
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Indian Navy ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਕਮਿਸ਼ਨਿੰਗ ਸਮਾਰੋਹ ਦੇ ਨਾਲ ਹੀ ਪੱਛਮੀ ਜਲ ਸੈਨਾ ਕਮਾਨ ਨੂੰ INS ਨਿਸਤਾਰ ਦੇ ਬਰਾਬਰ ਇੱਕ ਸਮਰਪਿਤ ਡਾਈਵਿੰਗ ਸਪੋਰਟ ਵੈਸਲ ਮਿਲ ਗਿਆ ਹੈ। ਦੱਸਣਯੋਗ ਹੈ ਕਿ INS ਨਿਸਤਾਰ ਨੂੰ ਪਿਛਲੇ ਸਾਲ ਜੁਲਾਈ ’ਚ ਬੇੜੇ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਪੂਰਬੀ ਜਲ ਸੈਨਾ ਕਮਾਨ ਅਧੀਨ ਸੇਵਾਵਾਂ ਦੇ ਰਿਹਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਨੇਵੀ ਨੇ ਮੁੰਬਈ ਸਥਿਤ ਨੇਵਲ ਡਾਕਯਾਰਡ ’ਚ ਸਵਦੇਸ਼ੀ ਡਾਈਵਿੰਗ ਸਪੋਰਟ ਵੈਸਲ ‘INS ਨਿਪੁਣ’ ਨੂੰ ਆਪਣੇ ਬੇੜੇ ’ਚ ਸ਼ਾਮਲ ਕਰ ਲਿਆ ਹੈ। ਹਿੰਦੁਸਤਾਨ ਸ਼ਿਪਯਾਰਡ ਲਿਮਟਿਡ (HSL) ਵੱਲੋਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤਾ ਗਿਆ INS ਨਿਪੁਣ ਡੂੰਘੇ ਸਮੁੰਦਰ ਦੇ ਅੰਦਰ ਕਈ ਤਰ੍ਹਾਂ ਦੇ ਮੁਸ਼ਕਲ ਮਿਸ਼ਨਾਂ ਨੂੰ ਅੰਜਾਮ ਦੇਣ ਦੇ ਸਮਰੱਥ ਹੈ।
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਕਮਿਸ਼ਨਿੰਗ ਸਮਾਰੋਹ ਦੇ ਨਾਲ ਹੀ ਪੱਛਮੀ ਜਲ ਸੈਨਾ ਕਮਾਨ ਨੂੰ INS ਨਿਸਤਾਰ ਦੇ ਬਰਾਬਰ ਇੱਕ ਸਮਰਪਿਤ ਡਾਈਵਿੰਗ ਸਪੋਰਟ ਵੈਸਲ ਮਿਲ ਗਿਆ ਹੈ। ਦੱਸਣਯੋਗ ਹੈ ਕਿ INS ਨਿਸਤਾਰ ਨੂੰ ਪਿਛਲੇ ਸਾਲ ਜੁਲਾਈ ’ਚ ਬੇੜੇ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਪੂਰਬੀ ਜਲ ਸੈਨਾ ਕਮਾਨ ਅਧੀਨ ਸੇਵਾਵਾਂ ਦੇ ਰਿਹਾ ਹੈ।
ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਵੱਲੋਂ ਬਣਾਇਆ ਗਿਆ ਅਤੇ 75 ਫੀਸਦੀ ਸਵਦੇਸ਼ੀ ਸਮੱਗਰੀ ਨਾਲ ਲੈਸ 8,500 ਟਨ ਦਾ ਇਹ ਜਹਾਜ਼ 300 ਮੀਟਰ ਤੱਕ ਦੀ ਗਹਿਰਾਈ ’ਚ ਸੈਚੁਰੇਸ਼ਨ ਡਾਈਵਿੰਗ ਅਤੇ ਸੰਕਟ ’ਚ ਫਸੀਆਂ ਪਣਡੁੱਬੀਆਂ ’ਚੋਂ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਰਗੇ ਮੁਸ਼ਕਲ ਮਿਸ਼ਨਾਂ ਨੂੰ ਅੰਜਾਮ ਦੇ ਸਕਦਾ ਹੈ।
