋ ਅਲੀਪੁਰ ਵਿੱਚ ਇੱਕ ਪੈਟਰੋਲ ਪੰਪ 'ਤੇ ਕੰਮ ਕਰਦੀ ਸੀ, ਨੇ ਵੀ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਕਾਨੂੰਨੀ ਤੌਰ 'ਤੇ ਵੱਖ ਹੋਣ ਤੱਕ ਜਾਰੀ ਰਿਹਾ।"
ਮੁੱਕੇਬਾਜ਼ ਵੀ ਸੀ ਸੰਜੇ ਰਾਏ
ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਇੱਕ ਸਿੱਖਿਅਤ ਮੁੱਕੇਬਾਜ਼ ਵੀ ਹੈ। ਪਿਛਲੇ ਕੁਝ ਸਾਲਾਂ ਵਿੱਚ ਉਹ ਪੁਲਿਸ ਦੇ ਸੰਪਰਕ ਵਿੱਚ ਆਇਆ ਸੀ। ਉਸਨੂੰ ਕੋਲਕਾਤਾ ਪੁਲਿਸ ਭਲਾਈ ਬੋਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੁਲਿਸ ਚੌਕੀ ਵਿੱਚ ਤਾਇਨਾਤ ਕੀਤਾ ਗਿਆ। ਅਧਿਕਾਰੀ ਨੇ ਕਿਹਾ, “ਉਸਨੇ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਏ।
ਅਪਰਾਧੀ ਸੰਜੇ ਰਾਏ ਦੀ ਮਾਂ ਮਾਲਤੀ ਰਾਏ ਨੇ ਦਾਅਵਾ ਕੀਤਾ ਕਿ ਉਹ ਉਸਦਾ ਪੁੱਤਰ ਹੈ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਉਸ ਦੀ ਮਾਂ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਪਰ ਮੇਰਾ ਬੇਟਾ ਬੇਕਸੂਰ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਰਾਏ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 64 (ਜਬਰ-ਜਨਾਹ) ਤੇ 103 (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।