- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਫ਼ੀਆ ਬਿਊਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ਤੋਂ ਪਹਿਲਾਂ ਭਾਰਤ ਖ਼ਿਲਾਫ਼ ਜਾਸੂਸੀ ਦਾ ਸਾਲਾਨਾ ਬਜਟ 800 ਤੋਂ 900 ਕਰੋੜ ਰੁਪਏ ਸੀ। ਸੰਵੇਦਨਸ਼ੀਲ ਜਾਣਕਾਰੀ ਰੱਖਣ ਵਾਲੇ ਦਫ਼ਤਰਾਂ ਨੂੰ ਹਨੀ ਟਰੈਪ ਰਾਹੀਂ ਜਾਂ ਸੁਰੱਖਿਆ ਖਾਮੀਆਂ ਦਾ ਫਾਇਦਾ ਚੁੱਕ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ’ਚ ਨਾਕਾਮ ਰਹਿਣ ਤੋਂ ਨਿਰਾਸ਼ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਨੇ ਭਾਰਤ ’ਚ ਜਾਸੂਸੀ ਦਾ ਬਜਟ ਵਧਾ ਕੇ 1300 ਕਰੋੜ ਰੁਪਏ ਕਰ ਦਿੱਤਾ ਹੈ। ਪਿਛਲੇ ਸਾਲ ਆਪ੍ਰੇਸ਼ਨ ਸਿੰਧੂਰ ’ਚ ਹੋਈ ਬੇਇੱਜ਼ਤੀ ਤੇ ਨੁਕਸਾਨ ਦਾ ਬਦਲਾ ਲੈਣ ਲਈ ਏਜੰਸੀ ਖ਼ਰਚ ਵਧਾ ਰਹੀ ਹੈ। ਖੁਫ਼ੀਆ ਅਧਿਕਾਰੀਆਂ ਅਨੁਸਾਰ, ਇਸ ਰਕਮ ਦੀ ਵਰਤੋਂ ਭਾਰਤੀ ਜਲ ਸੈਨਾ ਤੇ ਹਵਾਈ ਫ਼ੌਜ ’ਚ ਮਨੁੱਖੀ ਖੁਫ਼ੀਆ (ਐੱਚਯੂਐੱਮਆਈਐੱਨਟੀ) ਨੈੱਟਵਰਕ ਬਣਾਉਣ ’ਤੇ ਕੇਂਦਰਿਤ ਹੈ।
ਖੁਫ਼ੀਆ ਬਿਊਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ਤੋਂ ਪਹਿਲਾਂ ਭਾਰਤ ਖ਼ਿਲਾਫ਼ ਜਾਸੂਸੀ ਦਾ ਸਾਲਾਨਾ ਬਜਟ 800 ਤੋਂ 900 ਕਰੋੜ ਰੁਪਏ ਸੀ। ਸੰਵੇਦਨਸ਼ੀਲ ਜਾਣਕਾਰੀ ਰੱਖਣ ਵਾਲੇ ਦਫ਼ਤਰਾਂ ਨੂੰ ਹਨੀ ਟਰੈਪ ਰਾਹੀਂ ਜਾਂ ਸੁਰੱਖਿਆ ਖਾਮੀਆਂ ਦਾ ਫਾਇਦਾ ਚੁੱਕ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਹਿਮ ਟਿਕਾਣਿਆਂ ’ਤੇ ਕੰਮ ਕਰਨ ਵਾਲਿਆਂ ਨੂੰ ਹੁਣ 15 ਲੱਖ ਤੋਂ 25 ਲੱਖ ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਪਹਿਲਾਂ ਇਹ ਰਕਮ 10 ਲੱਖ ਤੋਂ 15 ਲੱਖ ਰੁਪਏ ਸੀ। ਅਧਿਕਾਰੀਆਂ ਅਨੁਸਾਰ, ਅਕਤੂਬਰ 2026 ’ਚ ਸਾਹਮਣੇ ਆਏ ਮਾਮਲੇ ਸਭ ਤੋਂ ਚਿੰਤਾਜਨਕ ਰਹੇ। ਇਹ ਭਾਰਤੀ ਜਲ ਸੈਨਾ ’ਚ ਮਨੁੱਖੀ ਖੁਫ਼ੀਆ ਨੈੱਟਵਰਕ ਬਣਾਉਣ ਦੀਆਂ ਆਈਐੱਸਆਈਐੱਸ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹਗਨ। ਵਿਸ਼ਾਖਾਪਟਨਮ ’ਚ ਆਂਧਰ ਪ੍ਰਦੇਸ਼, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਤੇ ਖੁਫ਼ੀਆ ਏਜੰਸੀਆਂ ਦੀਆਂ ਸਾਂਝੀਆਂ ਮੁਹਿੰਮਾਂ ’ਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ’ਤੇ ਪਾਕਿਸਤਾਨੀ ਖੁਫ਼ੀਆ ਏਜੰਟਾਂ ਨਾਲ ਵਿਸ਼ਾਖਾਪਟਨਮ ਨੌਸੈਨਿਕ ਡਾਕਯਾਰਡ ਦੀ ਗੁਪਤਤਾ ਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ। ਗ੍ਰਿਫ਼ਤਾਰ ਲੋਕਾਂ ’ਚ 13 ਭਾਰਤੀ ਜਲ ਸੈਨਾ ਦੇ ਜਵਾਨ ਹਨ।
ਰੱਖਿਆ ਬਲਾਂ ਦੇ ਜਵਾਨਾਂ ਨੂੰ ਜਾਲ ’ਚ ਫਸਾਉਣ ਲਈ ਪ੍ਰਤੀ ਵਿਅਕਤੀ 25 ਲੱਖ ਰੁਪਏ ਤੱਕ ਦਾ ਬਜਟ ਰੱਖਿਆ ਗਿਆ ਹੈ। ਰਸਦ, ਸਿਮ ਕਾਰਡ ਨੈੱਟਵਰਕ, ਸੀਸੀਟੀਵੀ ਨਿਗਰਾਨੀ ਮਾਡਿਊਲ ਤੇ ਡਿਜੀਟਲ ਤੇ ਮੀਡੀਆ ਪ੍ਰਚਾਰ ਲਈ ਵੀ ਵੱਖਰੀ ਰਕਮ ਤੈਅ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਰਤੀ ਤੇ ਨੈੱਟਵਰਕ ਸੰਚਾਲਨ ’ਤੇ ਮੁਹਿੰਮ ਦੇ ਆਧਾਰ ’ਤੇ ਪ੍ਰਤੀ ਵਿਅਕਤੀ 40 ਹਜ਼ਾਰ ਰੁਪਏ ਤੱਕ ਖ਼ਰਚ ਹੁੰਦਾ ਹੈ। ਅਧਿਕਾਰੀਆਂ ਅਨੁਸਾਰ, ਚਾਲੂ ਸਾਲ ’ਚ ਪਾਕਿਸਤਾਨ ਨੇ ਰੱਖਿਆ ਬਲਾਂ ਲਈ ਤਿੰਨ ਟ੍ਰਿਲੀਅਨ ਪਾਕਿਸਤਾਨੀ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ’ਤੇ ਸਵਾਲ ਉੱਠੇ ਹਨ। ਅੱਗੇ ਦੀ ਜਾਂਚ ਤੋਂ ਬਚਣ ਲਈ ਫ਼ੌਜ ਤੇ ਆਈਐੱਸਆਈਐੱਸ ਨੇ ਨਸ਼ੀਲੇ ਪਦਾਰਥ, ਹਥਿਆਰਾਂ ਤੇ ਗੋਲ਼ੀ-ਸਿੱਕੇ ਦੀ ਤਸਕਰੀ ਤੇ ਜਾਲਸਾਜ਼ੀ ਵਧਾਉਣ ਦਾ ਫ਼ੈਸਲਾ ਕੀਤਾ ਹੈ।