- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਤਰ-ਮੰਤਰ ’ਤੇ ਵਿਦਿਆਰਥੀਆਂ ਦੇ ਅੰਦੋਨਲ ਦੌਰਾਨ ਹਿੰਸਾ ਦੀ ਜਾਂਚ ਜਿਵੇਂ ਅੱਗੇ ਵੱਧ ਰਹੀ ਹੈ, ਉਸੇ ਤਰ੍ਹਾਂ ਅੰਦੋਲਨ ਨੂੰ ਹਿੰਸਕ ਬਣਾਉਣ ਵਾਲਿਆਂ ਦੇ ਚਿਹਰੇ ਪਛਾਣੇ ਜਾ ਰਹੇ ਹਨ। ਫੇਸ ਰਿਕਗਨਿਸ਼ਨ ਸਿਸਟਮ (ਐੱਫਆਰਏੱਸ) ਜ਼ਰੀਏ ਹੁਣ ਤੱਕ 989 ਤੋਂ ਵੱਧ ਅਪਰਾਧੀ ਪਿਛੋਕੜ ਵਾਲਿਆਂ ਦੀ ਪਛਾਣ ਕੀਤੀ ਜਾ ਚੁਕੀ ਹੈ। ਅੰਦੋਲਨ ਦੌਰਾਨ ਜੰਤਰ-ਮੰਤਰ ਅਤੇ ਉਸ ਦੇ ਆਸ-ਪਾਸ ਦੀਆਂ ਸੜਕਾਂ ’ਤੇ ਹਫ਼ਤੇ ਤੱਕ ਚੱਲੇ ਹਿੰਸਕ ਰੋਸ ਮੁਜ਼ਾਹਰਿਆਂ ਦੇ ਪਿਛਲਾ ਸੱਚ ਦਿੱਲੀ ਪੁਲਿਸ ਦੀ ਤਫਤੀਸ਼ ਵਿਚ ਸਾਹਮਣੇ ਆਇਆ ਹੈ।

ਰਾਕੇਸ਼ ਕੁਮਾਰ ਸਿੰਘ, ਜਾਗਰਣ ਨਵੀਂ ਦਿੱਲੀ: ਜੰਤਰ-ਮੰਤਰ ’ਤੇ ਵਿਦਿਆਰਥੀਆਂ ਦੇ ਅੰਦੋਨਲ ਦੌਰਾਨ ਹਿੰਸਾ ਦੀ ਜਾਂਚ ਜਿਵੇਂ ਅੱਗੇ ਵੱਧ ਰਹੀ ਹੈ, ਉਸੇ ਤਰ੍ਹਾਂ ਅੰਦੋਲਨ ਨੂੰ ਹਿੰਸਕ ਬਣਾਉਣ ਵਾਲਿਆਂ ਦੇ ਚਿਹਰੇ ਪਛਾਣੇ ਜਾ ਰਹੇ ਹਨ। ਫੇਸ ਰਿਕਗਨਿਸ਼ਨ ਸਿਸਟਮ (ਐੱਫਆਰਏੱਸ) ਜ਼ਰੀਏ ਹੁਣ ਤੱਕ 989 ਤੋਂ ਵੱਧ ਅਪਰਾਧੀ ਪਿਛੋਕੜ ਵਾਲਿਆਂ ਦੀ ਪਛਾਣ ਕੀਤੀ ਜਾ ਚੁਕੀ ਹੈ।
ਅੰਦੋਲਨ ਦੌਰਾਨ ਜੰਤਰ-ਮੰਤਰ ਅਤੇ ਉਸ ਦੇ ਆਸ-ਪਾਸ ਦੀਆਂ ਸੜਕਾਂ ’ਤੇ ਹਫ਼ਤੇ ਤੱਕ ਚੱਲੇ ਹਿੰਸਕ ਰੋਸ ਮੁਜ਼ਾਹਰਿਆਂ ਦੇ ਪਿਛਲਾ ਸੱਚ ਦਿੱਲੀ ਪੁਲਿਸ ਦੀ ਤਫਤੀਸ਼ ਵਿਚ ਸਾਹਮਣੇ ਆਇਆ ਹੈ। ਹੁੱਲ੍ਹੜਬਾਜ਼ਾਂ ਦੇ ਇਸ ਤਰੀਕੇ ਨੂੰ ਦੇਖਦਿਆਂ ਪੁਲਿਸ ਨੂੰ ਸ਼ੱਕ ਸੀ ਕਿ ਇਸ ਅੰਦੋਲਨ ਦੀ ਆੜ ਵਿਚ ਬਾਹਰਲੇ ਇਲਾਕਿਆਂ ਦੇ ਅਪਰਾਧੀ ਅਤੇ ਗ਼ੈਰ-ਸਮਾਜਿਕ ਅਨਸਰ ਦਾਖਲ ਹੋ ਚੁਕੇ ਹਨ। ਪੁਲਿਸ ਨੇ ਜੰਤਰ ਮੰਤਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਏਆਈ ਬੇਸਡ ਐੱਫਆਰਐਸ ਕੈਮਰੇ ਲਗਾਏ ਸਨ। ਇਨ੍ਹਾਂ ਦੀ ਮਦਦ ਨਾਲ ਪਛਾਣੇ ਗਏ ਸ਼ੱਕੀਆਂ ਦੇ ਰਿਕਾਰਡ ਦੀ ਪੁਲਿਸ ਡਾਟਾਬੇਸ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਭੀੜ ਵਿਚ ਸ਼ਾਮਲ 2,873 ਮੁਜ਼ਹਾਰਾਕਾਰੀਆਂ ਵਿੱਚੋਂ 989 ਲੋਕਾਂ ਦਾ ਪੁਰਾਣਾ ਅਪਰਾਧਕ ਇਤਿਹਾਸ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਆਦਤਨ ਅਪਰਾਧੀ ਅਤੇ ਹਿਸਟਰੀਸ਼ੀਟਰ ਅਪਰਾਧੀ ਹਨ। ਐੱਫਆਰਐੱਸ ਤਕਨੀਕ ਜ਼ਰੀਏ ਇਨ੍ਹਾਂ ਸਾਰਿਆਂ ਦੇ ਚਿਹਰੇ ਦੀ ਪਛਾਣ ਕੀਤੀ ਗਈ ਹੈ।
ਅਪਰਾਧਾਂ ਵਿਚ ਸ਼ਾਮਲ ਹੁੱਲ੍ਹੜਬਾਜ਼ਾਂ ਬਾਰੇ ਅੰਕੜੇ
- ਕਤਲ : 101
- ਕਤਲ ਦਾ ਯਤਨ: 62
- ਡਕੈਤੀ ਅਤੇ ਲੁੱਟ: 284
- ਵਿਭਚਾਰ : 61
- ਪੋਕਸੋ: 06
- ਛੇੜਛਾੜ: 25
- ਆਰਮਜ਼ ਐਕਟ: 229
- ਖੋਹਬਾਜ਼ੀ: 135
- ਐੱਨਡੀਪੀਐੱਸ: 67
- ਅਗਵਾਕਾਰੀ : 19