- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਸਰਬ ਪਾਰਟੀ ਬੈਠਕ ਦੀ ਸ਼ੁਰੂਆਤ ਵਿਚ ਵਿਰੋਧੀ ਪਾਰਟੀਆਂ ਨੇ ਤ੍ਰਿਣਮੂਲ ਦੇ ਬਾਗ਼ੀ ਧੜੇ ਨੂੰ ਬੁਲਾਉਣ 'ਤੇ ਹੰਗਾਮਾ ਕੀਤਾ ਅਤੇ ਕੁਝ ਸਮੇਂ ਲਈ ਬੈਠਕ ਦਾ ਬਾਈਕਾਟ ਵੀ ਕੀਤਾ। ਬਾਈਕਾਟ ਕਰਨ ਵਾਲੀਆਂ ਪਾਰਟੀਆਂ ਵਿਚ ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ, ਜੇਐੱਮਐੱਮ, ਆਮ ਆਦਮੀ ਪਾਰਟੀ, ਨੈਸ਼ਨਲ ਕਾਨਫਰੰਸ ਅਤੇ ਸ਼ਿਵ ਸੈਨਾ (ਯੂਬੀਟੀ) ਆਦਿ ਸ਼ਾਮਲ ਸਨ।

ਜਾਗਰਣ ਬਿਊਰੋ, ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਦੇ ਰੁਖ਼ ਨੂੰ ਦੇਖਦੇ ਹੋਏ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਵਿਰੋਧੀ ਧਿਰ ਆਪਣੇ ਤੇਵਰ ਦਿਖਾਏਗਾ, ਪਰ ਸਰਕਾਰ ਨੇ ਵੀ ਕਾਨੂੰਨੀ ਕਾਰਜ ਨਿਪਟਾਉਣ ਦੀ ਤਿਆਰੀ ਕਰ ਰੱਖੀ ਹੈ। ਸਰਕਾਰ ਵੱਲੋਂ ਐਤਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਵਿਰੋਧੀ ਪਾਰਟੀਆਂ ਨੇ ਜਿੱਥੇ ਸ਼੍ਰੀਰਾਮ ਮੰਦਰ ਚੜ੍ਹਾਵਾ ਚੋਰੀ, ਈਥਾਨੋਲ ਅਤੇ ਨੀਟ ਪੇਪਰ ਲੀਕ ਵਰਗੇ ਮੁੱਦਿਆਂ 'ਤੇ ਚਰਚਾ ਕਰਨ ਦੀ ਮੰਗ ਕੀਤੀ, ਉਥੇ ਹੀ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਵੀ ਸਰਕਾਰ ਤੋਂ ਸਵਾਲ ਕੀਤੇ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਬਿੱਲਾਂ 'ਤੇ ਕੋਈ ਗੱਲ ਨਹੀਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਹੰਸ ਦੁਆਰ 'ਤੇ ਸਵੇਰੇ 10.15 ਵਜੇ ਮੀਡੀਆ ਨੂੰ ਸੰਬੋਧਨ ਕਰ ਸਕਦੇ ਹਨ। ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ। ਇਸ ਦੌਰਾਨ 19 ਬੈਠਕਾਂ ਹੋਣਗੀਆਂ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਸਰਬ ਪਾਰਟੀ ਬੈਠਕ ਦੀ ਸ਼ੁਰੂਆਤ ਵਿਚ ਵਿਰੋਧੀ ਪਾਰਟੀਆਂ ਨੇ ਤ੍ਰਿਣਮੂਲ ਦੇ ਬਾਗ਼ੀ ਧੜੇ ਨੂੰ ਬੁਲਾਉਣ 'ਤੇ ਹੰਗਾਮਾ ਕੀਤਾ ਅਤੇ ਕੁਝ ਸਮੇਂ ਲਈ ਬੈਠਕ ਦਾ ਬਾਈਕਾਟ ਵੀ ਕੀਤਾ। ਬਾਈਕਾਟ ਕਰਨ ਵਾਲੀਆਂ ਪਾਰਟੀਆਂ ਵਿਚ ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ, ਜੇਐੱਮਐੱਮ, ਆਮ ਆਦਮੀ ਪਾਰਟੀ, ਨੈਸ਼ਨਲ ਕਾਨਫਰੰਸ ਅਤੇ ਸ਼ਿਵ ਸੈਨਾ (ਯੂਬੀਟੀ) ਆਦਿ ਸ਼ਾਮਲ ਸਨ। ਹਾਲਾਂਕਿ, ਸਰਕਾਰ ਵੱਲੋਂ ਸਥਿਤੀ ਸਾਫ਼ ਕੀਤੇ ਜਾਣ ਤੋਂ ਬਾਅਦ ਬੈਠਕ ਵਿਚ ਵਿਰੋਧੀ ਪਾਰਟੀਆਂ ਫਿਰ ਤੋਂ ਸ਼ਾਮਲ ਹੋ ਗਈਆਂ। ਵਿਰੋਧੀ ਪਾਰਟੀਆਂ ਦਾ ਕਹਿਣਾ ਸੀ ਕਿ ਜਦੋਂ ਇਸ ਧੜੇ ਨੂੰ ਸਦਨ ਵਿਚ ਮਾਨਤਾ ਨਹੀਂ ਮਿਲੀ, ਤਾਂ ਕਿਸ ਹੈਸੀਅਤ ਨਾਲ ਬੁਲਾਇਆ ਗਿਆ ਹੈ। ਸਰਕਾਰ ਨੇ ਸਾਫ਼ ਕੀਤਾ ਕਿ ਲੋਕ ਸਭਾ ਦੇ 20 ਮੈਂਬਰਾਂ ਨੇ ਇਕ ਵੱਖਰਾ ਧੜਾ ਬਣਾਇਆ ਹੈ। ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਦੇ ਸਾਹਮਣੇ ਆਪਣੀ ਮਾਨਤਾ ਲਈ ਅਰਜ਼ੀ ਵੀ ਦਿੱਤੀ ਹੈ। ਭਾਵੇਂ ਇਸ 'ਤੇ ਲੋਕ ਸਭਾ ਦੇ ਸਪੀਕਰ ਨੇ ਕੋਈ ਫ਼ੈਸਲਾ ਨਹੀਂ ਲਿਆ, ਪਰ ਉਨ੍ਹਾਂ ਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕਰੀਬ ਤਿੰਨ ਘੰਟੇ ਚੱਲੀ ਸਰਬ ਪਾਰਟੀ ਬੈਠਕ ਵਿਚ ਸਰਕਾਰ ਨੇ ਵਿਰੋਧੀ ਪਾਰਟੀਆਂ ਦੀ ਗੱਲ ਧਿਆਨ ਨਾਲ ਸੁਣੀ। ਬੈਠਕ ਵਿਚ 40 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਬੈਠਕ ਚੰਗੀ ਰਹੀ। ਸਭ ਨੇ ਆਪਣੀ ਗੱਲ ਰੱਖੀ। ਸਦਨ ਬਿਨਾਂ ਰੁਕਾਵਟ ਚੱਲੇ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਦੌਰਾਨ, ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਚੜ੍ਹਾਵਾ ਚੋਰੀ ਮਾਮਲੇ ਦੀ ਤੁਰੰਤ ਸੁਤੰਤਰ ਜਾਂਚ ਕਰਨ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਿਹਾ ਗਿਆ ਹੈ ਕਿ ਟਰੱਸਟ ਦੇ ਹਰ ਮੈਂਬਰ ਨੂੰ ਤੁਹਾਡੀ ਸਰਕਾਰ ਨੇ ਚੁਣਿਆ ਸੀ। ਇਸ ਲਈ ਚੜ੍ਹਾਵਾ ਚੋਰੀ 'ਤੇ ਤੁਹਾਡੀ ਚੁੱਪ ਨਾ-ਸਵੀਕਾਰਨਯੋਗ ਹੈ।
ਅੱਠ ਬਿੱਲ ਪੇਸ਼ ਕਰੇਗੀ ਸਰਕਾਰ
ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਮੌਨਸੂਨ ਸੈਸ਼ਨ ਵਿਚ ਅੱਠ ਬਿੱਲ ਲੈ ਕੇ ਆ ਰਹੀ ਹੈ। ਇਸ ਵਿਚ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਸੋਧ ਬਿੱਲ ਅਤੇ ਵਿਕਸਤ ਭਾਰਤ ਸਿੱਖਿਆ ਅਦਾਰਿਆਂ ਵਰਗੇ ਬਿੱਲ ਸ਼ਾਮਲ ਹਨ। ਇਸ ਸੈਸ਼ਨ ਵਿਚ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲ ਲਿਆਉਣ ਬਾਰੇ ਹਾਲੇ ਤੱਕ ਸਥਿਤੀ ਸਾਫ਼ ਨਹੀਂ ਹੈ। ਦੋ ਤਿਹਾਈ ਬਹੁਮਤ ਦਾ ਅੰਕੜਾ ਪੂਰਾ ਹੋਇਆ, ਤਾਂ ਸਰਕਾਰ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੇਗੀ।