ਇਹ ਜਹਾਜ਼ ਸਮੁੰਦਰ ’ਚ 300 ਮੀਟਰ ਤੱਕ ਦੀ ਗਹਿਰਾਈ ’ਚ ਸੈਚੁਰੇਸ਼ਨ ਡਾਈਵਿੰਗ ਅਤੇ 75 ਮੀਟਰ ਤੱਕ ਸਾਈਡ-ਸਟੇਜ ਡਾਈਵਿੰਗ ਮੁਹਿੰਮਾਂ ਨੂੰ ਅੰਜਾਮ ਦੇਣ ਦੇ ਸਮਰੱਥ ਹੈ। ਇਹ ਸਮੁੰਦਰ ’ਚ ਤੇਜ਼ ਲਹਿਰਾਂ ਅਤੇ ਖਰਾਬ ਮੌਸਮ ਦੌਰਾਨ ਵੀ ਸਥਿਰ ਰਹਿ ਸਕਦਾ ਹੈ। ਇਸ ਸਮਰੱਥਾ ਕਾਰਨ ਸਮੁੰਦਰ ਦੇ ਅੰਦਰ ਫਸੀ ਪਣਡੁੱਬੀ ਅਤੇ ਉਸ ’ਚ ਮੌਜੂਦ ਜਲ ਸੈਨਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਮਦਦ ਮਿਲੇਗੀ।
ਇਸ ਤੋਂ ਇਲਾਵਾ ਜੇਕਰ ਕੋਈ ਜਹਾਜ਼ ਜਾਂ ਮਸ਼ੀਨ ਸਮੁੰਦਰ ਦੇ ਅੰਦਰ ਖਰਾਬ ਹੋ ਜਾਂਦੀ ਹੈ ਤਾਂ INS ਨਿਪੁਣ ਉਸ ਦੀ ਮੌਕੇ ’ਤੇ ਹੀ ਮੁਰੰਮਤ ਕਰਨ ’ਚ ਵੀ ਸਮਰੱਥ ਹੈ। ਡੂੰਘੇ ਸਮੁੰਦਰ ’ਚ ਗੁੰਝਲਦਾਰ ਮੁਹਿੰਮਾਂ ਲਈ ਇਸ ’ਚ 15 ਟਨ ਦੀ ਸਬ-ਸੀ ਕਰੇਨ, ਡਾਇਨਾਮਿਕ ਪੋਜ਼ੀਸ਼ਨਿੰਗ ਸਿਸਟਮ ਅਤੇ 1,000 ਮੀਟਰ ਤੱਕ ਦੀ ਗਹਿਰਾਈ ’ਚ ਕੰਮ ਕਰਨ ਦੇ ਸਮਰੱਥ ਰਿਮੋਟਲੀ ਓਪਰੇਟਿਡ ਵ੍ਹੀਕਲਜ਼ (ROV) ਤਾਇਨਾਤ ਕੀਤੇ ਗਏ ਹਨ।
ਜਹਾਜ਼ ’ਚ ਅੱਠ ਬਿਸਤਰਿਆਂ ਵਾਲਾ ਹਸਪਤਾਲ, ਇਕ ਇੰਟੈਂਸਿਵ ਕੇਅਰ ਯੂਨਿਟ (ICU), ਇਕ ਆਪਰੇਸ਼ਨ ਥੀਏਟਰ ਤੇ ਹਾਈਪਰਬੈਰਿਕ ਮੈਡੀਕਲ ਸਹੂਲਤਾਂ ਵੀ ਮੌਜੂਦ ਹਨ। ਇਸ ਨਾਲ ਡੂੰਘੇ ਸਮੁੰਦਰ ’ਚ ਗੋਤਾਖੋਰੀ ਨਾਲ ਸਬੰਧਤ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਦੀ ਸਮਰੱਥਾ ਮਿਲਦੀ ਹੈ।
ਗੌਰਤਲਬ ਹੈ ਕਿ ਰੱਖਿਆ ਮੰਤਰਾਲੇ ਨੇ ਸਤੰਬਰ 2018 ’ਚ HSL ਨਾਲ ਲਗਪਗ 2,393 ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ ਦੋ ਜਹਾਜ਼ ਬਣਾਉਣ ਦਾ ਕਰਾਰ ਕੀਤਾ ਸੀ। ਇਸ ਤਹਿਤ INS ਨਿਸਤਾਰ ਦੀ ਨੀਂਹ ਦਸੰਬਰ 2019 ’ਚ ਰੱਖੀ ਗਈ ਸੀ, ਜਦਕਿ INS ਨਿਪੁਣ ਦੀ ਨੀਂਹ ਇਸ ਤੋਂ ਤਿੰਨ ਮਹੀਨੇ ਬਾਅਦ ਰੱਖੀ ਗਈ।
ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ (HSL) ਵੱਲੋਂ ਬਣਾਇਆ ਗਿਆ INS ਨਿਪੁਣ ਵਿਆਪਕ ਸਾਜ਼ੋ-ਸਾਮਾਨ ਦੀ ਸਥਾਪਨਾ ਅਤੇ ਸਖ਼ਤ ਸਮੁੰਦਰੀ ਟੈਸਟਾਂ ਤੋਂ ਬਾਅਦ 30 ਜੁਲਾਈ ਨੂੰ ਭਾਰਤੀ ਜਲ ਸੈਨਾ ਨੂੰ ਸੌਂਪਿਆ ਗਿਆ ਸੀ। ਇਸ ਤੋਂ ਬਾਅਦ ਅੱਜ, 31 ਅਗਸਤ ਸੋਮਵਾਰ ਨੂੰ ਇਸ ਨੂੰ ਭਾਰਤੀ ਜਲ ਸੈਨਾ ’ਚ ਕਮਿਸ਼ਨ ਕੀਤਾ ਗਿਆ।