- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਮਰਗ ਦੇ ਕੋਂਗਡੋਰੀ ’ਚ ਬਨਾਉਟੀ ਬਰਫ਼ ਬਣਾਉਣ ਦੀ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ ਤਾਂਕਿ ਸਕੀਇੰਗ ਤੇ ਸਕੇਟਿੰਗ ਦਾ ਰੋਮਾਂਚ ਕਦੀ ਫਿੱਕਾ ਨਾ ਪਵੇ•।

ਰਜ਼ੀਆ ਨੂਰ, ਜਾਗਰਣ, ਸ੍ਰੀਨਗਰ : ਗਲੋਬਲ ਵਾਰਮਿੰਗ ਕਾਰਨ ਕਸ਼ਮੀਰ ’ਚ ਸਰਦੀਆਂ ਦੀ ਸ਼ੁਰੂਆਤ ’ਚ ਪਹਿਲਾਂ ਵਰਗੀ ਬਰਫ਼ਬਾਰੀ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਬਰਫ਼ਬਾਰੀ ਦੀ ਉਮੀਦ ’ਚ ਘਾਟੀ ਪੁੱਜਣ ਵਾਲੇ ਸੈਲਾਨੀਆਂ ਨੂੰ ਨਿਰਾਸ਼ ਹੋਣਾ ਪੈਂਦਾ ਹੈ। ਗੁਲਮਰਗ ਤੇ ਸੋਨਮਰਗ ਵਰਗੇ ਸੈਲਾਨੀ ਸਥਾਨਾਂ ’ਤੇ ਹੁਣ ਬਨਾਉਟੀ ਬਰਫ਼ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ, ਜੋ ਕਸ਼ਮੀਰ ਦੇ ਵਿੰਟਰ ਟੂਰਿਜ਼ਮ ਲਈ ਇਕ ਗੇਮ-ਚੇਂਜਰ ਸਾਬਿਤ ਹੋ ਸਕਦੀ ਹੈ। ਗੁਲਮਰਗ ਦੇ ਕੋਂਗਡੋਰੀ ’ਚ ਬਨਾਉਟੀ ਬਰਫ਼ ਬਣਾਉਣ ਦੀ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ ਤਾਂਕਿ ਸਕੀਇੰਗ ਤੇ ਸਕੇਟਿੰਗ ਦਾ ਰੋਮਾਂਚ ਕਦੀ ਫਿੱਕਾ ਨਾ ਪਵੇ•।
ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸਈਅਦ ਕਮਰ ਸੱਜਾਦ ਨੇ ਕਿਹਾ ਕਿ ਵਿਭਾਗ ਬਨਾਉਟੀ ਬਰਫ਼ ਬਣਾਉਣ ਤੇ ਸਕੇਟਿੰਗ ਰਿੰਕ ਵਰਗੀਆਂ ਹੋਰ ਸਹੂਲਤਾਂ ’ਤੇ ਕੰਮ ਕਰ ਰਿਹਾ ਹੈ। ਇਸਦਾ ਮੰਤਵ ਗਲੋਬਲ ਵਾਰਮਿੰਗ ਦੇ ਅਸਰ ਦੇ ਬਾਵਜੂਦ ਸਕੀਇੰਗ ਸੀਜ਼ਨ ਨੂੰ ਬਣਾਈ ਰੱਖਣਾ ਹੈ। ਨਵੰਬਰ, ਦਸੰਬਰ ਤੇ ਜਨਵਰੀ ’ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ’ਚ ਬਰਫ਼ਬਾਰੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਮੌਸਮ ਅਨੁਕੂਲ ਰਹਿੰਦਾ ਹੈ ਤੇ ਸੜਕਾਂ ਖੁੱਲ੍ਹੀਆਂ ਰਹਿੰਦੀਆਂ ਹਨ ਤਾਂ ਆਉਣ ਵਾਲੇ ਸਮੇਂ ’ਚ ਘਾਟੀ ’ਚ ਰਿਕਾਰਡ ਸੈਲਾਨੀ ਆ ਸਕਦੇ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਉਹ ਇਥੇ ਆ ਕੇ ਨਿਰਾਸ਼ ਨਾ ਹੋਣ ਤੇ ਬਰਫ਼ ’ਚ ਖੇਡਣ ਦਾ ਉਨ੍ਹਾਂ ਦਾ ਸ਼ੌਕ ਪੂਰਾ ਕਰ ਸਕੀਏ। ਸੈਰ-ਸਪਾਟਾ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਹਰ ਸਾਲ ਨਵੇਂ ਸਾਲ ਦੇ ਆਸਪਾਸ ਗੁਲਮਰਗ ’ਚ ਸੱਤ ਦਿਨਾਂ ਦਾ ਕਾਰਨੀਵਲ ਕਰਦਾ ਹੈ ਪਰ ਇਸ ਵਾਰ ਹੋਰਨਾਂ ਥਾਵਾਂ ’ਤੇ ਕਾਰਨੀਵਲ ਕਰਨ ਦੀ ਯੋਜਨਾ ਹੈ। ਵਿਭਾਗ ਪਿਛਲੇ ਸਾਲ ਸ਼ੁਰੂ ਕੀਤੇ ਗਏ ਏਕੀਕ੍ਰਿਤ ਸਕੀਇੰਗ ਟ੍ਰੇਨਿੰਗ ਪ੍ਰੋਗਰਾਮ ਨੂੰ ਵੀ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪ੍ਰੋਗਰਾਮ ਗੁਲਮਰਗ, ਸੋਨਮਰਗ ਤੇ ਪਹਿਲਗਾਮ ਨਾਲ ਦੂਧਪਥਰੀ ’ਚ ਵੀ ਕਰਨ ਦੀ ਯੋਜਨਾ ਹੈ।