- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿਚ ਮਲੰਪੁਝਾ ਸਬ-ਜੇਲ੍ਹ ਵਿਚ ਰੱਖਿਆ ਗਿਆ। ਸਜੀਥਾ ਕਤਲ ਕੇਸ ਵਿਚ ਅਦਾਲਤ ਨੇ ਪਹਿਲਾਂ ਚੇਂਥਮਾਰਾ ਨੂੰ ਦੋਹਰੀ ਉਮਰ ਕੈਦੀ ਦੀ ਸਜ਼ਾ ਸੁਣਾਈ ਸੀ।

ਪਲੱਕੜ, ਪ੍ਰੇਟ੍ਰ: ਕੇਰਲਮ ਦੀ ਇਕ ਅਦਾਲਤ ਨੇ ਸੋਮਵਾਰ ਨੂੰ 2025 ਦੇ ਨੇਨਮਾਰਾ ਦੇ ਦੋਹਰੇ ਕਤਲਕਾਂਡ ਵਿਚ 61 ਸਾਲਾ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ 15 ਜੁਲਾਈ ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਏਗੀ।
ਵਧੀਕ ਸੈਸ਼ਨ ਜੱਜ ਕੈਨੇਥ ਜਾਰਜ ਨੇ ਚੇਂਥਮਾਰਾ ਨੂੰ 27 ਜਨਵਰੀ, 2025 ਨੂੰ ਨੇਨਮਾਰਾ ਲਾਗੇ ਪੋਥੁੰਡ ਵਿਚ ਸੁਧਾਕਰਨ ਅਤੇ ਉਸ ਦੀ ਮਾਂ ਲਕਸ਼ਮੀ ਦੇ ਕਤਲ ਦਾ ਦੋਸ਼ੀ ਪਾਇਆ। ਚੇਂਥਮਾਰਾ ਨੂੰ ਪਹਿਲਾਂ 2019 ਵਿਚ ਸੁਧਾਕਰਨ ਦੀ ਬੀਵੀ ਸਜੀਥਾ ਦੀ ਹੱਤਿਆ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ 2025 ਵਿਚ ਉਸ ਮਾਮਲੇ ਵਿਚ ਜ਼ਮਾਨਤ ਉੱਤੇ ਰਿਹਾਈ ਪਿੱਛੋਂ ਉਸ ਨੇ ਸੁਧਾਕਰਨ ਅਤੇ ਲਕਸ਼ਮੀ ਦੀ ਹੱਤਿਆ ਕਰ ਦਿੱਤੀ ਸੀ।
ਪੁਲਿਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿਚ ਮਲੰਪੁਝਾ ਸਬ-ਜੇਲ੍ਹ ਵਿਚ ਰੱਖਿਆ ਗਿਆ। ਸਜੀਥਾ ਕਤਲ ਕੇਸ ਵਿਚ ਅਦਾਲਤ ਨੇ ਪਹਿਲਾਂ ਚੇਂਥਮਾਰਾ ਨੂੰ ਦੋਹਰੀ ਉਮਰ ਕੈਦੀ ਦੀ ਸਜ਼ਾ ਸੁਣਾਈ ਸੀ।