
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

AGMUT ਕੈਡਰ ਦੀ 2007 ਬੈਚ ਦੀ ਅਧਿਕਾਰੀ ਨੂਪੁਰ ਪ੍ਰਸਾਦ ਸੀਬੀਆਈ 'ਚ ਆਪਣਾ ਕਾਰਜਕਾਲ ਖ਼ਤਮ ਕਰਨ ਤੋਂ ਬਾਅਦ ਹੁਣ ਦਿੱਲੀ ਪੁਲਿਸ 'ਚ ਵਾਪਸ ਆ ਗਏ। ਸਮਾਚਾਰ ਏਜੰਸੀ (PTI) ਦੇ ਅਨੁਸਾਰ, ਵਰਤਮਾਨ ਵਿੱਚ ਉਹ ਈਓਡਬਲਿਊ (EOW) 'ਚ ਜੁਆਇੰਟ ਕਮਿਸ਼ਨਰ ਹਨ ਅਤੇ ਆਰਥਿਕ ਅਤੇ ਵਿੱਤੀ ਅਪਰਾਧਾਂ ਨਾਲ ਜੁੜੀਆਂ ਜਾਂਚਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਆਜ਼ਾਦੀ ਦਿਹਾੜੇ (Independence Day 2026) ਦੇ ਮੌਕੇ 'ਤੇ ਦਿੱਲੀ ਪੁਲਿਸ ਦੇ 17 ਅਧਿਕਾਰੀਆਂ ਤੇ ਜਵਾਨਾਂ ਨੂੰ ਰਾਸ਼ਟਰਪਤੀ ਤੇ ਸ਼ਲਾਘਾਯੋਗ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਦੀ ਅਗਵਾਈ ਕਰਨ ਵਾਲੇ ਆਈਪੀਐਸ (IPS) ਅਧਿਕਾਰੀ ਨੂਪੁਰ ਪ੍ਰਸਾਦ ਤੇ ਵਾਧੂ ਪੁਲਿਸ ਕਮਿਸ਼ਨਰ ਦਿਨੇਸ਼ ਕੁਮਾਰ ਗੁਪਤਾ ਵੀ ਸ਼ਾਮਲ ਹਨ।
ਏਜੀਐਮਯੂਟੀ (AGMUT) ਕੈਡਰ ਦੀ 2007 ਬੈਚ ਦੀ ਅਧਿਕਾਰੀ ਨੂਪੁਰ ਪ੍ਰਸਾਦ ਸੀਬੀਆਈ 'ਚ ਆਪਣਾ ਕਾਰਜਕਾਲ ਖ਼ਤਮ ਕਰਨ ਤੋਂ ਬਾਅਦ ਹੁਣ ਦਿੱਲੀ ਪੁਲਿਸ 'ਚ ਵਾਪਸ ਆ ਗਏ।। ਸਮਾਚਾਰ ਏਜੰਸੀ PTI ਦੇ ਅਨੁਸਾਰ, ਮੌਜੂਦਾ ਸਮੇਂ ਉਹ ਈਓਡਬਲਿਊ (EOW) 'ਚ ਜੁਆਇੰਟ ਕਮਿਸ਼ਨਰ ਹਨ ਤੇ ਆਰਥਿਕ ਅਤੇ ਵਿੱਤੀ ਅਪਰਾਧਾਂ ਨਾਲ ਜੁੜੀਆਂ ਜਾਂਚਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਨੂਪੁਰ ਪ੍ਰਸਾਦ ਦਾ ਨਾਂ ਉਨ੍ਹਾਂ ਪੁਲਿਸ ਮੁਲਾਜ਼ਮਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਵਾਰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਵਿਸ਼ੇਸ਼ ਤੇ ਸ਼ਲਾਘਾਯੋਗ ਸੇਵਾ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ, ਜੋ ਅਪਰਾਧ ਰੋਕੂ, ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨ ਸਮੇਤ ਵੱਖ-ਵੱਖ ਖੇਤਰਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਨੂਪੁਰ ਪ੍ਰਸਾਦ ਨੇ ਸ਼ਾਹਦਰਾ ਦੀ ਪਹਿਲੀ ਡੀਸੀਪੀ (DCP) ਦੇ ਰੂਪ 'ਚ ਜ਼ਿਲ੍ਹਾ ਢਾਂਚਾ ਤਿਆਰ ਕਰਨ ਦੇ ਨਾਲ ਸੀਬੀਆਈ 'ਚ ਅਗਸਤਾ ਵੈਸਟਲੈਂਡ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸ਼ਾਹਦਰਾ ਦੀ ਡੀਸੀਪੀ ਰਹਿੰਦਿਆਂ ਡਰੱਗ ਨੈੱਟਵਰਕ ਤੇ ਜੂਏ ਦੀਆਂ ਗਤੀਵਿਧੀਆਂ ਖ਼ਿਲਾਫ਼ ਬਿਹਤਰ ਕੰਮ ਕੀਤਾ ਸੀ। ਉਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਚੋਣਾਂ ਅਤੇ ਲਾਲ ਕਿਲ੍ਹੇ ਵਿੱਚ 15 ਅਗਸਤ ਦੇ ਪ੍ਰੋਗਰਾਮ ਦੀ ਸੁਰੱਖਿਆ ਨਿਗਰਾਨੀ ਲਈ ਵੀ ਜਾਣਿਆ ਜਾਂਦਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ 2020 ਨੂੰ ਬਾਂਦਰਾ, ਮੁੰਬਈ ਸਥਿਤ ਰਿਹਾਇਸ਼ 'ਤੇ ਹੋਈ ਮੌਤ ਦੀ ਜਾਂਚ ਕਰ ਰਹੀ ਸੀਬੀਆਈ ਟੀਮ 'ਚ ਸ਼ਾਮਲ ਹੋਣ ਤੋਂ ਬਾਅਦ ਨੂਪੁਰ ਪ੍ਰਸਾਦ ਦੇਸ਼ ਭਰ 'ਚ ਸੁਰਖੀਆਂ 'ਚ ਆਏ ਸਨ।
ਮੈਡਲ ਪਾਉਣ ਵਾਲਿਆਂ 'ਚ ਇੰਸਪੈਕਟਰ ਰਾਕੇਸ਼ ਕੁਮਾਰ ਭੱਟ, ਇੰਸਪੈਕਟਰ ਤਾਰਾ ਦੱਤ, ਏਐਸਆਈ ਕੈਲਾਸ਼ ਚੰਦ, ਅੰਜਨਾ ਕੁਮਾਰੀ, ਸਤੀਸ਼ ਪਾਟਿਲ, ਆਨੰਦ ਬੱਲਭ, ਪ੍ਰਦੀਪ ਕੁਮਾਰ ਸ਼ਰਮਾ, ਬਿੰਦੂ, ਅਤੇ ਏਐਸਆਈ ਦਿਨੇਸ਼ ਕੁਮਾਰੀ ਸ਼ਾਮਲ ਹਨ। ਇਸੇ ਤਰ੍ਹਾਂ, ਮਹਿਲਾ ਹੈੱਡ ਕਾਂਸਟੇਬਲ ਲਲਿਤਾ, ਸ਼ਰਮੀਲਾ, ਪੁਸ਼ਪਾ ਰਾਣੀ ਅਤੇ ਹੈੱਡ ਕਾਂਸਟੇਬਲ ਵਿਜੇ ਸਿੰਘ ਸ਼ਾਮਲ ਹਨ। ਇਹਨਾਂ ਅਧਿਕਾਰੀਆਂ ਅਤੇ ਜਵਾਨਾਂ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ, ਸੰਗੀਨ ਅਪਰਾਧਾਂ ਦੇ ਪਰਦਾਫਾਸ਼, ਗੈਰ-ਕਾਨੂੰਨੀ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਕਾਰਵਾਈ, ਸੁਰੱਖਿਆ ਵਿਵਸਥਾ, ਜਨ-ਸੇਵਾ, ਰਿਕਾਰਡ ਡਿਜੀਟਾਈਜ਼ੇਸ਼ਨ ਅਤੇ ਵਿਭਾਗੀ ਪ੍ਰਸ਼ਾਸਨ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ।