- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲੇ ਹਫ਼ਤੇ ਸੰਸਦ ਦੀ ਕਾਰਵਾਈ ਸੁਚਾਰੂ ਚੱਲਣ ਦੀ ਸਥਿਤੀ ਵਿਚ ਸਰਕਾਰ ਇਸ ਨੂੰ ਸੋਮਵਾਰ ਨੂੰ ਹੀ ਪਾਸ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਇਹ ਪਿਛਲੇ ਸੋਮਵਾਰ ਨੂੰ ਰਾਜ ਸਭਾ ਵਿਚ ਪੇਸ਼ ਕਰਨ ਲਈ ਸੂਚੀਬੱਧ ਸੀ ਪਰ ਪੇਪਰ ਲੀਕ ਕਾਰਨ ਸੰਸਦ ਦੇ ਅੰਦਰ ਅਤੇ ਬਾਹਰ ਹੋਏ ਹੰਗਾਮੇ ਕਾਰਨ ਇਸ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਸਰਕਾਰ ਦੇ ਉੱਚ-ਪੱਧਰੀ ਸਰੋਤਾਂ ਦਾ ਮੰਨਣਾ ਹੈ ਕਿ ਆਜ਼ਾਦੀ ਸੰਘਰਸ਼ ਦੇ ਮੁੱਖ ਸੁਰ ‘ਵੰਦੇ ਮਾਤਰਮ’ ਨੂੰ ਵਿਰੋਧੀ ਸੰਸਦ ਮੈਂਬਰਾਂ ਦੀ ਵੀ ਹਮਾਇਤ ਮਿਲੇਗੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਦਾ ਪਹਿਲਾ ਹਫ਼ਤਾ ਹੰਗਾਮੇ ਅਤੇ ਮੁਲਤਵੀ ਹੋਣ ਵਿਚ ਬਿਤਾਉਂਦੇ ਹੋਏ ਸ਼ੁੱਕਰਵਾਰ ਨੂੰ ਸਰਕਾਰ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ ਜੁੜੇ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕਰ ਦਿੱਤਾ। ਇਸ ਬਿੱਲ ਵਿਚ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗਾਣ ‘ਜਨ ਗਣ ਮਨ’ ਦੇ ਬਰਾਬਰ ਦਰਜਾ ਦੇਣ ਦਾ ਇੰਤਜ਼ਾਮ ਹੈ। ਇਸ ਨਾਲ ਰਾਸ਼ਟਰੀ ਗਾਣ ਵਾਂਗ ਰਾਸ਼ਟਰੀ ਗੀਤ ਵਿਚ ਵੀ ਰੁਕਾਵਟ ਪੈਦਾ ਕਰਨ ਜਾਂ ਇਸ ਦਾ ਅਪਮਾਨ ਕਰਨ ਨੂੰ ਅਪਰਾਧਕ ਕਾਰਵਾਈ ਮੰਨਿਆ ਜਾਵੇਗਾ। ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਦੇ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦੌਰਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਦੇ ‘ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ (ਸੋਧ) ਬਿੱਲ, 2026’ ਪੇਸ਼ ਕਰਨ ਤੋਂ ਤੁਰੰਤ ਬਾਅਦ ਰਾਜ ਸਭਾ ਸੋਮਵਾਰ ਤੱਕ ਲਈ ਮੁਲਤਵੀ ਹੋ ਗਈ। ਲੋਕ ਸਭਾ ਵਿਚ ਵੀ ਕੋਈ ਕੰਮ-ਕਾਜ ਨਹੀਂ ਹੋ ਸਕਿਆ। ਦਰਅਸਲ, ‘ਰਾਸ਼ਟਰੀ ਸਨਮਾਨ ਅਪਮਾਨ ਦੀ ਰੋਕਥਾਮ ਕਾਨੂੰਨ, 1971’ ਵਿਚ ਮੁਲਕ ਦੇ ਕੌਮੀ ਪ੍ਰਤੀਕਾਂ ਜਿਵੇਂ ਕੌਮੀ ਝੰਡਾ ਤਿਰੰਗਾ, ਸੰਵਿਧਾਨ ਅਤੇ ਰਾਸ਼ਟਰੀ ਗਾਣ ਦੀ ਬੇਕਦਰੀ ਜਾਂ ਅਪਮਾਨ ਕਰਨਾ ਜੁਰਮ ਹੈ, ਜਿਸ ਲਈ 3 ਸਾਲਾਂ ਤੱਕ ਦੀ ਜੇਲ੍ਹ ਦੀ ਸਜ਼ਾ ਦਾ ਇੰਤਜ਼ਾਮ ਹੈ। ਸੋਧ ਬਿੱਲ ਜ਼ਰੀਏ ਇਸ ਵਿਚ ਰਾਸ਼ਟਰੀ ਗੀਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਗਲੇ ਹਫ਼ਤੇ ਸੰਸਦ ਦੀ ਕਾਰਵਾਈ ਸੁਚਾਰੂ ਚੱਲਣ ਦੀ ਸਥਿਤੀ ਵਿਚ ਸਰਕਾਰ ਇਸ ਨੂੰ ਸੋਮਵਾਰ ਨੂੰ ਹੀ ਪਾਸ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਇਹ ਪਿਛਲੇ ਸੋਮਵਾਰ ਨੂੰ ਰਾਜ ਸਭਾ ਵਿਚ ਪੇਸ਼ ਕਰਨ ਲਈ ਸੂਚੀਬੱਧ ਸੀ ਪਰ ਪੇਪਰ ਲੀਕ ਕਾਰਨ ਸੰਸਦ ਦੇ ਅੰਦਰ ਅਤੇ ਬਾਹਰ ਹੋਏ ਹੰਗਾਮੇ ਕਾਰਨ ਇਸ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਸਰਕਾਰ ਦੇ ਉੱਚ-ਪੱਧਰੀ ਸਰੋਤਾਂ ਦਾ ਮੰਨਣਾ ਹੈ ਕਿ ਆਜ਼ਾਦੀ ਸੰਘਰਸ਼ ਦੇ ਮੁੱਖ ਸੁਰ ‘ਵੰਦੇ ਮਾਤਰਮ’ ਨੂੰ ਵਿਰੋਧੀ ਸੰਸਦ ਮੈਂਬਰਾਂ ਦੀ ਵੀ ਹਮਾਇਤ ਮਿਲੇਗੀ।
ਪੀਟੀਆਈ ਮੁਤਾਬਕ ਪ੍ਰਸਤਾਵਤ ਕਾਨੂੰਨ ਦੇ ਉਦੇਸ਼ਾਂ ਬਾਰੇ ਕਿਹਾ ਗਿਆ ਹੈ ਕਿ ਇਸ ਸਮੇਂ ‘ਵੰਦੇ ਮਾਤਰਮ’ ਦੇ ਗਾਇਨ ਦੇ ਅਪਮਾਨ ਨੂੰ ਰੋਕਣ ਲਈ ਕੋਈ ਖਾਸ ਕਾਨੂੰਨੀ ਪ੍ਰਬੰਧ ਨਹੀਂ ਹੈ। ਇਸ ਲਈ ਕਿਸੇ ਵਿਅਕਤੀ ਨੂੰ ਜਾਣ-ਬੁੱਝ ਕੇ ‘ਵੰਦੇ ਮਾਤਰਮ’ ਗਾਉਣ ਤੋਂ ਰੋਕਣ ਜਾਂ ਅਜਿਹੇ ਗਾਇਨ ਵਿਚ ਸ਼ਾਮਲ ਕਿਸੇ ਸਭਾ ਵਿਚ ਰੁਕਾਵਟ ਪੈਦਾ ਕਰਨ ਤੋਂ ਰੋਕਣ ਲਈ, ਕਾਨੂੰਨ ਦੀ ਧਾਰਾ ਤਿੰਨ ਵਿਚ ਸੋਧ ਕਰ ਕੇ ਰਾਸ਼ਟਰੀ ਗੀਤ ਨੂੰ ਵੀ ਇਸ ਦੇ ਦਾਇਰੇ ਵਿਚ ਲਿਆਉਣ ਦੀ ਤਜਵੀਜ਼ ਹੈ, ਤਾਂ ਜੋ ਅਜਿਹੇ ਕਾਰਿਆਂ ਨੂੰ ਸਜ਼ਾਯੋਗ ਬਣਾਇਆ ਜਾ ਸਕੇ।