- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ISI ਤੋਂ ਫੰਡ ਹਾਸਲ ਕਰਨ ਵਾਲੇ ਇਸ ਗੁੱਟ ਕੋਲੋਂ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ IED, ਪਾਕਿਸਤਾਨ ਆਰਡਨੈਂਸ ਫ਼ੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਕਾਰਤੂਸ ਤੇ ਜਾਸੂਸੀ ਲਈ ਇਸਤੇਮਾਲ ਹੋਣ ਵਾਲੇ CCTV ਕੈਮਰੇ ਸ਼ਾਮਲ ਸਨ। ਇਹ ਨੈੱਟਵਰਕ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ 'ਸ਼ਹਿਜ਼ਾਦ ਭੱਟੀ ਨੈੱਟਵਰਕ' ਨੂੰ ਖ਼ਤਮ ਕਰ ਦਿੱਤਾ ਹੈ ਅਤੇ 200 ਤੋਂ ਵੱਧ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਖ਼ਤਰਨਾਕ ਹਮਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਭਾਰਤੀ ਸੁਰੱਖਿਆ ਬਲਾਂ ਨੇ 14 ਰਾਜਾਂ ਵਿਚ ਅਲੱਗ-ਅਲੱਗ ਥਾਵਾਂ 'ਤੇ ਇਕੱਠੇ ਆਪ੍ਰੇਸ਼ਨ ਚਲਾ ਕੇ ਇਸ ਨੈੱਟਵਰਕ ਨੂੰ ਤਬਾਹ ਕਰ ਦਿੱਤਾ, ਜੋ ਅੱਤਵਾਦ ਦੇ ਖਿਲਾਫ਼ ਭਾਰਤ ਦੀ 'ਜ਼ੀਰੋ-ਟੌਲਰੈਂਸ' ਨੀਤੀ ਦਾ ਇੱਕ ਬਿਹਤਰੀਨ ਉਦਾਹਰਨ ਹੈ।
ISI ਤੋਂ ਫੰਡ ਹਾਸਲ ਕਰਨ ਵਾਲੇ ਇਸ ਗੁੱਟ ਕੋਲੋਂ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ IED, ਪਾਕਿਸਤਾਨ ਆਰਡਨੈਂਸ ਫ਼ੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਕਾਰਤੂਸ ਤੇ ਜਾਸੂਸੀ ਲਈ ਇਸਤੇਮਾਲ ਹੋਣ ਵਾਲੇ CCTV ਕੈਮਰੇ ਸ਼ਾਮਲ ਸਨ। ਇਹ ਨੈੱਟਵਰਕ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ।
ਸੁਰੱਖਿਆ ਏਜੰਸੀਆਂ ਅਨੁਸਾਰ ਸ਼ਹਿਜ਼ਾਦ ਭੱਟੀ ਨੈੱਟਵਰਕ ਪਾਕਿਸਤਾਨ ਤੋਂ ਸੰਚਾਲਿਤ ਤੇ ISI ਸਮਰਥਿਤ ਅੱਤਵਾਦੀ ਸਿੰਡੀਕੇਟ ਹੈ। ਇਸ ਨੈੱਟਵਰਕ 'ਤੇ ਭਾਰਤ 'ਚ ਗ੍ਰਨੇਡ, IED ਤੇ ਪੈਟਰੋਲ ਬੰਬ ਹਮਲਿਆਂ ਦੇ ਨਾਲ ਟਾਰਗੇਟ ਕਿਲਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਨੈੱਟਵਰਕ ਸਥਾਨਕ ਲੋਕਾਂ ਨੂੰ ਪੈਸੇ ਦੇ ਕੇ ਪੁਲਿਸ, ਰੱਖਿਆ ਵਿਭਾਗ ਤੇ ਧਾਰਮਿਕ ਅਸਥਾਨਾਂ ਦੀ ਰੇਕੀ ਕਰਵਾਉਂਦਾ ਸੀ।
14 ਸੂਬਿਆਂ 'ਚ ਇਹ ਕਾਰਵਾਈ ਕੀਤੀ ਗਈ ਜਿਸ ਵਿਚ ਉੱਤਰ ਪ੍ਰਦੇਸ਼– 62, ਹਰਿਆਣਾ– 52, ਦਿੱਲੀ– 51, ਪੰਜਾਬ– 44, ਰਾਜਸਥਾਨ– 15, ਮਹਾਰਾਸ਼ਟਰ– 8, ਉੱਤਰਾਖੰਡ– 5, ਕਰਨਾਟਕ, ਗੁਜਰਾਤ ਅਤੇ ਬਿਹਾਰ– 3-3, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਕੇਰਲ– 2-2 ਥਾਵਾਂ 'ਤੇ ਐਕਸ਼ਨ ਹੋਇਆ