ਇਨ੍ਹਾਂ ਮੁੱਦਿਆਂ 'ਤੇ ਵੀ ਹੈ ਵਿਰੋਧੀ ਧਿਰ ਦੀ ਨਜ਼ਰ
ਪੀਟੀਆਈ ਮੁਤਾਬਕ, ਕਾਂਗਰਸ ਦੇ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਵਿਰੋਧੀ ਧਿਰ ਨੇ ਮੌਨਸੂਨ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਮਨੀਪੁਰ ਦੇ ਹਾਲਾਤ 'ਤੇ ਵੀ ਚਰਚਾ ਕਰਨ ਦੀ ਮੰਗ ਕੀਤੀ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਕਿਹਾ ਕਿ ਅਸੀਂ ਚੜ੍ਹਾਵਾ ਚੋਰੀ ਦਾ ਮਾਮਲਾ ਸੰਸਦ ਵਿਚ ਚੁੱਕਾਂਗੇ। ਅਸੀਂ ਹੱਦਬੰਦੀ ਅਤੇ ਇਕ ਦੇਸ਼ ਇਕ ਚੋਣ ਦਾ ਵਿਰੋਧ ਕਰਦੇ ਰਹਾਂਗੇ। ਡੀਐੱਮਕੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ 33 ਫ਼ੀਸਦ ਰਾਖਵੇਂਕਰਨ 'ਤੇ ਸਾਫ਼ ਫਾਰਮੂਲਾ ਪੇਸ਼ ਕਰੇ। ਪਾਰਟੀ ਦੇ ਸੰਸਦ ਮੈਂਬਰ ਟੀਆਰ ਬਾਲੂ ਨੇ ਕਿਹਾ ਕਿ ਇਹ ਰਾਖਵਾਂਕਰਨ ਲੋਕ ਸਭਾ ਦੀ ਮੌਜੂਦਾ ਮੈਂਬਰ ਗਿਣਤੀ ਦੇ ਆਧਾਰ 'ਤੇ ਦਿੱਤਾ ਜਾਣਾ ਚਾਹੀਦਾ ਹੈ।
"ਟੇਬਲ ਆਫਿਸ ਦੀ ਲਿਸਟ ਵਿਚ ਤ੍ਰਿਣਮੂਲ ਦੀ ਮੈਂਬਰ ਗਿਣਤੀ 28 ਦਿਖਾਈ ਗਈ ਹੈ। 20 ਬਾਗ਼ੀ ਸੰਸਦ ਮੈਂਬਰਾਂ ਦਾ ਐੱਨਸੀਪੀ ਵਿਚ ਰਲੇਵਾਂ ਹੋਣ ਦੀ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ, ਤਾਂ ਕਿਸ ਆਧਾਰ 'ਤੇ ਸੰਸਦੀ ਕਾਰਜ ਮੰਤਰੀ ਨੇ ਬਾਗ਼ੀ ਸੰਸਦ ਮੈਂਬਰਾਂ ਨੂੰ ਇਸ ਸਰਬ ਪਾਰਟੀ ਬੈਠਕ ਵਿਚ ਬੁਲਾਇਆ?"
- ਮਹੂਆ ਮੋਇਤ੍ਰਾ, ਤ੍ਰਿਣਮੂਲ ਸੰਸਦ ਮੈਂਬਰ
"ਅਸੀਂ ਸੰਸਦੀ ਕਾਰਜ ਮੰਤਰੀ ਤੋਂ ਪੱਤਰ ਮਿਲਣ ਦੇ ਬਾਅਦ ਆਏ ਹਾਂ। ਅਸੀਂ ਧਰਮ ਨਿਰਪੇਖਤਾ, ਭਾਈਚਾਰਕ ਸਦਭਾਵਨਾ ਅਤੇ ਦੇਸ਼ ਦੀ ਏਕਤਾ ਵਿਚ ਵਿਸ਼ਵਾਸ ਰੱਖਦੇ ਹਾਂ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਦੇਸ਼ ਦੇ ਅਰਥਚਾਰੇ 'ਤੇ ਉਨ੍ਹਾਂ ਦੇ ਅਸਰ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।"
- ਸੁਦੀਪ ਬੰਦੋਪਾਧਿਆਏ, ਤ੍ਰਿਣਮੂਲ ਬਾਗ਼ੀ ਧੜੇ ਦੇ ਆਗੂ