- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹ ਦੱਸਣ ਕਿ ਇਸ ਦੌਰਾਨ ਉਹ ਇਕ ਵਾਰ ਵੀ ਰਾਮ ਲਲਾ ਦੇ ਦਰਸ਼ਨ ਕਰਨ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਸਾਲਾਂ ’ਚ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊ ਵਿਚ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ। ਕਈ ਵਾਰ ਰਾਮ ਅਤੇ ਮੰਦਰ ਦੇ ਨਾਂ 'ਤੇ ਵੋਟ ਮੰਗੇ।

ਸਟੇਟ ਬਿਊਰੋ, ਜਾਗਰਣ, ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਹੋਏ 891 ਦਿਨ ਹੋ ਗਏ ਹਨ। ਸ਼ਾਹ ਦੱਸਣ ਕਿ ਇਸ ਦੌਰਾਨ ਉਹ ਇਕ ਵਾਰ ਵੀ ਰਾਮ ਲਲਾ ਦੇ ਦਰਸ਼ਨ ਕਰਨ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਸਾਲਾਂ ’ਚ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊ ਵਿਚ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ। ਕਈ ਵਾਰ ਰਾਮ ਅਤੇ ਮੰਦਰ ਦੇ ਨਾਂ 'ਤੇ ਵੋਟ ਮੰਗੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲਈ ਰਾਮ ਸਿਰਫ਼ ਸੱਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਦਾ ਜ਼ਰੀਆ ਹੈ। ਇਨ੍ਹਾਂ ਦੀ ਰਾਮ ਵਿਚ ਕੋਈ ਆਸਥਾ ਨਹੀਂ ਹੈ। ਸ਼ਾਹ ਦੇ ਕੋਲ ਭਗਵਾਨ ਰਾਮ ਦੇ ਨਾਂ 'ਤੇ ਵੋਟ ਮੰਗਣ ਦਾ ਸਮਾਂ ਹੈ, ਪਰ ਭਗਵਾਨ ਰਾਮ ਦੇ ਚਰਨਾਂ ’ਚ ਆਸ਼ੀਰਵਾਦ ਲੈਣ ਜਾਣ ਦਾ ਸਮਾਂ ਨਹੀਂ ਹੈ।
ਕੇਜਰੀਵਾਲ ਨੇ ਬੁੱਧਵਾਰ ਨੂੰ ਪਾਰਟੀ ਹੈੱਡ ਕੁਆਰਟਰ ’ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਦੇਸ਼ ਵਿਚ ਸਿਰਫ਼ ਆਮ ਆਦਮੀ ਪਾਰਟੀ ਹੀ ਸਨਾਤਨ ਧਰਮ ਲਈ ਸੱਚੇ ਮਨ ਨਾਲ ਕੰਮ ਕਰ ਰਹੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸ਼ਹਿਰ ਵਿਚ ਭਜਨ ਸੰਧਿਆ ਕਰਵਾ ਰਹੀ ਹੈ। ਲੋਕਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਅੰਮ੍ਰਿਤਸਰ ਵਿਚ ਲਵ-ਕੁਸ਼ ਅਤੇ ਮਾਤਾ ਜਾਣਕੀ ਦਾ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ। ਪਟਿਆਲਾ ਵਿਚ ਕਾਲੀ ਮਾਤਾ ਦੇ ਮੰਦਰ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ।
ਸ੍ਰੀ ਰਾਮ ਨੂੰ ਭਗਵਾਨ ਹੀ ਨਹੀਂ ਮੰਨਦੇ ਸ਼ਾਹ
ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਸ਼੍ਰੀ ਰਾਮ ਚੰਦਰ ਜੀ ਨੂੰ ਭਗਵਾਨ ਮੰਨਦੇ ਹੀ ਨਹੀਂ ਹਨ। ਜੇਕਰ ਭਗਵਾਨ ਮੰਨਦੇ ਤਾਂ ਕਦੇ ਚੜ੍ਹਾਵੇ ਅਤੇ ਭਗਵਾਨ ਦੇ ਸਾਹਮਣੇ ਦਿੱਤੇ ਗਏ ਦਾਨ ਦੀ ਚੋਰੀ ਨਹੀਂ ਕਰਦੇ। ਇਨ੍ਹਾਂ ਨੇ ਦਹਾਕਿਆਂ ਤੋਂ ਸਿਰਫ਼ ਸੱਤਾ ਵਿਚ ਆਉਣ ਲਈ ਭਗਵਾਨ ਰਾਮ ਦੇ ਨਾਂ ਦੀ ਵਰਤੋਂ ਕੀਤੀ ਹੈ। ਭਗਵਾਨ ਰਾਮ ਨੇ ਇਨ੍ਹਾਂ ਨੂੰ ਕੀ ਨਹੀਂ ਦਿੱਤਾ? ਭਗਵਾਨ ਰਾਮ ਨੇ ਇਨ੍ਹਾਂ ਦੀ 21 ਰਾਜਾਂ ਅਤੇ ਕੇਂਦਰ ਵਿਚ ਸਰਕਾਰ ਬਣਾ ਦਿੱਤੀ। ਅਮਿਤ ਸ਼ਾਹ ਘੱਟੋ-ਘੱਟ ਭਗਵਾਨ ਦਾ ਧੰਨਵਾਦ ਕਰਨ, ਰਾਮ ਮੰਦਰ ਚਲੇ ਜਾਂਦੇ, 101 ਰੁਪਏ ਦਾ ਹੀ ਪ੍ਰਸਾਦ ਚੜ੍ਹਾ ਆਉਂਦੇ, ਪਰ ਉਹ ਉੱਥੇ ਨਹੀਂ ਗਏ, ਕਿਉਂਕਿ ਉਨ੍ਹਾਂ ਨੂੰ ਭਗਵਾਨ ਰਾਮ ਦੇ ਅਸ਼ੀਰਵਾਦ ਦੀ ਲੋੜ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਸਨਾਤਨੀ ਇਸ ਚੰਦਾ ਚੋਰੀ ਤੋਂ ਪੀੜਤ ਅਤੇ ਦੁਖੀ ਹੈ।
ਦੇਸ਼ ਵੱਲੋਂ ਕੇਜਰੀਵਾਲ ਦੇ ਅਮਿਤ ਸ਼ਾਹ ਤੋਂ 5 ਸਵਾਲ
1. ਤੁਸੀਂ ਅਜੇ ਤੱਕ ਰਾਮ ਮੰਦਰ ਕਿਉਂ ਨਹੀਂ ਗਏ?
2. ਕੀ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ?
3. ਕੀ ਰਾਮ ਮੰਦਰ ਜਾਣ ਦਾ ਤੁਹਾਡਾ ਮਨ ਨਹੀਂ ਕਰਦਾ?
4. ਕੀ ਤੁਹਾਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਚਾਹੀਦਾ?
5. ਕੀ ਤੁਸੀਂ ਰਾਮ ਨੂੰ ਭਗਵਾਨ ਮੰਨਦੇ ਹੋ?